ਨਿਊ ਚੰਡੀਗੜ੍ਮੋ 28 ਜੂਨ (ਰਣਜੀਤ ਸਿੰਘ ਕਾਕਾ) ਮੁਹਾਲੀ ਜਿਲਾ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਸਥਿਤ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨ ਜਸਪੂਰਨ ਸਿੰਘ ਨੇ ਦੇਸ਼ ਲਈ ਬਰਾਊਜ਼ ਮੈਡਲ ਜਿੱਤ ਕੇ ਦੇਸ ਅਤੇ ਅਖਾੜਾ ਮੁੱਲਾਂਪੁਰ ਗਰੀਬਦਾਸ ਤੇ ਆਪਣੇ ਮਾਤਾ ਪਿਤਾ ਅਤੇ ਅਖਾੜੇ ਦੇ ਸੰਚਾਲਕ ਗੋਲੂ ਪਹਿਲਵਾਨ ਦਾ ਨਾ ਰੋਸ਼ਨ ਕੀਤਾ ਹੈ।
ਜੋਰਡਨ ਏਸ਼ੀਆ ਚੈਂਪੀਅਨਸ਼ਿਪ ਵਿੱਚ ਉਸ ਨੇ ਇਰਾਨ ਦੇ ਪਹਿਲਵਾਨ ਮੁਹੰਮਦ ਅਬੂਲਫਜਲ ਨੂੰ 2-4 ਦੇ ਵੱਡੇ ਫਰਕ ਨਾਲ ਹਰਾ ਕੇ ਇਹ ਮੈਡਮ ਜਿਤਿਆ ਹੈ।ਜਸਪੂਰਨ ਸਿੰਘ ਪਹਿਲਵਾਨ ਜੋ ਕਿ ਆਪਣੇ ਪਰਿਵਾਰ ਸਮੇਤ ਮੁੱਲਾਂਪੁਰ ਵਿਖੇ ਰਹਿ ਕੇ ਗੋਲੂ ਪਹਿਲਵਾਨ ਦੀ ਦੇਖਰੇਖ ਹੇਠ ਲਗਾਤਾਰ ਅਭਿਆਸ ਕਰਦਾ ਆ ਰਿਹਾ ਹੈ।ਇਸ ਤੋਂ ਪਹਿਲਾਂ ਵੀ ਉਸ ਨੇ ਕਈ ਖਿਤਾਬ ਆਪਣੇ ਨਾਮ ਕੀਤੇ ਹਨ। ਪਹਿਲਾਂ ਵੀ ਉਹ ਰੋਮ ਇਟਲੀ ਵਿੱਚ ਹੋਈ ਰੈਸਲਿਗ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਬਰਾਊਜ਼ ਮੈਡਲ ਜਿੱਤ ਕੇ ਦੇਸ ਦੀ ਝੋਲੀ ਪਾ ਚੁੱਕਾ ਹੈ। ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਗੋਲੂ ਪਹਿਲਵਾਨ ਦੀ ਸਰਪ੍ਰਸਤੀ ਹੇਠ ਇਲਾਕੇ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਕੋਚ ਸਿਖਲਾਈ ਦੇ ਰਹੇ ਹਨ।








