ਫੋਟੋ: ਸਿੱਖਿਆ ਮੰਤਰੀ ਤੋਂ ਸਨਮਾਨਹਾਸਲ ਕਰਦੀ ਮੁੰਧੋਂ ਸੰਗਤੀਆਂ ਦੀ ਅਧਿਆਪਕਾ ਸੋਨੀਆ ਰਾਣੀ।
ਕੁਰਾਲੀ 19 ਨਵੰਬਰ (ਰਣਜੀਤ ਸਿੰਘ ਕਾਕਾ)ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਹਿੰਦੀ ਮਿਸਟ੍ਰੈਸ ਸੋਨੀਆ ਰਾਣੀ ਨੇ ਸਿੱਖਿਆ ਵਿਭਾਗ ਵਲੋਂ ਕਰਵਾਏ ਟੀਚਰ ਫੈਸਟ ਵਿੱਚ ਪੰਜਾਬ ਭਰ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਸੋਨੀਆ ਰਾਣੀ ਦਾ ਅੱਜ ਸਕੂਲ ਵਿੱਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਹਿੰਦੀ ਵਿਸ਼ੇ ਦੇ ਟੀਚਰ ਫੈਸਟ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਉਪਰੰਤ ਸੋਨੀਆ ਰਾਣੀ ਨੇ ਫਤਹਿਗੜ੍ਹ ਸਾਹਿਬ ਵਿਖੇ ਹੋਏ ਰਾਜ ਪੱਧਰੀ ਮੁਕਾਬਲੇ ਵਿੱਚ ਜ਼ਿਲ੍ਹਾ ਮੁਹਾਲੀ ਦੀ ਪ੍ਰਤੀਨਿਤਧਾ ਕਰਦਿਆਂ ਵਧੀਆ ਕਰਗੁਜ਼ਾਰੀ ਦਿਖਾਈ ਅਤੇ ਪੰਜਾਬ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਸੋਨੀਆ ਰਾਣੀ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਬੰਦਨਾ ਪੁਰੀ ਨੇ ਸੋਨੀਆ ਰਾਣੀ ਦੀ ਇਸ ਪ੍ਰਾਪਤੀ ‘ਤੇ ਮਾਣ ਕਰਦਿਆਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਹਿੱਸੇ ਕੇਵਲ ਇਹੋ ਇਨਾਮ ਆਇਆ ਹੈ ਜੋ ਉਨ੍ਹਾਂ ਦੇ ਸਕੂਲ ਦੀ ਹਿੰਦੀ ਅਧਿਆਪਕਾ ਕਾਰਨ ਸੰਭਵ ਹੋਇਆ ਹੈ। ਉਨ੍ਹਾਂ ਸੋਨੀਆ ਰਾਣੀ ਵਲੋ ਬਲਾਕ,ਜ਼ਿਲ੍ਹਾ ਤੇ ਰਾਜ ਪੱਧਰ ‘ਤੇ ਦਿਖਾਈ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:) ਬਲਜਿੰਦਰ ਸਿੰਘ ਨੇ ਸੋਨੀਆ ਰਾਣੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨਾਲ ਜ਼ਿਲ੍ਹੇ ਦਾ ਨਾਂ ਪੰਜਾਬ ਵਿੱਚ ਰੋਸ਼ਨ ਹੋਇਆ ਹੈ।
ਸਨਾਮਨ ਹਾਸਲ ਕਰਕੇ ਜਿਵੇਂ ਹੀ ਸੋਨੀਆ ਰਾਣੀ ਅੱਜ ਸਕੂਲ ਵਿੱਚ ਪੁੱਜੀ ਤਾਂ ਪ੍ਰਿੰਸੀਪਲ ਬੰਦਨਾ ਪੁਰੀ ਦੀ ਅਗਵਾਈ ਵਿੱਚ ਸਕੂਲ ਸਟਾਫ਼ ਤੇ ਪਤਵੰਤਿਆਂ ਵਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਅਤੇ ਢੋਲ ਦੇ ਡਗੇ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਮੂਹ ਸਟਾਫ਼ ਵਲੋਂ ਸੋਨੀਆ ਰਾਣੀ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਸੋਨੀਆ ਰਾਣੀ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here