ਅੱਜ 29 ਦਸੰਬਰ ਸੋਮਵਾਰ ਕੜ੍ਹੀ ਪਕੌੜੇ ਚੌਲਾਂ ਦਾ ਲੰਗਰ

ਕੁਰਾਲੀ 28 ਦਸੰਬਰ( ਰਣਜੀਤ ਕਾਕਾ,)ਅੱਜ ਬੜੌਦੀ ਟੋਲ ਪਲਾਜ਼ਾ ‘ਤੇ ਬੈਨੀਪਾਲ ਗਰੁੱਪ ਵੱਲੋਂ ਇਲਾਕੇ ਦੀਆਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਲੰਗਰ ਦਾ ਅੱਜ ਤੀਸਰਾ ਦਿਨ ਸੀ ਇਸ ਮੌਕੇ ਬੈਨੀਪਾਲ ਗੁਰੁੱਪ ਵਲੋਂ ਫੈਸਲਾ ਲਿਆ ਗਿਆ ਕਿ 29 ਦਸੰਬਰ ਨੂੰ ਵੀ ਕੜੀ ਚਾਵਲ ਦੇ ਲੰਗਰ ਅਤੁੱਟ ਵਰਤਣਗੇ ਉੱਪਰਾਂਤ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਕੈਸ਼ੀਅਰ ਕਾਮਰੇਡ ਹਰਨੇਕ ਸਿੰਘ ਬੜੌਦੀ ਨੇ ਦੱਸਿਆ ਕਿ ਲੰਗਰ ਦੀ ਆਰੰਭਤਾ ਬੈਨੀਪਾਲ ਗਰੁੱਪ ਵੱਲੋਂ ਨਿਊ ਚੰਡੀਗੜ੍ਹ ਦੇ ਪੀ ਆਰ -4 ਰੋਡ ਤੇ 2ਦਸੰਬਰ ਨੂੰ ਕੀਤੀ ਗਈ ਸੀ ਅਤੇ 26ਦਸੰਬਰ ਤੋਂ 28 ਦਸੰਬਰ ਤੱਕ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਬੜੌਦੀ ਟੋਲ ਪਲਾਜ਼ਾ, ਤੇ ਲਗਾਤਾਰ ਤਿੰਨ ਦਿਨਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜਾ ਲੰਗਰ ਲਗਾਇਆ ਗਿਆ ਸੀ।ਉਹਨਾਂ ਦੱਸਿਆ ਕਿ ਇਸ ਮੌਕੇ ਤਿੰਨੇ ਦਿਨ ਧਾਰਮਿਕ ਸਮਾਗਮ ਵੀ ਕਰਵਾਏ ਗਏ ਤੇ ਅੱਜ ਵੀ ਠੀਕਰੀਵਾਲ ਦੇ ਰਾਗੀ ਢਾਡੀ ਜਥਿਆਂ ਵੱਲੋਂ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਬੈਨੀਪਾਲ ਗਰੁੱਪ ਦੇ ਚੇਅਰਮੈਨ ਦਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਦਾ ਭਰਵਾਂ ਸਹਿਯੋਗ ਮਿਲਿਆ, ਜਿਸਦਾ ਕਿ ਉਹ ਸਦਾ ਰਿਣੀਂ ਰਹਿਣਗੇ। ਸ੍ਰ.ਬੈਨੀਪਾਲ ਨੇ ਕਿਹਾ ਕਿ ਰੋਜਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਬੜੌਦੀ ਟੋਲ ਪਲਾਜ਼ਾ ਤੇ ਸੇਵਾ ਕਰਨ ਲਈ ਪਹੁੰਚਦੀਆਂ ਸਨ। ਸੇਵਾਦਾਰਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੌਦੀ ਟੋਲ ਪਲਾਜ਼ਾ ਤੋਂ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ। ਇਸ ਮੌਕੇ ਯੂਥ ਆਗੂ ਯਾਦਵਿੰਦਰ ਸਿੰਘ ਕੰਗ ਨਰਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਬਿੰਦਾ ਬੜੌਦੀ, ਲਾਡੀ ਕਾਦੀਮਾਜਰਾ ਕ੍ਰਿਪਾਲ ਸਿੰਘ ਖਿਜਰਾਬਾਦ ਜਗਦੀਸ਼ ਸਿੰਘ ਦੀਸਾ, ਮੇਵਾ ਸਿੰਘ ਖਿਜਰਾਬਾਦ, ਰਣਵੀਰ ਸਿੰਘ ਬਾਬਾ, ਗੁਰਿੰਦਰ ਸਿੰਘ ਫਤਿਹਗੜ੍ਹ, ਸਾਬਕਾ ਸਰਪੰਚ ਅਵਤਾਰ ਸਿੰਘ ਸਲੇਮਪੁਰ, ਪ੍ਰਗਟ ਸਿੰਘ ਫਾਟਵਾਂ, ਲਖਵੀਰ ਸਿੰਘ ਲੱਖੀ, ਜਗਤਾਰ ਸਿੰਘ ਸਿੱਧੂ ਅਸਟੇਟ ਤਰਲੋਚਨ ਸਿੰਘ ਤੋਚੀ, ਨਾਇਬ ਸਿੰਘ ਖੈਰਪੁਰ, ਸਰਪੰਚ ਜਸਵੀਰ ਸਲੇਮਪੁਰ ਗੁਰਜੀਤ ਸਿੰਘ ਫੌਜੀ, ਗੁਰਜੀਤ ਸਿੰਘ ਕਰਤਾਰਪੁਰ, ਲਖਵੀਰ ਸਿੰਘ ਜੰਟੀ, ਦਿਲਬਰ ਸਿੰਘ ਖੈਰਪੁਰ ਰਣਜੀਤ ਸਿੰਘ ਕਾਕਾ ਮਾਰਸ਼ਲ, ਅਵਤਾਰ ਸਿੰਘ ਖੈਰ ਪੁਰ, ਗੁਰਮੇਲ ਸਿੰਘ ਪਲਣਪੁਰ, ਬਲਜੀਤ ਖੈਰ ਪੁਰ ਮਾਸਟਰ ਪਰਮਜੀਤ ਸਿੰਘ ਖਿਜ਼ਰਾਬਾਦ, ਗੁਰਪ੍ਰੀਤ ,ਜੈਂਟੀ ਕਾਦੀਮਾਜਰਾ ,ਰਣਜੀਤ ਸਿੰਘ ਖਦਰੀ ਤੋਂ ਇਲਾਵਾ ਹੋਰ ਵੀ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।








