ਤੁਹਾਨੂੰ ਸੱਭ ਨੂੰ ਬੇਨਤੀ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਤੁਹਾਡੇ ਹਲਕੇ ਦੇ ਉਮੀਦਵਾਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਚੋਣ ਮੈਦਾਨ ਵਿੱਚ ਨਿੱਤਰੇ ਹਨ। ਪੰਜਾਬ ਦੇ ਪਾਣੀਆਂ ਦੀ ਗੱਲ, ਮੁਹਾਲੀ ਏਅਰਪੋਰਟ ਤੋਂ ਕਾਰਗੋ ਤੇ ਅੰਤਰਰਾਸ਼ਟਰੀ ਫਲਾਈਟ ਸ਼ੁਰੂ ਕਰਨ ਦੀ ਮੰਗ, ਬੰਦੀ ਸਿੰਘਾਂ ਦੀ ਰਿਹਾਈ , ਹਲਕੇ ਵਿੱਚ PGI ਵਰਗੇ ਵੱਡੇ ਹਸਪਤਾਲ ਦੀ ਮੰਗ, ਚੰਡੀਗੜ੍ਹ ਨੂੰ ਪੰਜਾਬ ਨੂੰ ਵਾਪਿਸ ਦਵਾਉਣ ਦੀ ਮੰਗ, ਫਸਲਾਂ ‘ਤੇ MSP, ਹਰ ਖੇਤ ਤੱਕ ਨਹਿਰੀ ਪਾਣੀ, 1984 ਦਾ ਇਨਸਾਫ਼, ਵਾਹਘਾ ਬਾਰਡਰ ਖੋਲ੍ਹਣ ਦੀ ਮੰਗ, , ਗੰਦੇ ਪਾਣੀ ਦੀ ਦਰਿਆਵਾਂ-ਨਦੀਆਂ ਵਿੱਚ ਨਿਕਾਸੀ ਰੋਕਣ ਦਾ ਹੀਲਾ,ਪੰਜਾਬੀ ਮਾਂ ਬੋਲੀ ਨੂੰ ਬਾਕੀ ਰਾਜਾਂ ਵਿੱਚ ਬਣਦਾ ਸਤਿਕਾਰ ਦਵਾਉਣ ਦੀ ਮੰਗ,ਮਨਰੇਗਾ ਦੀ ਦਿਹਾੜੀ ‘ਚ ਵਾਧਾ, ਮੁਹਾਲੀ ਵਿੱਚ ਸਿਟੀ ਬੱਸਾਂ ਚਲਾਉਣ ਦਾ ਉਪਰਾਲਾ ਤੇ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ IT ਕੰਪਨੀਆਂ ਲਿਆਉਣ ਲਈ ਜੇਕਰ ਕੋਈ ਪਾਰਲੀੰਮੈਂਟ ‘ਚ ਗੂੰਜ ਪਾ ਸਕਦਾ ਤਾਂ ਉਹ ਹਨ ਸਰਦਾਰ ਕੁਸ਼ਲਪਾਲ ਸਿੰਘ ਮਾਨ।
ਪਾਰਲੀਮੈਂਟ ਵਿੱਚ ਕੇਂਦਰ ਦੀ ਅੱਖ ‘ਚ ਅੱਖ ਪਾ ਕੇ ਗੱਲ ਕਰਨ ਵਾਲੇ ਪੜ੍ਹੇ -ਲਿਖੇ ਸੂਝਵਾਨ ਉਮੀਦਵਾਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੂੰ ਚੁਣਨ ਲਈ ਬਾਲਟੀ ਦੇ ਬਟਨ ਨੂੰ ਦਬਾਉ ਤੇ ਆਪਣੇ ਹਲਕੇ ਨੂੰ ਤਰੱਕੀ ਦੀ ਰਾਹ ‘ਤੇ ਲੈ ਜਾ ਸਕੀਏ








