ਮੁੰਡੀ ਖਰੜ ਦਸੰਬਰ( ਸ਼ਿਵੀ ,ਮਾਰਸ਼ਲ ਬਿਊਰੋ):-ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਮਾਤਾ ਸਵ. ਬਲਵਿੰਦਰ ਕੌਰ ਜੀ ਧਰਮ ਪਤਨੀ ਸਵ ਸ. ਆਤਮਾ ਸਿੰਘ ਜੋ ਕਿ ਬੀਤੇ ਦਿਨੀ ਪਰਮਾਤਮਾ ਦੇ ਹੁਕਮ ਅਨੁਸਾਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਭੋਗ ਸ੍ਰੀ ਅਖੰਡ ਪਾਠ ਸਾਹਿਬ ਅਤੇ ਅੰਤਿਮ ਅਰਦਾਸ ਅੱਜ 21 ਦਸੰਬਰ 2025 ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਪਾਤਸ਼ਾਹੀ ਸੱਤਵੀਂ (ਐਲ.ਆਈ.ਸੀ ਕਲੋਨੀ) ਸੈਕਟਰ 4, ਨੇੜੇ ਗਿਲਕੋ ਵੈਲੀ ਮੁੰਡੀ ਖਰੜ ਜਿਲਾ ਮੋਹਾਲੀ ਵਿਖੇ ਪਵੇਗਾ।ਇਸ ਮੌਕੇ ਲੰਬੜਦਾਰ ਹਰਗੁਰਪ੍ਰੀਤ ਸਿੰਘ ਗਿਰੀ ਅਤੇ ਸੁਖਤੇਜ ਸਿੰਘ ਵੱਲੋਂ ਸਮੂਹ ਸਾਕ ਸਬੰਧੀਆਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।

LEAVE A REPLY

Please enter your comment!
Please enter your name here