ਕਿਹਾ ਕਿ ਦਲ ਬਦਲੂਆਂ ਤੇ ਸੱਤਾ ਖਾਤਰ ਧਾਰਮਿਕ ਬੇਅਦਬੀਆਂ ਵਾਲੇ ਲਾਲਚੀਆਂ ਨੂੰ ਮੂੰਹ ਨਾ ਲਾਉ
ਮਾਜਰੀ 13 ਦਸੰਬਰ( ਰਣਜੀਤ ਸਿੰਘ ਕਾਕਾ) ਪੰਜਾਬ ਵਿਚ ਜਿਲਾ ਪ੍ਰੀਸਦ ਤੇ ਬਲਾਕ ਸੰਮਤੀ ਚੋਣਾਂ ਦੀਆਂ 14 ਦਸੰਬਰ ਦਿਨ ਐਤਵਾਰ ਨੂੰ ਵੋਟਾਂ ਪੈਣੀਆਂ ਹਨ।ਇਸ ਦਰਮਿਆਨ ਹਲਕਾ ਖਰੜ ਦੇ ਬਲਾਕ ਮਾਜਰੀ ਚ ਸਰਗਰਮ ਸਮਾਜਿਕ ਜਥੇਬੰਦੀ ਬੈਨੀਪਾਲ ਗਰੁੱਪ ਵੱਲੋਂ ਲੋਕਾਂ ਨੂੰੰ ਅਪੀਲ ਕੀਤੀ ਗਈ ਹੈ ਕਿ ਉਹ ਸਿਰਫ ਤੇ ਸਿਰਫ ਸ਼ਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਹੀ ਆਪਣੀ ਵੋਟ ਦੇਣ1 ਬੈਨੀਪਾਲ ਗਰੁੱਪ ਦੇ ਐਮ.ਡੀ ਦਲਵਿੰਦਰ ਸਿੰਘ ਬੈਨੀਪਾਲ ਨੇ ਮਾਰਸ਼ਲ ਨਿਊਜ਼ ਨਾਲ ਗੱਲਬਾਤ ਦੌਰਾਨ ਸੱਪਸ਼ਟ ਕੀਤਾ ਕਿ ਅਜਿਹੇ ਉਮੀਦਵਾਰਾਂ ਨੂੂੰ ਬਿਲਕੁਲ ਮੂੰਹ ਨਾ ਲਾਇਆ ਜਾਵੇ ਜਿਨਾਂ ਨੂੰ ਓਹਨਾਂ ਮੌਕਾਪ੍ਰਸਤ ਲੀਡਰਾਂ ਨੇ ਖੜਾ ਕੀਤਾ ਹੈ ਜੋ ਰਾਜਨੀਤਕ ਫ਼ਾਇਦੇ ਲਈ ਦਲ ਬਦਲੂ ਹੋ ਗਏ। ਸ. ਬੈਨੀਪਾਲ ਨੇ ਇਹ ਵੀ ਕਿਹਾ ਕਿ ਜਿਨਾਂ ਆਗੂਆਂ ਜਾਂ ਸਕਿਆਂ ਤੇ ਖ਼ਤਰਨਾਕ ਕਿਸਮ ਦੇ ਸਮਾਜਿਕ ਤਾਣੇਬਾਣੇ ਨੂੰ ਕਲੰਕਿਤ ਕਰਦੇ ਪਰਚੇ ਹੋਏ ਹੋਣ ਉਨਾਂ ਨੂੰ ਵੀ ਮੂੰਹ ਨਾ ਲਗਾਉਣ1

ਇਸ ਮੌਕੇ ਉਨ੍ਹਾਂ ਨਾਲ ਹਾਜ਼ਿਰ ਲਖਵੀਰ ਸਿੰਘ ਲੱਖੀ ਮਾਜਰਾ ਪ੍ਰਗਟ ਸਿੰਘ ਫਾਂਟਵਾਂ ਦਲਜੀਤ ਸਿੰਘ ਫਾਂਟਵਾਂ ਨੇ ਕਿਹਾ ਕਿ ਜੋ ਪਿਛਲੇ ਸਮੇਂ ‘ਚ ਪਾਰਟੀਆਂ ਜਾਂ ਆਗੂ ਕਿਸਾਨ ਮੋਰਚੇ ਦੇ ਸਮਰਥਨ ਚ ਨਹੀ ਰਹੇ ਬਲਕਿ ਕਿਸਾਨਾਂ ਤੇ ਜੁਲਮ ਢਾਹੇ ਉਨਾਂ ਨੂੰ ਬਿਲਕੁਲ ਮੂੰਹ ਨਾ ਲਾਇਆ ਜਾਵੇ। ਉਨਾਂ ਕਿਹਾਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਘਟਨਾਵਾਂ ਲਈ ਜੁੰਮੇਵਾਰ ਰਾਜਨੀਤਕ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਮੂੰਹ ਨਾ ਲਾਇਆ ਜਾਵੇ।ਬੈਨੀਪਾਲ ਗਰੁੱਪ ਨੇ ਅਪੀਲ ਕੀਤੀ ਕਿ ਜੋ ਪੈਸੇ ਦੇ ਬਲ ਤੇ ਚੋਣਾਂ ਜਿੱਤਣੀਆਂ ਚਾਹੁੰਦੇ ਨੇ ਉਨਾਂ ਨੂੰ ਦੇ ਉਮੀਦਵਾਰਾਂ ਨੂੰ ਹਰਾਕੇ ਮਾੜੇ ਕਿਰਦਾਰਾਂ ਨੂੰ ਸੱਚ ਦਾ ਸ਼ੀਸਾ ਵਿਖਾਇਆ ਜਾਵੇ1ਇਸ ਮੌਕੇ ਰਣਧੀਰ ਸਿੰਘ ਬਾਬਾ ਲੰਗਰਾਂ ਵਾਲੇ ਮੇਵਾ ਸਿੰਘ ਖਿਜਰਾਬਾਦ ਤਰਲੋਚਨ ਸਿੰਘ ਖੈਰਪੁਰ ਫੌਜੀ ਖੈਰਪੁਰ ਬਾਈ ਦੀਸ਼ਾ ਕਾਦੀਮਾਜਰਾ ਜਗਦੇਵ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here