ਕੁਰਾਲੀ27 ਨਵੰਬਰ(ਰਣਜੀਤ ਸਿੰਘ ਕਾਕਾ) ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਰਤਵਾੜਾ ਸਾਹਿਬ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵਿਖੇ ਦੋ ਰੋਜਾ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿਚ ਪੂਰੇ ਪੰਜਾਬ ਭਰ ਵਿੱਚੋਂ 800 ਦੇ ਕਰੀਬ ਬੱਚਿਆਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਉਮਰ ਵਰਗ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ ਮੁਹਾਲੀ ਜ਼ਿਲ੍ਹੇ ਵੱਲੋਂ ਖੇਡਦੇ ਹੋਏ ਕੁਰਾਲੀ ਦੇ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ਗਤਕਾ ਅਕੈਡਮੀ ਦੇ ਖਿਡਾਰੀ ਦਿਲਜੀਤ ਸਿੰਘ ਨੇ ਅੰਡਰ 14 ਉਮਰ ਵਰਗ ਵਿੱਚ ਖੇਡਦੇ ਹੋਏ ਪੂਰੇ ਪੰਜਾਬ ਭਰ ਦੇ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ ਇਨਾਮ ਵੰਡ ਸਮਾਰੋਹ ਮੌਕੇ ਦਿਲਜੀਤ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਦਿਖਾਉਣ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਰਪ੍ਰਸਤ ਐਸ ਪੀ ਸਿੰਘ ਓਬਰਾਏ ਅਤੇ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ,ਭਾਈ ਮਨਜੀਤ ਸਿੰਘ ਅੰਮ੍ਰਿਤਸਰ ਸਾਹਿਬ ਵੱਲੋ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ 
ਗੱਲਬਾਤ ਦੌਰਾਨ ਖਾਲਸਾ ਅਕਾਲ ਪੁਰਖ ਕੀ ਫੌਜ ਗਤਕਾ ਅਕੈਡਮੀ ਕੁਰਾਲੀ ਦੇ ਚੇਅਰਪਰਸਨ ਗਿਆਨੀ ਸੀਤਲ ਸਿੰਘ ਜੀ ਨੇ ਦੱਸਿਆ ਕਿ ਬੱਚਿਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਉਨ੍ਹਾਂ ਨੂੰ ਜਿੱਤ ਵੱਲ ਲੈ ਕੇ ਗਿਆ ਹੈ , ਗੋਲਡ ਮੈਡਲ ਵਿਜੇਤਾ ਖਿਡਾਰੀ ਦਿਲਜੀਤ ਸਿੰਘ ਨੇ ਆਪਣੀ ਸਫਲਤਾ ਪਿੱਛੇ ਉਸਤਾਦ ਰਾਜਵੀਰ ਸਿੰਘ ਅਤੇ ਹਰਮਨਜੋਤ ਸਿੰਘ ਦੁਆਰਾ ਕਰਵਾਈ ਸਖਤ ਮਿਹਨਤ ਨੂੰ ਹੀ ਮੰਨਿਆ ਕੁਰਾਲੀ ਪਹੁੰਚਣ ਉੱਤੇ ਗਤਕਾ ਅਕੈਡਮੀ ਕੁਰਾਲੀ ਦੇ ਸਾਰੇ ਮੈਂਬਰਾਂ ਅਤੇ ਖਿਡਾਰੀਆਂ ਨੇ ਦਿਲਜੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਇਸ ਮੌਕੇ ਗਤਕਾ ਅਕੈਡਮੀ ਕੁਰਾਲੀ ਦੇ ਪ੍ਰਧਾਨ ਜਗਦੀਸ਼ ਸਿੰਘ, ਰਘਬੀਰ ਸਿੰਘ, ਪਰਮਿੰਦਰ ਕੌਰ,ਤਲਵਿਦਰ ਸਿੰਘ,ਵਿਕਾਸ,ਜਗਦੀਪ ਸਿੰਘ,ਜਪਜੀਤ ਸਿੰਘ, ਕੁਲਵਿੰਦਰ ਸਿੰਘ,ਮਨਪ੍ਰੀਤ ਸਿੰਘ ਮੌਜੂਦ ਸਨ।








