ਕੁਰਾਲੀ3ਅਗਸਤ(ਰਣਜੀਤ ਸਿੰਘ ਕਾਕਾ) ਨੇੜਲੇ ਪਿੰਡ ਸਿਆਲਬਾ ਵਿਖੇ ਸਥਿਤ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਚ ਦੇ ਦਹਾਕੇ ਸੇਵਾਵਾਂ ਦੇ ਚੁੱਕੀ ਪ੍ਰਿਸੀਪਲ ਕਾਂਤਾ ਵਾਲੀਆ ਵੱਲੋਂ ਜਰੂਰਤਮੰਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਸਮਾਨ `ਤੇ ਆਰਥਿਕ ਮਦਦ ਦਿੱਤੀ ਗਈ1 ਇਸ ਮੌਕੇ ਕੈਬਨਿਟ ਮੰਤਰੀ ਬੀਬਾ ਅਨਮੇਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਰਾਜ਼ਰ ਸਨ। ਪ੍ਰਿੰਸੀਪਲ ਆਤਮਜੀਤ ਸਿੰਘ ਮਾਨ ਨੇ ਦੱਸਿਆ ਕਿ ਮੈਡਮ ਕਾਂਤਾ ਵਾਲੀਆ ਤੇ ਉਨ੍ਹਾਂ ਦੇ ਸਪੁੱਤਰ ਵੀਰ ਆਹਲੂਵਾਲੀਆ ਤੇ ਹਨੀ ਆਹਲੂਵਾਲੀਆ ਵੱਲੋਂ ਸਕੂਲ ਦੇ ਜਰੂਰਤਮੰਦ ਵਿਦਿਆਰਥੀਆਂ ਨੂੰ ਸਾਇਕਲ ਵਰਦੀਆਂ ਕਾਪੀਆਂ ਕਿਤਾਬਾਂ ਸਪੇਰਟਸ ਕਿੱਟਾਂ ਬੂਟ ਜੁਰਾਬਾਂ ਤੇ ਕਈਂ ਵਿਦਿਆਰਥੀਆਂ ਦੀ ਸਾਲ ਭਰ ਦੀ ਫੀਸ ਵੀ ਨਕਦ ਦਿਤੀ ਗਈ ਹੈ1 ਇਸ ਮੌਕੇ ਕੈਬਨਿਟ ਮੰਤਰੀ ਦੇ ਪਿਤਾ ਜੋਧਾ ਸਿੰਘ ਮਾਨ ਨੇ ਐਨਆਰਆਈ ਆਹਲੂਵਾਲੀਆ ਪਰਿਵਾਰ ਢ ਦੇ ਇਸ ਉੱਦਮ ਦੀ ਪ੍ਰਸੰਸਾ ਕੀਤੀ ਕਰਦਿਆਂ ਕਿਹਾ ਕਿ ਆਹਲੂਵਾਲੀਆਂ ਪਰਿਵਾਰ ਦੀ ਤਰਾਂ ਹੋਰ ਐਨ ਆਰ ਆਈ ਵੀ ਆਪਣੇ ਪਿੰਡਾਂ ਵਿਚ ਜਰੂਰਤਮੰਦ ਪਰਿਵਾਰਾਂ ਤੇ ਵਿਦਿਆਰਥੀਆਂ ਦੀ ਥੋੜੀ ਥੋੜੀ ਮਦਦ ਕਰਨ ਤਾਂ ਕਿਸੇ ਹੋਣਹਾਰ ਵਿਦਿਆਰਥੀ ਆਪਣੇ ਸੁਪਨਿਆਂ ਦੀ ਮੰਜਿਲ ਪਾਕੇ ਸਮਾਜ ਨੂੰ ਆਪਣਾ ਨਿੱਗਰ ਯੋਗਦਾਨ ਦੇ ਸਕਦਾ ਹੈ 1ਅ ਇਸ ਮੌਕੇ ਸ. ਮਾਨ ਨੇਸਕੂਲ ਵਿਚ ‘ਨੋਨ ਟੀਚਿੰਗ ਸਟਾਫ ਦੀ ਘਾਟ ਜਲਦ ਪੂਰੀ ਕਰਨ ਅਤੇ ਚਾਰਦੀਵਾਰੀ ਜਲਦ ਤੋਂ ਜਲਦ ਬਣਵਾਉਣ ਦਾ ਭਰੋਸਾ ਦਿੱਤਾ

ਇਸ ਮੌਕੇ ਕਿੱਕ ਬਾਕਸਿੰਗ `ਚ ਨੈਸ਼ਨਲ ਚੈਂਪੀਅਨਸਿਪ `ਚ ਗੋਲਡ ਮੈਡਲ ਜਿੱਤਣ ਵਾਲੀ ਸਕੂਲ ਦੀ ਵਿਦਿਆਰਥਣ ਮਨੀਸ਼ਾ ਰਾਣੀ ਨੂੰ ਵੀ ਨਕਦ ਮਾਲੀ ਸਹਾਇਤਾ ਦੇ ਕੇ ਸਨਮਾਨਿਤ ਕੀਤਾ ਗਿਆ1 ਇਸ ਮੌਕੇ ਮੈਡਮ ਕਾਂਤਾਂ ਵਾਲੀਆ ਤੇ ਉਨ੍ਹਾਂ ਦੇ ਸਮਾਜਸੇਵੀ ਪੁੱਤਰ ਵੀਰ ਆਹਲੂਵਾਲੀਆ ਐਡਵੋਕੇਟ ਹਨੀ ਆਹਲੂਵਾਲੀਆ ਦਾ ਸਿਰੋਪਾਉ ਪਾਕੇ ਸਨਮਾਨ ਵੀ ਕੀਤਾ ਗਿਆ1 ਇਸ ਯਾਦਗਾਰੀ ਸਮਾਗਮ ਵਿਚ ਚੇਅਰਮੈਨ ਹਾਕਮ ਸਿੰਘ ਚੇਅਰਮੈਨ ਹਰੀਸ਼ ਰਾਣਾ ਦਿਨੇਸ਼ ਕੁਮਾਰ ਮਾਜਰੀ ਮੀਡੀਆ ਇੰਚਾਰਜ ਸਮਾਜ ਸੇਵੀ ਮਨੀਸ਼ ਗੌਤਮ ਮਾਜਰੀ ਆਪ ਆਗੂ ਅਜਾਇਬ ਸਿੰਘ ਮਾਜਰੀ ਜਸਵੀਰ ਸਿਆਲਬਾ ਸਰਪੰਚ ਕੁਲਦੀਪ ਸਿੰਘ ਨੰਬਰਦਾਰ ਰਾਜਕੁਮਾਰ ਚੌਧਰੀ ਅਸੋਕ ਕੁਮਾਰ ਸੰਜੇ ਅਮਨ ਬੂਥਗੜ ਪੰਚ ਅਵਤਾਰ ਖਾਨ ਮਾਰਸ਼ਲ ਗਰੁੱਪ ਦੇ ਸਮਾਜ ਸੇਵੀ ਕਾਕਾ ਰਣਜੀਤ ਸਿੰਘ ਹਾਜਰ ਸਨ1

LEAVE A REPLY

Please enter your comment!
Please enter your name here