ਮਾਜਰੀ 12 ਅਪ੍ਰੈਲ (ਮਾਰਸ਼ਲ ਨਿਊਜ) ਸਾਬਕਾ ਬਲਾਕ ਸੰਮਤੀ ਮੈਂਬਰ ਗਿਆਨ ਸਿੰਘ ਘੰਡੌਲੀ ਸੀਨੀਅਰ ਆਗੂ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਪਾਰਟੀ ਬਣਨ ਤੇ ਵਧਾਈਆਂ ਦਿੱਤੀਆਂ ਗਈਆਂ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸਰਕਾਰ ਜਲਦੀ ਹੀ ਕਰਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਰਾਂਟੀਆਂ ਵਿਚੋਂ ਜਿਵੇਂ ਕਿ ਕੁਝ ਗਰਾਂਟੀਆਂ ਇੱਕ ਸਾਲ ਵਿੱਚ ਹੀ ਪੰਜਾਬ ਦੇ ਵਿੱਚ ਲਾਗੂ ਵੀ ਹੋ ਚੁੱਕੀਆਂ ਹਨ। ਪਿਛਲੀਆਂ ਸਰਕਾਰਾਂ ਪੰਜ ਸਾਲ ਦੇ ਕਾਰਜਕਾਲ ਵਿਚ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਸਕੀਆਂ।ਆਮ ਆਦਮੀ ਪਾਰਟੀ ਵੱਲੋਂ ਦੇਖਿਆ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਉਣ ਦਾ ਸੁਪਨਾ ਜਲਦੀ ਹੀ ਸਰਕਾਰ ਹੁੰਦਾ ਨਜ਼ਰ ਆ ਰਿਹਾ ਹੈ। ਪਿਛਲੀਆਂ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਉਜੜਿਆ ਪੰਜਾਬ ਅੱਜ ਅਵਾਦ ਹੁੰਦਾ ਨਜ਼ਰੀਂ ਪੈ ਰਿਹਾ ਹੈ। ਟੋਲ ਪਲਾਜਿਆ ਤੇ ਹੁੰਦੀ ਲੋਕਾਂ ਦੀ ਲੁੱਟ ਤੋਂ ਜਿਵੇਂ ਭਗਵੰਤ ਮਾਨ ਸਰਕਾਰ ਨੇ ਬਹੁਤ ਥਾਵਾਂ ਤੇ ਨਜ਼ਾਤ ਦਵਾਈ ਹੈ , ਹੁਣ ਪੰਜਾਬ ਦੇ ਅੱਠ ਦੇ ਕਰੀਬ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ, ਜੋ ਲੋਕਾਂ ਦੀ ਨਾਜਾਇਜ਼ ਲੁੱਟ ਕਰ ਰਹੇ ਸਨ।ਗਿਆਨ ਸਿੰਘ ਘੰਡੌਲੀ ਨੇ ਕਿਹਾ ਹੈ ਜਲਦੀ ਹੀ ਸਾਡਾ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਜਾਵੇਂਗਾ।







