ਕੁਰਾਲੀ 15 ਮਾਰਚ( ਸਿਵੀ ਮਾਰਸ਼ਲ ਨਿਉਜ਼) ਰਾਮਗੜ੍ਹੀਆ ਅਕਾਲ ਜਥੇਬੰਦੀ ਦਾ ਮੁੱਖ ਮਕਸਦ ਰਾਮਗੜ੍ਹੀਆ ਸਮਾਜ ਦਾ ਪ੍ਰਚਾਰ ਪਸਾਰ ਵਧਾਉਣਾ ਤੇ ਭਾਈਚਾਰਕ ਸਾਂਝ ਦੀਆਂ ਤੰਦਾ ਮਜਬੂਤ ਬਨਾਉਣਾ ਹੈ ਇਸਦੇ ਸੰਚਾਲਕ ਹਰਜੀਤ ਸਿੰਘ ਜੀ ਰਾਮਗੜੀਆ( ਸੰਗਰੂਰ ਵਾਲੇ) ਜਿਸ ਪ੍ਰਕਾਰ ਆਪਣੀਆਂ ਅਵਥੱਕ ਸੇਵਾਵਾਂ ਸ਼ਖਤ ਘਾਲਣਾ ਕਰਕੇ ਤੇ ਸਲਾਘਾਯੋਗ ਉਪਰਾਲਿਆਂ ਨਾਲ ਸ਼ਿਖਰਾਂ ਤੇ ਲੈ ਗਏ ਹਨ ਉਹ ਕਾਬਿਲੇ ਤਾਰੀਫ ਹੈ1 ਇਨਾਂ ਸ਼ਬਦਾ ਦਾ ਪ੍ਗਟਾਵਾ ਹਰਪ੍ਰੀਤ ਸਿੰਘ ਸਿੰਘ ਬੰਟੀ ਧੀਮਾਨ ਨੇ ਮਾਰਸ਼ਲ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ1 ਸ੍ਰੀ ਬੰਟੀ ਧੀਮਾਨ ਨੇ ਕਿਹਾ ਕਿ ਸ. ਹਰਜੀਤ ਸਿੰਘ ਜੀ ਦੇ ਇਸ ਪੱਵਿਤਰ ਮਕਸਦ ਵਿੱਚ ਉਨ੍ਹਾਂਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਉਨ੍ਹਾਂ ਕਿਹਾ ਕਿ ਰਾਮਗੜੀਆ ਸਮਾਜ ਹਮੇਸ਼ਾਂ ਉਨ੍ਹਾਂ ਦੀਆਂ ਨਿਸ਼ਕਾਮ ਤੇ ਉਸਾਰੂ ਸੋਚ ਤੇ ਕੰਮਾਂ ਲਈ ਹਮੇਸ਼ਾਂ ਅਭਾਰੀ ਰਹੇਗਾ1 ਸ. ਬੰਟੀ ਨੇ ਰਾਮਗੜ੍ਹੀਆ ਅਕਾਲ ਜਥੇਬੰਦੀ ਨੂੰ ਸ਼ਿਖ਼ਰਾ ਤੱਕ ਲੈ ਜਾਣ ਵਿੱਚ ਸਹਿਯੋਗ ਕਰਨ ਵਾਲੇ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਸ. ਹਰਜੀਤ ਸਿੰਘ ਸੰਗਰੂਰ ਵਾਲਿਆਂ ਦੀ ਸਰਪ੍ਰਸਤੀ ‘ਚ ਦਿਨ ਦੁੱਗਣੀ ਰਾਤ ਚੌਗਣੀ ਮਿਹਨਤ ਕਰਨ ਦਾ ਭਰੋਸਾ ਪ੍ਰਗਟਾਇਆ ਹੈ।

LEAVE A REPLY

Please enter your comment!
Please enter your name here