ਕੁਰਾਲੀ 16 ਜਨਵਰੀ(ਰਣਜੀਤ ਸਿੰਘ ਕਾਕਾ) ਬਜ਼ੁਰਗ ਮਾਤਾ ਸੁਰਜੀਤ ਕੌਰ ਦਾ‌ ਅਕਾਲ ਚਲਾਣਾ ਪਰਿਵਾਰ ਤੇ ਸਕੇ ਸਬੰਧੀਆਂ ਲਈ ਅਸਹਿ ਹੈ। ਮਾਤਾ ਸੁਰਜੀਤ ਕੌਰ ਦਾ ਪੇਕਾ ਪਿੰਡ ਦੁਲਚੀਮਾਜਰਾ (ਰੂਪਨਗਰ) ਹੈ। ਸੰਨ 1931 ਨੂੰ ਪਿਤਾ ਗੁਰਬਖਸ਼ ਸਿੰਘ ਤੇ ਮਾਤਾ ਸੰਤ ਕੌਰ ਦੇ ਘਰ ਜਨਮ ਲਿਆ। ਪਾਕਿਸਤਾਨ ਵਿੱਚ ਜੰਮੇ ਜਾਏ ਮਾਤਾ ਸੁਰਜੀਤ ਕੌਰ ਨੇ 1947 ਦੀ ਦੇਸ਼ ਵੰਡ ਦਾ ਦੁਖਾਂਤ ਆਪਣੇ ਅੱਖੀਂ ਵੇਖਿਆ। ਇੰਨਾ ਦੇ ਪਰਿਵਾਰ ਨੂੰ ਪਿੰਡ ਦੁਲਚੀਮਾਜਰਾ ਵਿਖੇ ਜ਼ਮੀਨ ਜਾਇਦਾਦ ਅਲਾਟ ਹੋਈ। ਸਵ. ਦੀਦਾਰ ਸਿੰਘ ਧਨੋਆ ਨਾਲ ਸੰਨ 1950 ਦੌਰਾਨ ਵਿਆਹੇ ਗਏ ਸਨ। ਮਾਤਾ ਸੁਰਜੀਤ ਕੌਰ ਸ਼ੁਰੂ ਤੋਂ ਧਾਰਮਿਕ ਵਿਚਾਰਾਂ ਵਾਲੇ ਸਨ, ਗਲੀ ਮੁਹੱਲੇ ਵਾਲੇ ਉਸਦੀ ਨਿਮਰਤਾ ਤੇ ਸਾਦਗੀ ਤੋਂ ਕਾਇਲ ਸਨ। ਮਾਤਾ ਸੁਰਜੀਤ ਕੌਰ ਧਨੋਆ ਦੇ ਦੋ ਸਪੁੱਤਰ ਦਲਜੀਤ ਸਿੰਘ, ਪਰਮਜੀਤ ਸਿੰਘ ਨੇਕ ਦਿਲ ਇਨਸਾਨ ਹਨ। ਉਨ੍ਹਾਂ ਆਪਣੀਆਂ ਦੋ ਨੂੰਹਾਂ ਨਾਲ ਧੀਆਂ ਵਰਗਾ ਮੋਹ ਜਿਤਾਇਆ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 17 ਜਨਵਰੀ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਬਰੋਲੀ (ਮੋਹਾਲੀ) ਵਿਖੇ ਹੋਵੇਗੀ।

LEAVE A REPLY

Please enter your comment!
Please enter your name here