ਜਿਲਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਪਿੰਡ ਪੱਧਰੀ ਮਿਟਿੰਗਾਂ ਦਾ ਸਿਲਸਲਾ ਜਾਰੀ
10 ਮਈ ਮੁੱਲਾਂਪੁਰ ਗਰੀਬਦਾਸ( ਮਾਰਸ਼ਲ ਨਿਊਜ਼ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਪੈਂਤਪੁਰ ਵਿਖੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਸ. ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਿੰਡ ਸਲਾਮਤ ਪੁਰ, ਰਤਵਾੜਾ ਸਾਹਿਬ, ਘੰਡੌਲੀ, ਚਾਹੜ ਮਾਜਰਾ, ਕਰਤਾਰਪੁਰ ਅਤੇ ਬਾਂਸੇਪੁਰ ਦੇ ਵਰਕਰਾਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ।

ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੀਤੀ ਪਡਿਆਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰ ਦੀ ਅਸਲ ਆਵਾਜ਼ ਹੈ, ਜੋ ਹਮੇਸ਼ਾ ਜਨਤਾ ਦੇ ਹੱਕਾਂ ਦੀ ਰੱਖਿਆ ਲਈ ਅੱਗੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਪਿੰਡ ਪੱਧਰ ’ਤੇ ਕਾਂਗਰਸ ਪਾਰਟੀ ਮਜ਼ਬੂਤ ਕੀਤਾ ਜਾਵੇ।

ਰਣਜੀਤ ਸਿੰਘ ਜੀਤੀ ਨੇ ਮੌਜੂਦਾ ਸਰਕਾਰ ਦੀ ਨੀਤੀਆਂ ਅਤੇ ਖਰੜ ਹਲਕੇ ਦੀ ਅਣਦੇਖੀ ਤੇ ਸਖਤ ਨਿੰਦਾ ਕਰਦਿਆਂ ਕਿਹਾ ਕਿ ਹਲਕੇ ਦੇ ਪਿੰਡਾਂ
ਦੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਹੈ, ‘ਤੇ ਸਰਕਾਰ ਸਿਰਫ ਝੂਠੇ ਪ੍ਰਚਾਰ ਦੇ ਸਹਾਰੇ ਚਲ ਰਹੀ ਹੈ।

ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਦੇ ਜੋਸ਼ ਅਤੇ ਉਤਸ਼ਾਹ ਨਾਲ ਹੀ ਸੂਬੇ ਵਿੱਚ ਤਰੱਕੀ ਆਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜ਼ਿਲ੍ਹਾ ਪੱਧਰ ’ਤੇ ਪਾਰਟੀ ਵਰਕਰਾਂ ਵਰਕਰਾਂ ਅਤੇ ਨੌਜਵਾਨਾਂ ਨੂੰ ਨਾਲ ਲੈ ਕੇ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ‘ਤੇ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ।

ਇਸ ਮੌਕੇ ਗਗਨਦੀਪ ਸਿੰਘ ਪੈਂਤਪੁਰ, ਬੀਬੀ ਪਰਮਜੀਤ ਕੌਰ ਪੈਂਤਪੁਰ, ਸਰਪੰਚ ਰਾਣਾ ਸਲਾਮਤ ਪੁਰ, ਸਰਪੰਚ ਜਸਵੰਤ ਸਿੰਘ ਰਤਵਾੜਾ ਸਾਹਿਬ, ਸਾਬਕਾ ਸਰਪੰਚ ਅਮਨਦੀਪ ਸਿੰਘ ਰਤਵਾੜਾ ਸਾਹਿਬ, ਹਰਦੀਪ ਸਿੰਘ, ਸਰਪੰਚ ਸੁਦਾਗਰ ਖਾਨ ਚਾਹੜ ਮਾਜਰਾ, ਸਰਪੰਚ ਬਲਦੇਵ ਸਿੰਘ ਕਰਤਾਰ ਪੁਰ, ਦਲਜਿੰਦਰ ਸਿੰਘ ਰਤਵਾੜਾ, ਤਰਨਜੀਤ ਸਿੰਘ ਪੰਚ ਬਾਂਸੇਪੁਰ, ਪੰਚ ਬਿਕਰਮ ਸਿੰਘ ਰਤਵਾੜਾ, ਲਾਲੀ ਨੰਬਰਦਾਰ ਬਾਂਸੇਪੁਰ, ਰਜੇਸ਼ ਕੁਮਾਰ ਸੂਦ ਘੰਡੌਲੀ ਤੋਂ ਇਲਾਵਾ ਇਲਾਕਾ ਨਿਵਾਸੀ ਹਾਜਰ ਸਨ।

LEAVE A REPLY

Please enter your comment!
Please enter your name here