ਰੋਪੜ 19 ਜੁਲਾਈ (ਰਣਜੀਤ ਸਿੰਘ)ਅੱਜ ਪਿੰਡ ਮਗਰੋੜ ਦੇ ਮਹਾਰਾਜਾ ਰਣਜੀਤ ਸਿੰਘ ਯੂਥ ਕਲੱਬ ਤੇ ਨਗਰ ਨਿਵਾਸੀਆਂ ਵੱਲੋਂ ਪਿੰਡ ਦੀ ਸਾਂਝੀ ਜਮੀਨ ਤੇ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੌਕੇ ਯੂਥ ਕਲੱਬ ਦੇ ਪ੍ਰਧਾਨ ਸਿਮਰਨਜੀਤ ਸਿੰਘ ਅਤੇ ਕਿਰਤੀ ਕਿਸਾਨ ਮੋਰਚੇ ਦੇ ਆਗੂ ਜਰਨੈਲ ਸਿੰਘ ਮਗਰੋੜ ਨੇ ਦੱਸਿਆ ਕਿ ਸਾਰਾ ਪੰਜਾਬ ਇੱਕ ਵੱਡੇ ਵਾਤਾਵਰਣ ਸੰਕਟ ਦਾ ਸ਼ਿਕਾਰ ਹੈ ਇਸ ਲਈ ਨੌਜਵਾਨਾਂ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ 600 ਦੇ ਕਰੀਬ ਬੂਟੇ ਪਿੰਡ ਵਿੱਚ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਲਈ ਨੌਜਵਾਨ ਰਲ ਮਿਲ ਕੇ ਬੂਟਿਆਂ ਨੂੰ ਆਪਣੀ ਜਿੰਮੇਵਾਰੀ ਨਾਲ ਪਾਲਣਗੇ ਇਸ ਮੌਕੇ ਉਹਨਾਂ ਇਲਾਕੇ ਦੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਵਿੱਚ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕਰਨ ਅਤੇ ਅਗਰ ਕਿਸੇ ਨੂੰ ਵੀ ਪੌਦਿਆਂ ਦੀ ਲੋੜ ਹੋਵੇ ਉਹ ਜਰਨੈਲ ਸਿੰਘ ਨਾਲ ਸੰਪਰਕ ਕਰ ਸਕਦਾ ਹੈ ਇਸ ਮੌਕੇ ਆਗੂਆਂ ਨੇ ਇਹ ਵੀ ਕਿਹਾ ਕਿ ਪੌਦੇ ਪਾਣੀ ਨੂੰ ਰਿਚਾਰਜ ਕਰਨ ਦਾ ਵੀ ਇੱਕ ਚੰਗਾ ਤਰੀਕਾ ਹਨ ਇਸ ਮੌਕੇ ਵੱਡੀ ਗਿਣਤੀ ਵਿੱਚ ਫਲਦਾਰ ਬੂਟੇ ਵੀ ਲਗਾਏ ਗਏ ਇਸ ਮੌਕੇ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਨੰਬਰਦਾਰ ਜਗਜੀਤ ਸਿੰਘ,ਨਾਇਬ ਸਿੰਘ , ਸੁਰਿੰਦਰ ਸਿੰਘ ਸਾਬਕਾ ਸਰਪੰਚ ਮੋਹਨ ਸਿੰਘ ,ਮਾਸਟਰ ਗੁਰਦਰਸ਼ਨ ਸਿੰਘ, ਸਰਦਾਰ ਚਰਨ ਸਿੰਘ, ਸਰਦਾਰ ਜਗਜੀਤ ਸਿੰਘ, ਸਰਦਾਰ ਨਵਦੀਪ ਸਿੰਘ, ਪੱਤਰਕਾਰ ਹਰਵਿੰਦਰ ਸਿੰਘ , ਤੇ ਬੀਬੀ ਕਰਮਜੀਤ ਕੌਰ ਆਦਿ ਹੋਰ ਨਗਰ ਨਿਵਾਸੀ ਮੌਜੂਦ ਸਨ








