ਡੀ ਸੀ ਰੋਪੜ ਨੂੰ ਬੁਲਾ ਦਿੱਤੇ ਨਿਰਦੇਸ਼
ਇਕ ਘੰਟਾ ਰਹੇ CM ਲੋਕਾਂ ਨਾਲ ਕੀਤੀਆਂ ਗੱਲਾਂ ਤੇ ਪੀਤੀ ਚਾਹ
ਫੋਟੋਗਰਾਫੀ ਜਾਂ ਵਿਡੀਓ ਬਣਾਉਣ ਦੀ ਕੀਤੀ ਮਨਾਹੀ
ਕੁਰਾਲੀ,29 ਨਵੰਬਰ ਰਣਜੀਤ ਸਿੰਘ ਕਾਕਾ
ਮੁੱਖ ਮੰਤਰੀ ਭਗਵੰਤ ਮਾਨ ਅੱਜ ਤੜਕਸਾਰ ਸਥਾਨਕ ਬੱਸ ਅੱਡੇ ਪੁੱਜੇ ਅਤੇ ਬੱਸਾਂ ਨਾ ਰੁਕਣ ਕਾਰਨ ਸਵਾਰੀਆਂ ਦੀ ਪ੍ਰੇਸ਼ਾਨੀ ਖੁਦ ਦੇਖੀ। ਮੁੱਖ ਮੰਤਰੀ ਇੱਕ ਘੰਟੇ ਤੋਂ ਵੀ ਵੱਧ ਸਮਾਂ ਬੱਸ ਅੱਡੇ ਉਤੇ ਰਹੇ ਅਤੇ ਬੱਸਾਂ ਦੀ ਉਡੀਕ ਕਰ ਰਹੀਆਂ ਸਵਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੌਕੇ ‘ਤੇ ਬੁਲਾ ਕੇ ਸਮੱਸਿਆ ਦੇ ਹੱਲ ਲਈ ਹਦਾਇਤਾਂ ਜਾਰੀ ਕੀਤੀਆਂ।
ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਹ ਜਲੰਧਰ ਵਿਖੇ ਬੇਰਹਿਮੀ ਨਾਲ ਕਤਲ ਕੀਤੀ ਗਈ ਬੱਚੀ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਸੀ ਤਾਂ ਕੁਰਾਲੀ ਚੌਂਕ ‘ਚ ਦੋ ਬਜੁਰਗ ਔਰਤਾਂ ਨੂੰ ਬੈਠੇ ਵੇਖਿਆ ਤਾਂ ਮਦਦ ਲਈ ਰੁੱਕ ਗਏ
ਸੀ.ਐਮ ਸਾਬ ਅਨੁਸਾਰ ਦੋਵੇਂ ਮਾਤਾਵਾਂ ਅਮ੍ਰਿੰਤਸਰ ਦਰਬਾਰ ਸਾਹਿਬ ਤੇ ਜਲੰਧਰ ਜਾਣ ਲਈ ਇੱਕ ਘੰਟੇ ਤੋਂ ਬੱਸ ਦੀ ਉੱਡੀਕ ਕਰ ਰਹੀਆਂ ਸਨ। ਇਸ ਮੌਕੇ ਹਾਜਰ ਲੋਕਾਂ ਮੁਤਾਬਕ ਹਰਿਆਣਾਂ ਰੋਡਵੇਜ਼ ਦੀ ਬੱਸ ਸੀ ਐਮ ਸਾਹਿਬ ਨੇ ਖੁਦ ਸੜਕ ਵਿਚਕਾਰ ਖੜਕੇ ਰੋਕੀ ਪਰ ਉਹ ਮਨਾਲੀ ਜਾਣ ਕਰਕੇ ਬਜੁਰਗ ਸਵਾਰੀਆਂ ਨਾ ਚੜ ਸਕੀਆਂ ਪ੍ਰਤੱਖ ਦਰਸੀਆਂ ਮੁਤਾਬਕ ਖੁਦ ਸੀ ਐਮ ਨੇ ਬੱਸ ਦੀ ਚੈਕਿੰਗ ਕੀਤੀ ਤੇ ਸਵਾਰੀਆਂਨਾਲ ਗੱਲਬਾਤ ਵੀ ਕੀਤੀ
ਸ਼ਹਿਰ ਦੇ ਬੱਸ ਅੱਡੇ ਉਤੇ ਬੱਸਾਂ ਨਾ ਰੁਕਣ ਕਾਰਨ ਸਵਾਰੀਆਂ ਦੀ ਖੱਜਲ ਖੁਆਰੀ ਦਾ ਮਸਲਾ ਕਈ ਦਿਨਾਂ ਤੋਂ ਉੱਭਰਨ ਕਾਰਨ ਚਰਚਾ ਵਿੱਚ ਵੀ ਸੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਖੁਦ ਸ਼ਹਿਰ ਦੇ ਬੱਸ ਅੱਡੇ ‘ਤੇ ਪੁੱਜੇ। ਅੱਜ ਤੜਕਸਾਰ ਕਰੀਬ 4.50 ਵਜੇ ਬੱਸ ਅੱਡੇ ‘ਤੇ ਸ਼ਹਿਰ ਦੇ ਬੱਸ ਅੱਡੇ ‘ਤੇ ਪੁੱਜੇ ਤਾਂ ਮੁੱਖ ਮੰਤਰੀ ਨੇ ਆਪਣੀ ਗੱਡੀ ਵਿੱਚੋਂ ਉੱਤਰਦਿਆਂ ਹੀ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਲਾਂਭੇ ਰਹਿਣ ਦੀ ਹਦਾਇਤ ਕੀਤੀ ਅਤੇ ਡਾਢੀ ਸਰਦੀ ਦੇ ਬਾਵਜੂਦ ਖੁਦ ਬੱਸਾਂ ਦੀ ਉਡੀਕ ਕਰ ਰਹੀਆਂ ਸਵਾਰੀਆਂ ਵਿੱਚ ਜਾ ਖੜ੍ਹੇ। ਮੁੱਖ ਮੰਤਰੀ ਨੇ ਸਵਾਰੀਆਂ ਤੋਂ ਬੱਸ ਸਰਵਿਸ ਸਬੰਧੀ ਜਾਣਕਾਰੀ ਲਈ ਅਤੇ ਹੋਰ ਸਮੱਸਿਆਵਾਂ ਜਾਣੀਆਂ।
ਬੱਸ ਅੱਡੇ ‘ਤੇ ਬੱਸਾਂ ਦੀ ਉਡੀਕ ਕਰ ਰਹੀਆਂ ਸਵਾਰੀਆਂ ਸੁਰਿੰਦਰਪਾਲ ਸਿੰਘ,ਹਰਦੇਵ ਸਿੰਘ, ਜਸਪਾਲ ਸਿੰਘ ਤੇ ਹੋਰਨਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਕਰੀਬ ਘੰਟੇ ਤੋਂ ਬੱਸ ਦੀ ਉਡੀਕ ਵਿੱਚ ਖੜ੍ਹੇ ਹਨ। ਹੋਰਨਾਂ ਸਵਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲਈ 3.30 ਵਜੇ ਤੋਂ ਬੱਸ ਦੀ ਉਡੀਕ ਕਰ ਰਹੇ ਹਨ ਪਰ ਕੋਈ ਬੱਸ ਨਹੀਂ ਆਈ। ਸਵਾਰੀਆਂ ਨੇ ਦੱਸਿਆ ਕਿ ਕੁਝ ਬੱਸਾਂ ਰੁਕੀਆਂ ਨਹੀਂ ਜਿਸ ਕਾਰਨ ਉਹ ਘੰਟਿਆਂ ਤੋਂ ਸੜਕ ਕਿਨਾਰੇ ਖੜ੍ਹੇ ਹਨ। ਲੋਕਾਂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਦਹਾਕਿਆਂ ਪਹਿਲਾਂ ਬਣਿਆ ਕੁਰਾਲੀ ਦਾ ਬੱਸ ਅੱਡਾ ਖੰਡਰ ਬਣਿਆ ਹੋਇਆ। ਉਨਾਂ ਟਰੱਕ ਯੂਨੀਅਨ ਕੋਲ ਬਲਾਕ ਸੰਮਤੀ ਦੀ ਜਗ੍ਹਾ ਚ ਸਥਿਤ ਬੱਸ ਅੱਡੇ ਦੀ ਇਮਾਰਤ ਦਾ ਦੌਰਾ ਵੀ ਪੈਦਲ ਹੀ ਕੀਤਾ
ਕਰੀਬ ਇੱਕ ਘੰਟਾ ਬੱਸ ਅੱਡੇ ‘ਤੇ ਰਹਿਣ ਦੌਰਾਨ ਮੁੱਖ ਮੰਤਰੀ ਨੇ ਬੱਸਾਂ ਨਾ ਰੁਕਣ ਕਾਰਨ ਸਵਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਮਹਿਸੂਸ ਕਰਦਿਆਂ ਤੁਰੰਤ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੂੰ ਮੌਕੇ ‘ਤੇ ਸੱਦਿਆ। ਕਰੀਬ ਅੱਧੇ ਘੰਟੇ ਵਿੱਚ ਡਿਪਟੀ ਕਮਿਸ਼ਨਰ ਵੀ ਮੌਕੇ ‘ਤੇ ਪੁੱਜ ਗਏ। ਮੁੱਖ ਮੰਤਰੀ ਨੇ ਬੱਸ ਅੱਡੇ ਦੇ ਪ੍ਰਬੰਧਾਂ ਤੇ ਬੱਸਾਂ ਨਾ ਰੁਕਣ ਕਾਰਨ ਸਵਾਰੀਆਂ ਦੀ ਪ੍ਰੇਸ਼ਾਨੀਆਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੂੰ ਤੁਰੰਤ ਹਦਾਇਤਾਂ ਵੀ ਕੀਤੀਆਂ।
ਮੁੱਖ ਮੰਤਰੀ ਨੇ ਸਵਾਰੀਆਂ ਨੂੰ ਭਰੋਸਾ ਦਿੱਤਾ ਕਿ ਕੁਰਾਲੀ ਤੋਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹੋਰ ਸਥਾਨਾਂ ਲਈ ਬੱਸਾਂ ਚੱਲਣ ਦਾ ਪ੍ਰਬੰਧ ਜਲਦੀ ਹੀ ਕੀਤਾ ਜਾਵੇਗਾ। ਮੁੱਖ ਮੰਤਰੀ ਦੀ ਇਸ ਕਰਵਾਈ ਤੋਂ ਬਾਗ਼ੋ-ਬਾਗ਼ ਹੋਈਆਂ ਸਵਾਰੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।








