ਫੋਟੋ: ਹੈਂਡਬਾਲ ਦੀ ਜੇਤੂ ਪਟਿਆਲਾ ਦੀ ਟੀਮ ਨੂੰ ਟਰਾਫ਼ੀ ਨਾਲ ਸਨਮਾਨਿਤ ਕਰਦੇ ਅੰਗਰੇਜ਼ ਸਿੰਘ,ਡਾ: ਇੰਦੂ ਬਾਲਾ ਤੇ ਹੋਰ।
ਤੈਰਾਕੀ ਦੇ 17 ਸਾਲ ਰਿਲੇਅ ਮੁਕਾਬਲੇ ਵਿੱਚ ਮੇਜ਼ਬਾਨ ਮੁਹਾਲੀ ਦੀ ਟੀਮ ਅੱਵਲ
ਐੱਸ.ਏ.ਐੱਸ.ਨਗਰ,29 ਅਕਤੂਬਰ ( ਰਣਜੀਤ ਸਿੰਘ ਕਾਕਾ )
ਸਕੂਲ ਸਿੱਖਿਆ ਵਿਭਾਗ ਵਲੋਂ ਇੱਥੇ ਕਰਵਾਏ ਜਾ ਰਹੇ ਲੜਕਿਆਂ ਦੇ ਰਾਜ ਪੱਧਰੀ ਹੈਂਡਬਾਲ ਅਤੇ ਤੈਰਾਕੀ ਦੇ ਮੁਕਾਬਲੇ ਅੱਜ ਸਮਾਪਤ ਹੋਏ। ਹੈਂਡਬਾਲ ਵਿੱਚ ਪਟਿਆਲਾ ਦੀ ਟੀਮ ਜੇਤੂ ਰਹੀ ਜੋ ਕਿ ਕੌਮੀ ਖੇਡਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖਰੇਖ ਹੇਠ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਦੇ ਖੇਡ ਮੈਦਾਨ ਵਿੱਚ ਸਮਾਪਤ ਹੋਏ ਹੈਂਡਬਾਲ ਦੇ ਲੜਕਿਆਂ ਦੇ ਮੁਕਾਬਲਿਆਂ ਸਬੰਧੀ ਅਧਿਆਤਮ ਪ੍ਰਕਾਸ ਤਿਊੜ ਨੇ ਦੱਸਿਆ ਕਿ ਫਾਈਨਲ ਮੈਚ ਪਟਿਆਲਾ ਤੇ ਫਰੀਦਕੋਟ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਸੰਘਰਸ਼ ਭਰਪੁਰ ਰਿਹਾ ਜਿਸ ਦੀ ਆਖਰੀ ਵਿਸਲ ਵੱਜਣ ਤੱਕ ਪਟਿਆਲਾ ਦੀ ਟੀਮ ਨੇ 12-10 ਦੇ ਅੰਤਰ ਨਾਲ ਮੈਚ ਜਿੱਤ ਕੇ ਟਰਾਫ਼ੀ ਆਪਣੇ ਨਾਂ ਕੀਤੀ ਜਦਕਿ ਫਰੀਦਕੋਟ ਦੀ ਟੀਮ ਉੱਚ ਜੇਤੂ ਬਣੀ। ਇਸ ਦੌਰਾਨ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾ ਕੇ ਤੀਜਾ ਸਥਾਨ ਆਪਣੇ ਨਾਂ ਕੀਤਾ। ਹੈਂਡਬਾਲ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅੰਗਰੇਜ਼ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਇਸ ਦੀ ਪ੍ਰਧਾਨਗੀ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ:ਇੰਦੂ ਬਾਲਾ ਅਤੇ ਪ੍ਰਿੰਸੀਪਲ ਸ਼Çਲੰਦਰ ਸਿੰਘ ਨੇ ਕੀਤੀ। ਉਨ੍ਹਾਂ ਸਾਂਝੇ ਤੌਰ ‘ਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ।
ਇਸੇ ਦੌਰਾਨ ਸਥਾਨਕ ਸੈਕਟਰ 63 ਦੇ ਬਹੁਮੰਤਵੀ ਸਪੋਰਟਸ ਕੰਪਲੈਕਸ ਵਿੱਚ ਅੱਜ ਖਤਮ ਹੋਏ ਲੜਕਿਆਂ ਦੇ ਤੈਰਾਕੀ ਮੁਕਾਬਲਿਆਂ ਵਿੱਚੋਂ 14 ਸਾਲ ਵਰਗ ਦੇ 50 ਮੀਟਰ ਬ੍ਰੈਸਟ ਸਟਰੋਕ ਮੁਕਾਬਲੇ ਵਿੱਚ ਸੂਜਲ ਸ਼ਮਰਾ ਸੰਗਰੂਰ,ਅਵਤੇਸ਼ਵਰ ਸਿੰਘ ਬਰਾੜ ਫਰੀਦਕੋਟ ਤੇ ਨਵਰਾਜ ਸਿੰਘ ਪਹਿਲੇ ਤਿੰਨ ਸਥਾਨਾਂ ‘ਤੇ ਰਹੇ ਜਦਕਿ ਮਿੱਡਲੇਅ ਰਿਲੇਅ ਵਿੱਚ ਮੋਨੂੰ,ਸੁਖਮਨਦੀਪ ਸਿੰਘ,ਜਸਪ੍ਰੀਤ ਕੰਬੋਜ ਤੇ ਧੰਨਵੀਰ ਸਿੰਘ ‘ਤੇ ਆਧਾਰਤਿ ਪਟਿਆਲਾ ਦੀ ਟੀਮ ਪਹਿਲੇ ਸਥਾਨ ‘ਤੇ ਰਹੀ ਜਦਕਿ ਹੁਸ਼ਿਆਪੁਰ ਦੀ ਟੀਮ ਨੂੰ ਦੂਜਾ ਤੇ ਲੁਧਿਆਣਾ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ।
17 ਸਾਲ ਵਰਗ ਦੇ ਬ੍ਰੈਸਟ ਸਟਰੋਕ ਦੇ 50 ਮੀਟਰ ਮੁਕਾਬਲੇ ਵਿੱਚ ਰਮਰਿੰਦਰ ਸਿੰਘ ਸੰਗਰੂਰ,ਕਬੀਰ ਲੱਖਣਪਾਲ ਮੁਹਾਲੀ ਤੇ ਵਿਨਾਇਕ ਮਹਾਜਨ ਪਠਾਨਕੋਟ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ‘ਤੇ ਰਹੇ ਜਦਕਿ ਇਸ ਵਰਗ ਦੀ ਮਿਡਲੇਅ ਰਿਲੇਅ ਵਿੱਚ ਮੇਜ਼ਬਾਨ ਮੁਹਾਲੀ ਦੀ ਟੀਮ ਨੇ ਪਹਿਲਾ,ਲੁਧਿਆਣਾ ਨੇ ਦੂਜਾ ਤੇ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। 19 ਸਾਲ ਵਰਗ ਦੇ ਤੈਰਾਕੀ ਦੇ 50 ਮੀਟਰ ਬ੍ਰੈਸਟ ਸਟਰੋਕ ਮੁਕਾਬਲੇ ਵਿੱਚ ਪ੍ਰਭਨੂਰ ਸਿੰਘ ਪਟਿਆਲਾ,ਵਾਸਦੀਪ ਸੰਧੂ ਜਲੰਧਰ ਤੇ ਕੇਸ਼ਵ ਸ਼ਰਮਾ ਹੁਸ਼ਿਆਰਪੁਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ ਜਦਕਿ ਇਸ ਵਰਗ ਦੇ ਰਿਲੇਅ ਵਿੱਚ ਪਟਿਆਲਾ ਦੀ ਟੀਮ ਨੂੰ ਪਹਿਲਾ,ਜਲੰਧਰ ਦੀ ਟੀਮ ਨੂੰ ਦੂਜਾ ਤੇ ਲੁਧਿਆਣਾ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ।
ਅੰਤ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਕਿ ਕੌਮੀ ਖੇਡਾਂ ਦੀਆਂ ਜੇਤੂ ਟੀਮਾਂ ਰਾਜ ਪੱਧਰੀ ਇਨ੍ਹਾਂ ਖੇਡ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੀਆਂ। ਉਨ੍ਹਾਂ ਖੇਡਾਂ ਦੀ ਸਫ਼ਲਤਾਪੂਰਵਕ ਸੰਪੰਨ ਹੋਣ ਲਈ ਸਭਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਸੰਜੀਵ ਕੁਮਾਰ,ਕਿਸ਼ਨ ਮਹਿਤਾ, ਸ਼ਿਖਾ ਸ਼ਰਮਾ,ਇੰਦੂ ਬਾਲਾ ਸਿਆਲਬਾ,ਸ਼ਸ਼ੀ ਰਾਣਾ,ਹਰਬੰਸ ਸਿੰਘ, ਅਨੂੰ ਓਬਰਾਏ ਕੋਚ ਰਕੇਸ ਸ਼ਰਮਾ ਅਤੇ ਸੁਨੀਤਾ ਰਾਣੀ ਆਦਿ ਹਾਜ਼ਰ ਸਨ।








