ਚਮਕੌਰ ਸਾਹਿਬ 8 ਜੁਲਾਈ (ਰਣਜੀਤ ਸਿੰਘ ਕਾਕਾ)ਸੰਤ ਬਾਬਾ ਕਰਤਾਰ ਸਿੰਘ ਜੀ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਪਿੰਡ ਭੈਰੋ ਮਾਜਰਾ ਵਾਲਿਆਂ ਵਲੋਂ ਵਰੋਸਾਏ ਮਹਾਂਪੁਰਸ ਸੰਤ ਬਾਬਾ ਅਮਰ ਸਿੰਘ ਜੀ ਜੋ ਕਿ 25 ਜੂਨ ਨੂੰ ਸਰੀਰਕ ਚੋਲਾ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਇਸ ਮੌਕੇ ਟਰਸਟ ਮੈਂਬਰ ਅਜੀਤ ਸਿੰਘ ਲੌਂਗੀਆ ਨੇ ਦੱਸਿਆ ਕਿ ਸੰਤ ਬਾਬਾ ਅਮਰ ਸਿੰਘ ਦੇ ਜੱਦੀ ਪਿੰਡ ਭਲਿਆਣ ਵਿਖੇ ਉਨ੍ਹਾਂ ਦੇ ਸਪੁੱਤਰ ਸਵਰਨ ਸਿੰਘ ਅਤੇ ਸਮੂਹ ਪਰਿਵਾਰ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਬੀਤੇ ਦਿਨੀਂ ਭੋਗ ਪਾਏ ਗਏ। ਭੋਗ ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ ਅਤੇ ਅੰਤਿਮ ਅਰਦਾਸ ਕੀਤੀ ਗਈ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਚੈਰੀਟੇਬਲ ਟੱਰਸਟ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਦੇ ਮੈਂਬਰ ਅਜੀਤ ਸਿੰਘ ਲੌਂਗੀਆਂ, ਪਰਮਜੀਤ ਸਿੰਘ ਗਿੱਲ, ਜਰਨੈਲ ਸਿੰਘ ਤੁਸਰੀ ਨਰਪਿੰਦਰ ਸਿੰਘ ਭਿੰਦਾ ਅਤੇ ਅਰਜਨ ਸਿੰਘ ਵਲੋਂ ਸੰਤ ਬਾਬਾ ਅਮਰ ਸਿੰਘ ਦੇ ਸਪੁੱਤਰ ਸਵਰਨ ਸਿੰਘ ਨੂੰ ਦਸਤਾਰ ਅਤੇ ਸਿਰੋਪਾਓ ਭੇਂਟ ਕੀਤੇ ਗਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।








