ਕੁਰਾਲੀ 25 ਅਪ੍ਰੈਲ( ਸ਼ਿਵੀ) ਸਿੱਖ ਸਸਤ੍ਰ ਵਿਦਿਆ ਕੌਂਸਲ ਜੋਕਿ ਪੂਰੀ ਦੁਨੀਆਂ ਅੰਦਰ ਸਸਤ੍ਰ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਵੱਲੋ ਕੁਰਾਲੀ ਦੇ ਭਾਈ ਜਗਦੀਸ਼ ਸਿੰਘ ਖ਼ਾਲਸਾ ਨੂੰ ਉਨ੍ਹਾਂ ਵਲੋਂ ਸਸਤ੍ਰ ਵਿਦਿਆ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਸਿੱਖ ਸਸਤ੍ਰ ਵਿਦਿਆ ਕੌਂਸਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪਾਉਂਟਾ ਸਾਹਿਬ ਜੀ ਵਿਖੇ ਹੋਏ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਭਾਈ ਮਨਜੀਤ ਸਿੰਘ ਗਤਕਾ ਮਾਸਟਰ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਕਿਹਾ ਕਿ ਸਿੱਖ ਸਸਤ੍ਰ ਵਿਦਿਆ ਕੌਂਸਲ ਦਾ ਮੁੱਖ ਮਕਸਦ ਸਸਤ੍ਰ ਵਿਦਿਆ ਦਾ ਪ੍ਰਚਾਰ – ਪ੍ਰਸਾਰ ਤੇ ਪੁਰਾਤਨ ਵਿੱਦਿਆ ਨੂੰ ਉਜਾਗਰ ਕਰਨਾ ਹੈ ਅਤੇ ਭਾਈ ਜਗਦੀਸ਼ ਸਿੰਘ ਖ਼ਾਲਸਾ ਪਿਛਲੇ ਲੰਮੇ ਸਮੇ ਤੌ ਨਿਰਸਵਾਰਥ ਤੌਰ ਤੇ ਸਸਤ੍ਰ ਵਿਦਿਆ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਦੀਆ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ।
ਸਿੱਖ ਸ਼ਸਤ੍ਰ ਵਿੱਦਿਆ ਕੌਂਸਲ ਦੇ ਪ੍ਰਧਾਨ ਭਾਈ ਜਗਜੀਤ ਸਿੰਘ ਕੈਨੇਡਾ ਨੇ ਵੀ ਭਾਈ ਜਗਦੀਸ਼ ਸਿੰਘ ਖ਼ਾਲਸਾ ਨੂੰ ਇਸ ਮੌਕੇ ਫ਼ੋਨ ਤੇ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਚੜ੍ਹਦੀਕਲਾ ਨਾਲ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਖ਼ਾਲਸਾ ਨੇ ਕੌਂਸਲ ਦੇ ਸੰਸਾਰ ਭਰ ਵਿੱਚ ਸੇਵਾਵਾਂ ਨਿਭਾਅ ਰਹੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਪੀ ਗਈ ਹੈ, ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਦੇਸ਼ ਵਿਦੇਸ਼ ਅੰਦਰ ਚੱਲ ਰਹੇ ਗਤਕਾ ਅਖਾੜਿਆਂ ਨਾਲ ਰਾਬਤਾ ਕਰ ਸਸਤ੍ਰ ਵਿਦਿਆ ਦਾ ਪ੍ਰਚਾਰ ਕੀਤਾ ਜਾਏਗਾ।
ਇਸ ਮੌਕੇ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਸੋਹਲ ,ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ,ਮੈਡਮ ਜਗਕਿਰਨ ਕੌਰ ਵੜੈਚ,ਪਰਵਿੰਦਰ ਕੌਰ ਕੁਰਾਲੀ,ਰਘੁਬੀਰ ਸਿੰਘ ਕੁਰਾਲੀ,ਮਨਵਿੰਦਰ ਸਿੰਘ ਵਿੱਕੀ ਤਕਨੀਕੀ ਡਾਇਰੇਕਟਰ,ਪਰਵਿੰਦਰ ਸਿੰਘ ਪਾਉਂਟਾ ਸਾਹਿਬ, ਦਿਲਬਾਗ ਸਿੰਘ,ਸਰਬਜੀਤ ਸਿੰਘ ਦੇਵ,ਭੁਪਿੰਦਰ ਸਿੰਘ ਪਾਉਂਟਾ ਸਾਹਿਬ,ਹਰਿੰਦਰ ਸਿੰਘ, ਤਜਿੰਦਰ ਸਿੰਘ, ਹਰਮਨਜੋਤ ਸਿੰਘ ਜੰਡਪੁਰ.ਰਾਜਵੀਰ ਸਿੰਘ ਖਰੜ,ਤਲਵਿੰਦਰ ਸਿੰਘ ਆਦਿ ਮੌਜੂਦ ਸਨ








