ਬੜੌਦੀ ਫਾਂਟਵਾਂ ਸ਼ੇਖਪੁਰਾ ‘ਚ ਸਮਰੱਥਕਾਂ ਨੇ ਲੱਡੂਆਂ ਰਸਗੁਲਿਆਂ ਨਾਲ ਤੋਲਿਆ. ਲੰਮੇ ਕਾਫਿਲੇ ਨਾਲ ਕੀਤਾ ਰੋਡ ਸ਼ੋਅ
ਸਾਬਕਾ ਮੰਤਰੀ ਜਗਮੋਹਨ ਕੰਗ ਪ੍ਰਧਾਨ ਜੀਤੀ ਪਡਿਆਲਾ ਮਹਿਤਾਬ ਖਹਿਰਾ ਬਲਕਾਰ ਭੰਗੂ ਨੇ ਕੀਤਾ ਚੋਣ ਪ੍ਰਚਾਰ
ਮਾਜਰੀ 12 ਦਿਸੰਬਰ( ਸ਼ਿਵੀ ਸ਼ਰਮਾਂ) ਬੜੌਦੀ ਜੋਨ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਢਕੌਰਾਂ ਨੇ ਬਲਾਕ ਸੰਮਤੀ ਚੋਣਾਂ ਪ੍ਰਚਾਰ ਦੇ ਆਖਰੀ ਦਿਨ ਜਬਰਦਸਤ ਦਮ ਵਿਖਾਇਆ1 ਚੋਣ ਪ੍ਚਾਰ ਦੇ ਆਖ਼ਰੀ ਦਿਨ ਜਿੱਥੇ ਫਾਂਟਵਾ ਢਕੌਰਾਂ ਜਿਥੇ ਸੈਂਕੜੇ ਸਮਰਥਕਾਂ ਨਾਲ ਡੋਰ ਟੂ ਡੋਰ ਜਾਕੇ ਵੋਟਾਂ ਮੰਗੀਆਂ ਉਥੇ ਫਾਂਟਵਾਂ ਸ਼ੇਖਪੁਰਾ ਬੜੌਦੀ ਵਿਖੇ ਲੱਡੂਆਂ ਤੇ ਰਸਗੁੱਲਿਆਂ ਨਾਲ ਤੋਲਿਆ ਗਿਆ1 ਚੋਣ ਪ੍ਰਚਾਰ ਦੇ ਆਖਰੀ ਦਿਨ ਕਾਂਗਰੇਸੀਆਂ ਨੇ ਆਪਣਾ ਪੂਰਾ ਦਮਖਮ ਦਿਖਾਇਆ
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਹਲਕਾ ਇੰਚਾਰਜ ਵਿਜੇ ਟਿੰਕੂ ਕਮਲ ਕਿਸੋਰ ਸ਼ਰਮਾਂ ਪ੍ਰਧਾਨ ਜਿਲਾ ਮੁਹਾਲੀ ਕਾਂਗਰਸ, ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਨਗਰ ਕੌਸ਼ਲ ਕੁਰਾਲੀ, ਸਾਬਕਾ ਚੈਅਰਮੈਨ ਕਮਲਜੀਤ ਚਾਵਲਾ ,ਸੁਖਪਾਲ ਖਹਿਰਾ ਦੇ ਬੇਟੇ ਮਹਿਤਾਬ ਖਹਿਰਾ ਅਤੇ ਕਿਸਾਨ ਆਗੂ ਬਲਕਾਰ ਸਿੰਘ ਭੰਗੂ ਨੇ ਆਖਰੀ ਦਿਨ ਚੋਣ ਜਲਸਿਆਂ ਨੂੰ ਸੰਬੋਧਨ ਕਰਕੇ ਗੁਰਮੀਤ ਢਕੌਰਾਂ ਦੀ ਚੋਣ ਮੁਹਿੰਮ ਨੂੰ ਸ਼ਿਖ਼ਰਾਂ ਤੇ ਪਹੁੰਚਾ ਦਿਤਾ1
ਇਸਤੋਂ ਇਲਾਵਾ ਰੋਡ ਸ਼ੋਅ ਦੌਰਾਨ ਦਰਜਨਾਂ ਕਾਰਾਂ ਗੱਡੀਆਂ ਦਾ ਕਾਫਿਲਾ ਵੀ ਪਿੰਡਾਂ ‘ਚ ਚਰਚਾ ਦਾ ਵਿਸਾ ਬਣਿਆ ਹੋਇਆ ਹੈ1ਇਸ ਮੌਕੇ ਆਗੂਆਂ ਨੇ ਦਾਅਵਾ ਕੀਤਾ ਕਿ ਬਲਾਕ ਸੰਮਤੀ ਚੋਣਾ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਮੂੰਹਤੋੜ ਜੁਆਬ ਦੇਣ ਦਾ ਮਨ ਬਣਾਈ ਬੈਠੇ ਹਨ ਤੇ ਕਾਂਗਰਸ ਹਲਕਾ ਖਰੜ ਜ਼ਿਲਾ ਮੁਹਾਲੀ ਦੇ ਨਾਲ ਨਾਲ ਪੂਰੇ ਪੰਜਾਬ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ1
ਇਸ ਮੌਕੇ ਉਮੀਦਵਾਰ ਗੁਰਮੀਤ ਸਿੰਘ ਢਕੌਰਾਂ ਨੇ ਲੋਕਾਂ ਨੂੰ ਇਲਾਕੇ ਦੇ ਵਿਕਾਸ ਲਈ ਵੱਧ ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜੇ ਤੇ ਪਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਉਹ ਜਿੱਤਣ ਤੋਂ ਬਾਦ ਆਪਣੇ ਬੜੌਦੀ ਜੋਨ ਦੇ ਪਿੰਡਾਂ ਦਾ ਵਿਕਾਸ ਚੰਡੀਗੜ ਦੀ ਤਰਜ਼ ਤੇ ਸੈਕਟਰਾਂ ਵਾਂਗ ਕਰਵਾਉਣਗੇ1
ਇਸ ਮੌਕੇ ਰਣਜੀਤ ਸਿੰਘ ਨਗਲੀਆਂ ਸੱਕਤਰ ਪੰਜਾਬ ਕਾਂਗਰਸ ਕਮੇਟੀ ,ਸੀਨੀਅਰ ਕਾਂਗਰਸੀ ਬਹਾਦਰ ਸ਼ੇਖਪੁਰਾ , ਸਾਬਕਾ ਸਰਪੰਚ ਹਰਜੀਤ ਸਿੰਘ ਰੋਮੀ ਢਕੌਰਾਂ , ਸਰਪੰਚ ਹਰਜੀਤ ਸਿੰਘ , ਡਾ. ਪਰਵਿੰਦਰ ਸਿੰਘ ਸਾਬਕਾ ਸਰਪੰਚ , ਕੇਸਰ ਸਿੰਘ ਲੰਬੜਦਾਰ ,ਚੌਂਕੀਦਾਰ ਜੰਗੀ ਸਿੰਘ ,ਸਾਬਕਾਂ ਪ੍ਰੇਮ ਸਿੰਘ ਸਾਬਕਾ ਪੰਚ ਗੁਰਚਰਨ ਸਿੰਘ , ਪੰਚ ਚਰਨਜੀਤ ਸਿੰਘ , ਜੁਝਾਰ ਸਿੰਘ ਸ਼ੇਖਪੁਰਾ, ਸੁਰਿੰਦਰ ਸਿੰਘ ਢਕੌਰਾਂ ,ਬਿੰਦਾ ਬੜੌਦੀ ,ਬਲਜਿੰਦਰ ਭੰਗੂ ਚੇਤ ਸਿੰਘ , ਕੁਲਦੀਪ ਸਿੰਘ , ਬੜੌਦੀ ਤੋਂ ਦਵਿੰਦਰ ਸਿੰਘ ,ਕਰਮ ਸਿੰਘ, ਸਮਿੰਦਰ ਸਿੰਘ , ਕੁਲਦੀਪ ਸਿੰਘ, ਸੁਪਿੰਦਰ ਸਿੰਘ ਬੜੌਦੀ ,ਸਾਬਕਾ ਸਰਪੰਚ ਜਸਵੀਰ ਸਿੰਘ ਫਾਂਟਵਾ ,ਕਾਕਾ ਕੁਲਵਿੰਦਰ ਸਿੰਘ, ਹਰਜ਼ੰਗ ਸਿੰਘ ,ਹਰਭਜਨ ਸਿੰਘ , ਤੇਜੀ ਫਾਂਟਵਾ ਲੰਬੜਦਾਰ ਬਲਵਿੰਦਰ ਸਿੰਘ ਬਿੰਦਾ ਬਾਈ ਅਮਰਜੀਤ ਸਿੰਘ ਖੈਰਪੁਰ, ਤਰਲੋਚਨ ਸਿੰਘ ਖੈਰਪੁਰ, ਫੌਜੀ ਖੈਰਪੁਰ ,ਦਿਲਬਾਗ ਸਿੰਘ ਖੈਰਪੁਰ ਬਲਵਿੰਦਰ ਸਿੰਘ ਖੈਰਪੁਰ ਬਾਈ ਦੀਸ਼ਾ , ਬਲਵਿੰਦਰ ਸਿੰਘ ਕਾਦੀਮਾਜਰਾ ,ਹਰਭਜਨ ਸਿੰਘ ਖੈਰਪੁਰ ਸਮੇਤ ਸੈਂਕੜੇ ਸਮਰਥਕ ਹਾਜ਼ਰ ਸਨ








