ਕੁਰਾਲੀ:21 ਮਾਰਚ(ਰਣਜੀਤ ਕਾਕਾ) ਬੱਚਿਆਂ ਅੰਦਰ ਭੰਗੜੇ ਪ੍ਰਤੀ ਦਿਲਚਸਪੀ ਵਧਾਉਣ ਦੇ ਮਕਸਦ ਨਾਲ ਕੁਰਾਲੀ ਤੇ ਨੱਚਦਾ ਪੰਜਾਬ ਯੂਥ ਕਲੱਬ ਵੱਲੋਂ ਮੁਹਾਲੀ ਦੇ ਸਿਟੀ ਪਾਰਕ ਵਿਖੇ ਭੰਗੜੇ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਅਗਵਾਈ ਨਰੋਤਮ ਸਿੰਘ ਭੰਗੜਾ ਕੋਚ ਕੁਰਾਲੀ ਅਤੇ ਲਖਵੀਰ ਸਿੰਘ ਕਲਸੀ ਦੁਆਰਾ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਲਖਬੀਰ ਕਲਸੀ ਨੇ ਦੱਸਿਆ ਕੇ ਆਏ ਹੋਏ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਦਰਸ਼ਕਾਂ ਨੇ ਵੀ ਇਹਨਾਂ ਦੀ ਪੇਸ਼ਕਾਰੀ ਦੀ ਖੂਬ ਪ੍ਰਸੰਸਾ ਕੀਤੀ. ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਲਾਕਰ ਰੋਹਿਤ ਵਰਮਾ, ਨੀਰਜ, ਭਗਤ ਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਅਜੇ ਕੁਮਾਰ, ਗੁਰਕੀਰਤ ਸਿੰਘ,ਭੁਪਿੰਦਰ ਸਿੰਘ,ਪੁਸ਼ਪਿੰਦਰ ਸਿੰਘ, ਬਾਰਾ ਸਿੰਘ, ਮਨਜੋਤ ਸਿੰਘ ,ਹਰਮਨਦੀਪ ਸਿੰਘ,ਖੁਸ਼ ਪ੍ਰੀਤ ਸਿੰਘ, ਪ੍ਰਦੀਪ ਸਿੰਘ ,ਸੁਖਜਿੰਦਰ ਸਿੰਘ,ਗੌਰਵ ਕੁਮਾਰ, ਨਵਪ੍ਰੀਤ ਸਿੰਘ,ਸੂਰਜ, ਗੁਰਪ੍ਰੀਤ ਸਿੰਘ ,ਮਨਪ੍ਰੀਤ ਸਿੰਘ, ਗਗਨਦੀਪ ਸਿੰਘ,ਅਕਾਸ਼ਦੀਪ ਸਿੰਘ,ਕੋਮਲ,ਹੈਰੀ, ਸੁਰਿੰਦਰ ਕੌਰ, ਪ੍ਰਕਾਸ਼ ਕੌਰ,ਪ੍ਰੀਤਮ ਕੌਰ,ਰਾਜਵੀਰ ਕੌਰ ਨੇ ਭਾਗ ਲਿਆ








