ਕੁਰਾਲੀ, 13 ਸਤੰਬਰ ( ਰਣਜੀਤ ਸਿੰਘ ਕਾਕਾ) : ਸਥਾਨਕ ਸ਼ਹਿਰ ਦੇ ਚੰਡੀਗੜ੍ਹ ਮਾਰਗ ‘ਤੇ ਪਡਿਆਲਾ ਵਿਖੇ ਸਥਿਤ ਪ੍ਰਭ ਆਸਰਾ ਸੰਸਥਾ ਜੋ ਕਿ ਪਿਛਲੇ ਲਗਭਗ 21 ਸਾਲਾਂ ਤੋਂ ਬੇਸਹਾਰਾ ਅਤੇ ਲਾਚਾਰ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ਹੈ। ਉਹਨਾਂ ਵੱਲੋਂ ਪੰਜਾਬ ਵਿੱਚ ਕੁਦਰਤੀ ਆਪਦਾ ਕਾਰਨ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਜ੍ਹਿਲਾ ਫਿਰੋਜ਼ਪੁਰ ਦੇ ਵੱਖ ਵੱਖ ਪਿੰਡਾਂ, ਜਿੱਥੇ ਕਈ-ਕਈ ਫੁੱਟ ਪਾਣੀ ਚੱਲ ਰਿਹਾ ਸੀ । ਉਹਨਾਂ ਇਲਾਕਿਆਂ ਵਿੱਚ 4 ਮੋਟਰ ਕਿਸ਼ਤੀਆਂ ਰਾਹੀ ਰੈਸਕਿਊ ਅਭਿਆਨ ਚਲਾਇਆ ਗਿਆ ਅਤੇ ਰਾਹਤ ਸਮੱਗਰੀ ਪਹੁੰਚਾਈ ਗਈ ।
ਅੱਜ ਸੰਸਥਾ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਇੱਕ ਹੋਰ ਸ਼ਲਾਘਾਯੋਗ ਕਦਮ ਵਧਾਉਂਦੇ ਹੋਏ “ਪ੍ਰਭ ਆਸਰਾ ਕਲੀਨਿਕ” ਨਾਮ ਦੀ ਮੋਬਾਈਲ ਮੈਡੀਕਲ ਬੱਸ ਰਵਾਨਾ ਕੀਤੀ ਗਈ ਹੈ। ਇਸ ਸਬੰਧੀ ਇੱਕ ਪ੍ਰੈਸ ਮਿਲਣੀ ਦੌਰਾਨ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਵੱਲੋਂ ਦੱਸਿਆ ਗਿਆ ਕਿ ਸੰਸਥਾ ਵੱਲੋਂ ਬਣਾਈਆਂ ਗਈਆਂ ਵੱਖ ਵੱਖ ਟੀਮਾਂ ਵੱਲੋਂ ਪਿਛਲੇ 22 ਕੁ ਦਿਨਾਂ ਤੋਂ ਰਾਸ਼ਨ, ਮੈਡੀਕਲ ਸੁਵਿਧਾ ਅਤੇ ਜਾਨਵਰਾਂ ਲਈ ਚਾਰਾ ਆਦਿ ਪਹੁੰਚਾਇਆ ਜਾ ਰਿਹਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲਿਆਂ ਤੋਂ ਇਲਾਵਾ ਉੱਤਰੀ ਭਾਰਤ ਦੇ ਰਾਜਸਥਨ, ਯੂਪੀ ਅਤੇ ਹਰਿਆਣਾ ਆਦਿ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਦਰਦੀ ਸੱਜਣਾਂ ਵੱਲੋਂ ਪ੍ਰਭ ਆਸਰਾ ਦੀ ਟੀਮ ਨਾਲ ਮਿਲਕੇ ਦਵਾਈਆਂ ਅਤੇ ਰਾਹਤ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਈ ਗਈ । ਉਨ੍ਹਾਂ ਇਹ ਵੀ ਕਿਹਾ ਕਿ ਭਾਵੇ ਇਸ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਉੱਤਰ ਗਿਆ ਹੈ ਪਰ ਹੁਣ ਲੋਕਾਂ ਦੀਆ ਸਮੱਸਿਆਂਵਾ ਹੋਰ ਵੀ ਵਧੀਆ ਹਨ, ਜਿਵੇਂ ਮਰੇ ਜਾਨਵਰਾਂ ਕਾਰਨ ਸੜ ਰਹੀਆਂ ਫ਼ਸਲਾਂ, ਸਮਾਨ ਅਤੇ ਫੈਲ ਰਹੀ ਬਦਬੂ ਅਤੇ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਬਚਾਓ ਲਈ ਮੈਡੀਕਲ ਸੁਵਿਧਾ ਦੀ ਪ੍ਰਮੁੱਖ ਲੋੜ ਹੈ । ਲੋਕਾਂ ਦੀਆਂ ਇਨ੍ਹਾਂ ਪ੍ਰਮੁੱਖ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਸੰਸਥਾ ਵੱਲੋਂ ਵਿਸ਼ੇਸ਼ ਤੋਰ ‘ਤੇ ਲੋੜੀਂਦੀ ਮੈਡੀਕਲ ਸੁਵਧਿਾ ਨਾਲ ਲੈਸ ਇੱਕ ਮੋਬਾਈਲ ਮੈਡੀਕਲ ਬੱਸ ਤਿਆਰ ਕਰਵਾਈ ਗਈ ਹੈ, ਜਿਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਦੀ ਸਲਾਹ ਨਾਲ ਹਰ ਕਿਸਮ ਦੇ ਟੈਸਟ, ਦਵਾਈਆਂ, ਕਾਰਡੀਅਕ ਮਾਨੀਟਰ, ਈ.ਸੀ.ਜੀ, ਸਿਰਿੰਜ ਪੰਪ ਅਤੇ ਆਕਸੀਜਨ ਆਦਿ ਦੇ ਨਾਲ-ਨਾਲ ਐਮਬੂਲੈਂਸ ਗੱਡੀਆਂ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ।
ਇਨ੍ਹਾਂ ਟੀਮਾਂ ਵਿੱਚ ਮਾਹਿਰ ਡਾਕਟਰਾਂ ਤੋਂ ਇਲਾਵਾ ਉਨ੍ਹਾਂ ਦੀ ਸਹਾਇਤਾ ਲਈ ਲੋੜਵੰਦ ਪੈਰਾਂ ਮੈਡੀਕਲ ਸਟਾਫ ਅਤੇ ਲੈਬ ਟੈਕਨੀਸ਼ੀਅਨ ਹੋਣਗੇ, ਜੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਮੈਡੀਕਲ ਸਹਾਇਤਾ ਦੇਣ ਦੀ ਕੋਸ਼ਸ਼ਿ ਕਰਨਗੇ । ਆਖਿਰ ਵਿੱਚ ਉਨ੍ਹਾਂ ਹਰ ਇੱਕ ਸਮਾਜ ਸੇਵੀ ਸੰਸਥਾ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਨਿਭਾ ਰਹੇ ਸਮਾਜਦਰਦੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਇਕੱਠੇ ਹੋ ਕਿ ਇਲਾਕੇ ਅਤੇ ਕੰਮਾਂ ਦੀ ਪਲਾਨਿੰਗ ਕਰਕੇ ਸੇਵਾਵਾਂ ਨਿਭਾਈਆਂ ਜਾਣ ਤਾਂ ਇਸਦਾ ਜਲਦੀ ਅਤੇ ਵੱਡੇ ਪੱਧਰ ਉੱਤੇ ਪੀੜਤਾਂ ਨੂੰ ਲਾਭ ਮਿਲ ਸਕੇਗਾ।

LEAVE A REPLY

Please enter your comment!
Please enter your name here