ਫ਼ੋਟੋ ਕੈਪਸ਼ਨ- ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀ ਅਤੇ ਸਟਾਫ਼ ਅੱਖਾਂ ਦੀ ਜਾਂਚ ਕਰਵਾਉਂਦੇ ਹੋਏ।
ਵਿਦਿਆਰਥੀਆਂ ਨੂੰ ਚੰਗੀਆਂ ਆਦਤਾਂ ਅਪਣਾਉਦੇਂ ਹੋਏ ਸਿਹਤਮੰਦ ਜ਼ਿੰਦਗੀ ਜਿਊਣ ਦੇ ਤਰੀਕੇ ਦੱਸੇ
ਕੁਰਾਲੀ 6ਦਸੰਬਰ (ਰਣਜੀਤ ਸਿੰਘ ਕਾਕਾ) ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਲਈ ਕੈਂਪਸ ਵਿਚ ਸਿਹਤ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ।
ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਸਟਾਫ਼ ਦੀਆਂ ਅੱਖਾਂ ਦਾ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ । ਜਦ ਕਿ ਇਸ ਮੌਕੇ ਤੇ ਤਜਰਬੇਕਾਰ ਡਾਈਟੀਸ਼ਨ ਅਤੇ ਨਿਊਟ੍ਰੀਸ਼ਨ ਨੇ ਵੀ ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਜਿਊਣ ਦੇ ਤਰੀਕੇ ਦੱਸੇ।
ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਲਗਾਤਾਰ ਟੀ ਵੀ , ਮੋਬਾਈਲ, ਲੈਪਟਾਪ ਆਦਿ ਦੇ ਸਾਹਮਣੇ ਬੈਠਣ ਤੋਂ ਗੁਰੇਜ਼ ਕਰਦੇ ਹੋਏ ਹਰ ਵੀਹ ਮਿੰਟ ਬਾਅਦ ਇਕ ਮਿੰਟ ਲਈ ਆਪਣਾ ਧਿਆਨ ਦੂਸਰੀ ਜਗਾ ਕੇਂਦਰਿਤ ਕਰਨ ਦੀਆਂ ਵਿਧੀਆਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਬੱਚਿਆਂ ਨੂੰ ਅੱਖਾਂ ਦੀਆਂ ਕਸਰਤਾਂ ਵੀ ਸਿਖਾਈਆਂ ਗਈਆਂ।
ਡਾਈਟਿਸ਼ਨ ਨੇ ਵਿਦਿਆਰਥੀਆਂ ਨੂੰ ਫਾਸਟ ਫੂਡ ਨੂੰ ਛੱਡਦੇ ਹੋਏ ਖਾਣ ਪੀਣ ਦੀਆਂ ਸਹੀ ਆਦਤਾਂ ਤੇ ਸਰੀਰਕ ਕਸਰਤ ਕਰਦੇ ਹੋਏ ਤੰਦਰੁਸਤ ਅਤੇ ਬਿਮਾਰੀਆਂ ਤੋਂ ਰਹਿਤ ਜ਼ਿੰਦਗੀ ਦੇ ਤਰੀਕੇ ਸਮਝਾਏ। ਇਸ ਦੌਰਾਨ ਸਭ ਤੋਂ ਵਧੀਆਂ ਗੱਲ ਇਹ ਰਹੀ ਕਿ ਸਾਰੇ ਵਿਦਿਆਰਥੀ ਪੂਰੀ ਤਰਾਂ ਤੰਦਰੁਸਤ ਪਾਏ ਗਏ । ਇਸ ਦੌਰਾਨ ਵਿਦਿਆਰਥੀਆਂ ਨੇ ਵੀ ਆਪਣੀ ਜਗਿਆਸਾ ਦੂਰ ਕਰਨ ਲਈ ਈ ਸਵਾਰ ਪੁੱਛੇ ਜਿਨ੍ਹਾਂ ਦਾ ਜਵਾਬ ਸਬੰਧਿਤ ਡਾਕਟਰਾਂ ਨੇ ਖ਼ੂਬਸੂਰਤ ਤਰੀਕੇ ਨਾਲ ਦਿਤਾ ।
ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਜੇ ਕੇ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਸਵੇਰੇ ਛੇਤੀ ਉੱਠਣ ਦੀ ਆਦਤ ਪਾਉਂਦੇ ਹੋਏ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਨਾ ਸਿਰਫ਼ ਸਰੀਰ ਤੰਦਰੁਸਤ ਰਹਿੰਦਾ ਹੈ ਬਲਕਿ ਦਿਮਾਗ਼ ਵੀ ਤੇਜ਼ ਹੁੰਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਪਣਾਉਣ ਦੇ ਨਾਲ ਨਾਲ ਚੰਗੀ ਸਿਹਤ ਲਈ ਵਧੀਆਂ ਅਤੇ ਸਹੀ ਤਰੀਕੇ ਨਾਲ ਨੀਂਦ ਲੈਣ ਬਾਰੇ ਵੀ ਦੱਸਿਆ।
ਸਕੂਲ ਦੇ ਡਾਇਰੈਕਟਰ ਮਾਨਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿ ਜੇਕਰ ਉਹ ਜ਼ਿੰਦਗੀ ‘ਚ ਚੰਗਾ ਭਵਿਖ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੈ, ਇਸ ਲਈ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ ਅਤੇ ਜੰਕ ਫੂਡ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਰੋਜ਼ਾਨਾ ਖ਼ੁਰਾਕ ‘ਚ ਫਲ,ਹਰੀਆਂ ਸਬਜ਼ੀਆਂ ਅਤੇ ਦੁੱਧ-ਦਹੀ ਲੈਣ ਦੀ ਪ੍ਰੇਰਨਾ ਦਿਤੀ ।








