ਮੁੱਲਾਪੁਰ ਗਰੀਬਦਾਸ, 18 ਜੂਨ ( ਰਣਜੀਤ ਕਾਕਾ) – ਮੋਹਾਲੀ ਜਿਲ੍ਹੇ ਦੇ ਪਹਾੜੀ ਖੇਤਰ ਅਧੀਨ ਪੈਂਦੇ ਪਿੰਡ ਛੋਟੀ ਪੜਛ ਦੇ ਡੈਮ `ਚ ਪਾਣੀ ਬਿਨਾਂ ਜੰਗਲੀ ਜਾਨਵਰ ਮਰ ਰਹੇ ਨੇ ਜਿਸਨੂੰ ਲੈ ਕੇ ਪ੍ਰਭ ਆਸਰਾ ਪਡਿਆਲਾ ਅਤੇ ਲੋਕ ਹਿੱਤ ਮਿਸ਼ਨ ਦੀ ਟੀਮ ਨੇ ਜਾਨਵਰਾਂ ਦੇ ਬਚਾਅ ਲਈ ਲੋੜਾਂ ਸੰਬੰਧੀ ਕੀਤਾ ਦੌਰਾ। ਇਸ ਸਬੰਧੀ ਪ੍ਰਭ ਆਸਰਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਲੋਕ ਹਿਤ ਮਿਸ਼ਨ ਦੇ ਆਗੂ ਰਵਿੰਦਰ ਸਿੰਘ ਵਜੀਦਪੁਰ ਨੇ ਦੱਸਿਆ ਕਿ ਉਹਨਾਂ ਮੌਕੇ ਤੇ ਦੇਖਿਆ ਕਿ ਡੈਮ ਪਾਣੀ ਬਿਨਾਂ ਬਿਲਕੁਲ ਸੁੱਕ ਚੁੱਕਾ ਹੈ, ਅਨੇਕਾਂ ਹੀ ਪਿਆਸ ਨਾਲ ਹਿਰਨ, ਨੀਲ ਗਾਵਾਂ ਅਤੇ ਹੋਰ ਜੰਗਲੀ ਜਾਨਵਰ ਜੋ ਦਮ ਤੋੜ ਚੁੱਕੇ ਹਨ ਉਹਨਾਂ ਦੇ ਪਿੰਜਰ ਪਏ ਨਜ਼ਰ ਆਉਂਦੇ ਹਨ । ਜਿਸ ਬਾਰੇ ਖਬਰਾਂ ਨਜ਼ਰ ਹੋਣ ਤੇ ਭਾਵੇਂ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਪਿੰਡ ਦੇ ਨੌਜਵਾਨਾਂ ਨੇ ਆਪਣੇ ਤੌਰ ਤੇ ਜਦੋਂ ਪਾਣੀ ਦੇ ਸਾਧਨ ਸ਼ੁਰੂ ਕੀਤੇ ਤਾਂ ਲਾਗਲੇ ਹੋਰ ਪਿੰਡਾਂ ਦੇ ਨੌਜਵਾਨ ਵੀ ਟਰੈਕਟਰਾਂ ਤੇ ਟੈਂਕਰਾਂ ਨਾਲ ਪਾਣੀ ਲੈ ਕੇ ਪੁੱਜ ਗਏ। ਜਿਸ ਦੌਰਾਨ ਵੱਡੇ ਵੱਡੇ ਟੋਏ ਪੁੱਟ ਕੇ ਉਹਨਾਂ ਵਿੱਚ ਪਾਣੀ ਭਰਿਆ ਜਾ ਰਿਹਾ ਹੈ ਤਾਂ ਕਿ ਪਹਾੜਾਂ ਤੋਂ ਉਤਰ ਕੇ ਆਉਣ ਵਾਲੇ ਜੰਗਲੀ ਜਾਨਵਰ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਣ ਅਤੇ ਕਿਸੇ ਦੀ ਵੀ ਅਜਾਈ ਜਾਨ ਨਾ ਜਾ ਸਕੇ । ਇਸ ਸਬੰਧੀ ਜਿੱਥੇ ਭਾਈ ਸ਼ਮਸ਼ੇਰ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਆਪਣੇ ਵੱਲੋਂ ਬਚਾ ਕਾਰਜ ਸ਼ੁਰੂ ਕਰੇ ਅਗਰ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਆਪਣੀ ਟੈਕਨੀਕਲ ਟੀਮ ਭੇਜੇ ਤਾਂ ਪ੍ਰਭ ਆਸਰਾ ਹਰ ਸਾਧਨ ਲੈ ਕੇ ਜਾਨਵਰਾਂ ਦੇ ਬਚਾਅ ਲਈ ਆਪਣੇ ਤੌਰ ਤੇ ਕਾਰਜ ਸ਼ੁਰੂ ਕਰੇਗਾ । ਸ. ਵਜੀਦਪੁਰ ਨੇ ਕਿਹਾ ਕਿ ਭਰ ਗਰਮੀ ਵਿੱਚ ਜਿੱਥੇ ਕਈ ਥਾਂ ਲੋਕ ਵੀ ਪਾਣੀ ਵੀ ਨਾ ਹਾਲੋ ਬੇਹਾਲ ਹੋ ਰਹੇ ਹਨ, ਉਥੇ ਸਰਕਾਰ ਵੱਲੋਂ ਉਹ ਸਾਰੇ ਡੈਮਾਂ ਦੀ ਦੇਖ ਰੇਖ ਅਤੇ ਹੋਰ ਕਾਰਜਾਂ ਲਈ ਲੱਖਾਂ ਰੁਪਏ ਦੇ ਫੰਡ ਰੱਖੇ ਜਾਂਦੇ ਹਨ ਅਤੇ ਵਿਸ਼ੇਸ਼ ਵਿਭਾਗ ਬਣਾਏ ਗਏ ਹਨ ਪਰ ਆਮ ਆਦਮੀ ਦੀ ਕਹੀ ਜਾਂਦੀ ਸਰਕਾਰ ਦੇ ਸਮੇਂ ਉਸ ਦੇ ਵਿਭਾਗ ਵੱਲੋਂ ਬਿਲਕੁਲ ਵੀ ਧਿਆਨ ਨਾ ਹੋਣ ਕਾਰਨ ਡੈਮ ਵਿੱਚੋਂ ਪਾਣੀ ਨਿਕਲਲਿਆ ਹੈ ਜਦ ਕਿ ਇੰਨੀ ਵੱਡੀ ਸਮਰੱਥਾ ਵਾਲੇ ਡੈਮ ਵਿੱਚੋਂ ਪਾਣੀ ਖਤਮ ਨਹੀਂ ਹੋ ਸਕਦਾ ਪਰ ਪਾਣੀ ਖਤਮ ਹੋਣ ਨਾਲ ਮਰ ਰਹੇ ਜਾਨਵਰਾਂ ਨੂੰ ਮਹੀਨਾ ਲੰਘਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਇਲਾਕੇ ਦੇ ਨੌਜਵਾਨਾਂ ਨੂੰ ਆਪਣੇ ਤੌਰ ਤੇ ਹੀ ਕਾਰਜ ਕਰਨੇ ਪੈ ਰਹੇ ਹਨ I ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਪਾਸੇ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਲੋਕ ਇਤ ਮਿਸ਼ਨ ਪ੍ਰਭ ਆਸਰਾ ਨਾਲ ਮਿਲ ਕੇ ਆਪਣੇ ਤੌਰ ਤੇ ਸੇਵਾ ਦੇ ਕਾਰਜ ਵਿੱਚ ਸ਼ਾਮਿਲ ਹੋਵੇਗਾ।

LEAVE A REPLY

Please enter your comment!
Please enter your name here