ਤ ਫੋਟੋ: ਹੈਂਡਬਾਲ ਦੀ ਜੇਤੂ ਹੁਸ਼ਿਆਪੁਰ ਦੀ ਟੀਮ ਨੂੰ ਟਰਾਫ਼ੀ ਨਾਲ ਸਨਮਾਨਿਤ ਕਰਦੇ ਅੰਗਰੇਜ਼ ਸਿੰਘ,ਡਾ: ਇੰਦੂ ਬਾਲਾ ਤੇ ਹੋਰ।
ਤੈਰਾਕੀ 400 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚ ਮੁਹਾਲੀ ਸ਼ੁਭਨੂਰ ਕੌਰ ਅੱਵਲ
ਐੱਸ.ਏ.ਐੱਸ.ਨਗਰ,27 ਅਕਤੂਬਰ (ਰਣਜੀਤ ਸਿੰਘ ਕਾਕਾ )
ਇੱਥੇ ਚੱਲ ਰਹੇ ਰਾਜ ਪੱਧਰੀ ਖੇਡਾਂ ਦੇ ਲੜਕੀਆਂ ਦੇ ਹੈਂਡਬਾਲ ਅਤੇ ਤੈਰਾਕੀ ਦੇ ਮੁਕਾਬਲੇ ਮੁਕੰਮਲ ਹੋਏ। ਹੈਂਡਬਾਲ ਵਿੱਚ ਹੁਸ਼ਿਆਪੁਰ ਦੀ ਟੀਮ ਜੇਤੂ ਰਹੀ ਜਦਕਿ ਤੈਰਾਕੀ ਦੇ ਫਰੀ ਸਟਾਈਲ ਮੁਕਾਬਲੇ ਵਿੱਚ ਮੇਜ਼ਬਾਨ ਐੱਸ.ਏ.ਐੱਸ.ਨਗਰ ਦੀ ਸ਼ੁਭਨੂਰ ਅੱਵਲ ਰਹੀ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖਰੇਖ ਹੇਠ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਦੇ ਖੇਡ ਮੈਦਾਨ ਵਿੱਚ ਚੱਲ ਰਹੇ ਹੈਂਡਬਾਲ ਦੇ ਮੁਕਾਬਲਿਆਂ ਸਬੰਧੀ ਅਧਿਆਤਮ ਪ੍ਰਕਾਸ ਤਿਊੜ ਨੇ ਦੱਸਿਆ ਕਿ ਇੱਥੇ ਚੱਲ ਰਹੇ ਲੜਕੀਆਂ ਦੇ 14 ਸਾਲ ਵਰਗ ਦੇ ਹੈਂਡਬਾਲ ਮੁਕਾਬਲਿਆਂ ਦਾ ਫਾਈਨਲ ਮੈਚ ਪਟਿਆਲਾ ਤੇ ਹੁਸ਼ਿਆਰਪੁਰ ਵਿਚਕਾਰ ਖੇਡਿਆ ਗਿਆ। ਇਹ ਮੈਚ ਬਹੁਤ ਫਸਵਾਂ ਰਿਹਾ ਅਤੇ ਨਿਰਧਾਰਿਤ ਸਮੇਂ ਵਿੱਚ ਦੋਵੇਂ ਟੀਮਾਂ 6-6 ਗੋਲਾਂ ਨਾਲ ਬਰਾਬਰੀ ‘ਤੇ ਰਹੀਆਂ। ਵਾਧੂ ਸਮੇਂ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਅਤੇ 9-7 ਨਾਲ ਮੈਚ ਜਿੱਤ ਕੇ ਟਰਾਫ਼ੀ ਆਪਣੇ ਨਾਂ ਕੀਤੀ। ਇਸ ਮੁਕਾਬਲੇ ਦਾ ਤੀਜਾ ਸਥਾਨ ਮਾਨਸਾ ਦੀ ਟੀਮ ਨੂੰ ਮਿਲਿਆ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅੰਗਰੇਜ਼ ਸਿੰਘ ਨੇ ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਐੱਨਆਈਐੱਸ ਕੋਚ ਅਨੂਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਦੌਰਾਨ ਅੰਗਰੇਜ਼ ਸਿੰਘ,ਡਾ:ਇੰਦੂ ਬਾਲਾ ਅਤੇ ਪ੍ਰਿੰਸੀਪਲ ਸ਼Çਲੰਦਰ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ।
ਇਸੇ ਦੌਰਾਨ ਸਥਾਨਕ ਸੈਕਟਰ 63 ਦੇ ਬਹੁਮੰਤਵੀ ਸਪੋਰਟਸ ਕੰਪਲੈਕਸ ਵਿਖੇ ਚੱਲ ਰਹੇ ਤੈਰਾਕੀ ਦੇ ਅੱਜ ਹੋਏ ਲੜਕੀਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਦੌਰਾਨ 400 ਮੀਟਰ ਫਰੀ ਸਟਾਈਲ ਦੇ 14 ਸਾਲ ਵਰਗ ਵਿੱਚ ਕਵਿਸ਼ਾ ਲੁਧਿਆਣਾ,ਪਰਿਜਤ ਫਿਰੋਜ਼ਪੁਰ ਤੇ ਕਵਿਸ਼ਾ ਫਿਰੋਜ਼ਪੁਰ,17 ਸਾਲ ਵਰਗ ਵਿੱਚ ਸ਼ੁਭਨੂਰ ਕੌਰ ਐੱਸ.ਏ.ਐੱਸ.ਨਗਰ,ਗੁਨਿਕਾ ਲੁਧਿਆਣਾ, ਦ੍ਰਿਤੀ ਪਠਾਨਕੋਟ,19 ਸਾਲ ਵਰਗ ਵਿੱਚ ਸ਼ਿਵਾਨੀ ਪਠਾਨਕੋਟ,ਕੀਰਤ ਕੌਰ ਜਲੰਧਰ ਤੇ ਕ੍ਰਿਸ਼ਟੀ ਸੱਭਰਵਾਲ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। 200 ਮੀਟਰ ਬੈਕ ਸਟਰੋਕ ਦੇ 14 ਸਾਲ ਵਰਗ ਵਿੱਚ ਵਰਨਿਕਾ ਐੱਸ.ਏ.ਐੱਸ.ਨਗਰ,ਜਸਲੀਨ ਕੌਰ ਪਟਿਆਲਾ ਤੇ ਪ੍ਰਿਅੰਕਾ ਸ਼ਰਮਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ 17 ਸਾਲ ਵਰਗ ਵਿੱਚ ਵੰਸ਼ਿਕਾ ਪਠਾਨਕੋਟ,ਭਵਨੂਰ ਕੌਰ ਐੱਸ.ਏ.ਐੱਸ.ਨਗਰ ਅਤੇ ਜਾਇਨਾ ਲੁਧਿਆਣਾ ਕ੍ਰਮਵਾਰ ਪਹਿਲੇ ਤਿੰਨ ਸਥਾਂਨਾਂ ‘ਤੇ ਰਹੇ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਕਿ ਲੜਕੀਆਂ ਦੇ ਮੁਕਾਬਲੇ ਅੱਜ ਸੰਪੰਨ ਹੋ ਗਏ ਹਨ ਜਦਕਿ ਲੜਕਿਆਂ ਦੇ ਤੈਰਾਕੀ ਤੇ ਹੈਂਡਬਲਾ ਦੇ ਮੁਕਾਬਲੇ ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਸੰਜੀਵ ਕੁਮਾਰ,ਕਿਸ਼ਨ ਮਹਿਤਾ,ਜਸਵਿੰਦਰ ਕੌਰ ਗਰੇਵਾਲ,ਨੀਰਜ ਭਾਸਕਰ,ਸ਼ਿਖਾ ਸ਼ਰਮਾ,ਇੰਦੁ ਬਾਲਾ ਸਿਆਲਬਾ,ਸ਼ਸ਼ੀ ਰਾਣਾ,ਮੇਵਾ ਸਿੰਘ,ਅਨੂੰ ਓਬਰਾਏ,ਸੰਦੀਪ ਕੁਮਾਰ,ਰਵਿੰਦਰ ਸਿੰਘ,ਮਲਕੀਤ ਸਿੰਘ,ਸ਼ਮਸ਼ੇਰ ਸਿੰਘ,ਕੋਚ ਰਕੇਸ ਸ਼ਰਮਾ ਅਤੇ ਸੁਨੀਤਾ ਰਾਣੀ ਆਦਿ ਹਾਜ਼ਰ ਸਨ।








