ਖਰੜ :12 ਦਸੰਬਰ (ਮਾਰਸ਼ਲ ਨਿਊਜ)ਖਰੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਡਿਆਲਾ ਵਿਖੇ ਰੌਟਰੀ ਕਲੱਬ, ਖਰੜ ਦੇ ਸਹਿਯੋਗ ਨਾਲ ਅੱਜ ‘ਕਰੀਅਰ ਗਾਈਡੈਂਸ ਸੈਮੀਨਾਰ 2022’ ਕਰਵਾਇਆ ਗਿਆ। ਚੰਡੀਗੜ੍ਹ ਯੂਨੀਵਰਸਿਟੀ ਤੋਂ ਆਏ ਡਾ. ਰਾਮ ਪੀ. ਪਾਂਡੇ ਇਸ ਸੈਮੀਨਾਰ ਦੇ ਮੁੱਖ ਵਕਤਾ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜੈਵ ਤਕਨਾਲੋਜੀ ਕਿਸ-ਕਿਸ ਤਰ੍ਹਾਂ ਸਮਾਜ ਦੇ ਕੰਮ ਸੁਆਰ ਸਕਦੀ ਹੈ। ਕੋਵਿਡ ਵੈਕਸੀਨ, ਜੀ. ਐੱਮ, ਫਸਲਾਂ, ਪੌਦਿਆਂ ਦੀਆਂ ਸੰਕ੍ਰਿਤ ਕਿਸਮਾਂ ਅਤੇ ਹੋਰ ਉਤਪਾਦ ਵਿਕਸਿਤ ਕਰਨ ਵਿਚ ਜੈਵ ਤਕਨਾਲੌਜੀ ਦੀ ਭੂਮਿਕਾ ਦੀ ਸਰਲ ਢੰਗ ਨਾਲ ਵਿਆਖਿਆ ਕਰਦਿਆਂ ਡਾ. ਪਾਂਡੇ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਜੇਕਰ ਇਸ ਖੇਤਰ ਨੂੰ ਚੁਣਦੇ ਹਨ ਤਾਂ ਉਹ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣਾ ਅਤੇ ਹੋਰ ਨਾਗਰਿਕਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣਾ ਆਪਣਾ ਮੁੱਖ ਟੀਚਾ ਰੱਖਣ। ਦਸਵੀਂ ਕਰਨ ਉਪਰੰਤ ਜੈਵ ਤਕਨਾਲੌਜੀ ਦੇ ਖੇਤਰ ਵੱਲ ਵਧਣ ਬਾਰੇ ਵੀ ਡਾ. ਪਾਂਡੇ ਨੇ ਬੜੇ ਹੀ ਸਾਦੇ ਅਤੇ ਰੋਚਕ ਢੰਗ ਨਾਲ ਸਮਝਾਇਆ।

ਕਲੱਬ ਦੇ ਪ੍ਰਧਾਨ ਨਿਤਿਨ ਗਰਗ, ਸਕੱਤਰ ਅਮਨਦੀਪ ਗਰਗ, ਮੈਂਬਰਾਂ ਹਰਦੀਪ ਸਿੰਘ, ਜੁਝਾਰ ਸਿੰਘ, ਬਲਜਿੰਦਰ ਸਿੰਘ, ਨੀਲਮ ਟਾਂਗਰੀ ਅਤੇ ਹਰਪ੍ਰੀਤ ਸਿੰਘ ਨੇ ਡਾ. ਪਾਂਡੇ ਅਤੇ ਸਕੂਲ ਮੁਖੀ ਨੂੰ ਸਨਮਾਨਿਤ ਵੀ ਕੀਤਾ। ਰਿਚਾ ਅਤੇ ਸਿਮਰਨਜੀਤ ਕੌਰ ਇਸ ਪ੍ਰੋਗਰਾਮ ਦੇ ਸਥਾਨਕ ਸੰਚਾਲਕ ਸਨ। ਅੰਤ ਵਿੱਚ ਸਕੂਲ ਮੁਖੀ ਨੇ ਸਭ ਦਾ ਧੰਨਵਾਦ ਕਰਦਿਆਂ ਕਲੱਬ ਨੂੰ ਸਕੂਲ ਭਲਾਈ ਦੇ ਕਾਰਜਾਂ ਵਿੱਚ ਸਹਿਯੋਗ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here