ਮਾਜਰੀ 15 ਜਨਵਰੀ(ਰਣਜੀਤ ਸਿੰਘ ਕਾਕਾ)ਬਲਾਕ ਸੰਮਤੀ ਮੈਂਬਰ ਰਾਣਾ ਗਿਆਨ ਸਿੰਘ ਘੰਡੌਲੀ ਨੂੰ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਧਰਮ ਪਤਨੀ ਕੁਸਮ ਲਤਾ ਸਦੀਵੀ ਵਿਛੋੜਾ ਦੇ ਗਏ। ਇਸੇ ਦੌਰਾਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਕੰਗ, ਚੇਅਰਮੈਨ ਲਾਭ ਸਿੰਘ ਮਾਜਰੀ, ਸਰਪੰਚ ਜਗਦੀਪ ਸਿੰਘ, ਸੰਮਤੀ ਮੈਂਬਰ ਨਰਿੰਦਰ ਸਿੰਘ ਢਕੋਰਾਂ, ਸਾਬਕਾ ਸਰਪੰਚ ਹਰਜੀਤ ਸਿੰਘ ਮਾਣਕਪੁਰ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਣਜੀਤ ਸਿੰਘ ਦੁਲਵਾਂ, ਸਰਪੰਚ ਗੁਰਮੇਲ ਸਿੰਘ, ਬਲਕਾਰ ਸਿੰਘ ਭੰਗੂ, ਗੁਰਮੀਤ ਸਿੰਘ ਢਕੋਰਾਂ, ਰਣਜੀਤ ਸਿੰਘ ਕਾਕਾ ਤੇ ਹੋਰਨਾਂ ਨੇ ਕੁਸਮ ਲਤਾ ਦੇ ਅਚਾਨਕ ਵਿਛੋੜੇ ਨੂੰ ਰਾਣਾ ਪਰਿਵਾਰ ਲਈ ਅਸਹਿ ਦਸਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਸਵਰਗੀ ਕੁਸਮ ਲਤਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 18 ਜਨਵਰੀ ਦਿਨ ਬੁੱਧਵਾਰ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਮਾਤਾ ਨੈਣਾ ਦੇਵੀ ਮੰਦਿਰ ਪਿੰਡ ਘੰਡੌਲੀ ਵਿਖੇ ਹੋਵੇਗਾ।

ਕੈਪਸਨ ਸਵਰਗੀ ਕੁਸਮ ਲਤਾ ਦੀ ਤਸਵੀਰ

LEAVE A REPLY

Please enter your comment!
Please enter your name here