ਕੁਰਾਲੀ15 ਨਵੰਬਰ( ਰਣਜੀਤ ਸਿੰਘ ਕਾਕਾ,ਸਿਵੀ) ਪੇਸ਼ੇਵਰ ਐਕਸਨ ਰੈਸਲਿੰਗ ਇਸ ਵਕਤ ਵਿਸ਼ਵ ਪ੍ਰਸਿੱਧ ਹੈ, ਤੇ ਪੰਜਾਬ ਸਰਕਾਰ ਵੱਲੋਂ ਇਸ ਖੇਡ ਨੂੰ ਤੱਵਜੋਂ ਨਹੀ ਦਿੱਤੀ ਜਾਂ ਰਹੀ ਜਿਸ ਕਾਰਨ ਇਸ ਖੇਡ ਦੇ ਖਿਡਾਰੀਆਂ ਦੇ ਹੌਸਲੇ ਪਸਤ ਹਨ ਜਦ ਕਿ ਜੇਕਰ ਸਰਕਾਰ ਪੇਸ਼ੇਵਰ ਰੈਸਲਿੰਗ ਲਈ ਅੱਗੇ ਆਵੇ ਬਹੁਤ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਬਲਿਉ ਡਬਲਿਉ ਈ ਦੇ ਵਿਸ਼ਵ ਪ੍ਰਸਿੱਧ ਰੈਸ਼ਲਰ ਮਹਾਂਬਲੀ ਸ਼ੇਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ1 ਉਹ ਇੱਥੇ ਆਪਣੇ ਮਿੱਤਰ ਨੌਜਵਾਨ ਆਗੂ ਬਿੱਕੀ ਖੈਰਪੁਰ ਕੋਲ ਸ਼ਬਜੀ ਮੰਡੀ ਸਥਿਤ ਅਜੇ ਕੋਚਿੰਗ ਸੈਂਟਰ ਆਏ ਹੋਏ ਸਨ1

ਰੈਸ਼ਲਰ ਸ਼ੇਰਾ ਨੇ ਕਿਹਾ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਸਮੇਂ ਤੋਂ ਪੰਜਾਬ ਨੇ ਖੇਡਾਂ ‘ਚ ਤਰੱਕੀ ਕੀਤੀ ਹੈ ਤੇ ਖਿਡਾਰੀ ਵੱਖ ਵੱਖ ਖੇਡਾਂ ਚ ਕਈ ਮੈਡਲ ਲੈਕੇ ਆਏ ਹਨ। ਪਰ ਹੈਰਾਨੀ ਹੈ ਕਿ ਵਿਸ਼ਵ ਭਰ ਚੇ ਪ੍ਰਸਿੱਧ ਪੈਸ਼ੇਵਰ ਐਕਸ਼ਨ ਰੈਸਲਿੰਗ ਲਈ ਕੁੱਝ ਵੀ ਨਹੀਂ ਕੀਤਾ ਜਾ ਰਿਹਾ ਜੇਕਰ ਪੰਜਾਬ ਸਰਕਾਰ ਇਸ ਖੇਡ ਨੂੰ ਪ੍ਰਮੋਟ ਕਰੇ ਤਾਂ ਮੈਂ ਆਪਣੀਆਂ ਸੇਵਾਵਾਂ ਦੇਣ ਨੂੰ ਤਿਆਰ ਹਾਂ ਤੇ ਪੰਜਾਬ, ਭਰ ਵਿਚੋਂ ਅਜਿਹੇ ਜਾਂਬਾਜ ਐਕਸਨ ਰੈਸਲਰਾਂ ਦੀ ਫੌਜ਼ ਤਿਆਰ ਕਰਾਂਗਾ ਜੋ ਵਿਸ਼ਵ ਪੱਧਰ ਤੇ ਆਪਣੇ ਪਿੰਡ ਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ1
ਐਕਸਨ ਰੈਸਲਿੰਗ ਖੇਡ ਦੇ ਵਿਚ ਅਸਲੀ ਨਕਲੀ ਸਟੰਟਾ ਦੇ ਜੁਆਬ ਦੇ ਕਿਹਾ ਕਿ ਜਿਵੇਂ ਕੱਬਡੀ ਤੇ ਬਾਕਸਿੰਗ ਚ ਨਿਯਮ ਹੁੰਦੇ ਹਨ ਉਸੇ ਤਰ੍ਹਾਂ ਇਹ ਐਕਸਨ ਰੈਸਲਿੰਗ ਵੀ ਨਿਯਮਾਂ ਦੇ ਤਹਿਤ ਹੀ ਖੇਡੀ ਜਾਂਦੀ ਹੈਤੇ ਇਸ ਵਿਚ ਸੱਟਾਂ ਵੀ ਲਗਦੀਆਂ ਹਨ ਤੇ ਕਈਵਾਰ ਖੇਡ ਦੇ ਸਮੇਂ ਰੈਸ਼ਲਰਾਂ ਦੀ ਮੌਤ ਵੀ ਹੋ ਜਾਂਦੀ ਹੈ ਉਨ੍ਹਾਂ ਕਿਹਾਕਿ ਰਿੰਗ ਦੇ ਅੰਦਰ ਅਸੀਂ ਜਿੱਤਣ ਲਈ ਦਾਅ ਪੇਚਾਂ ਨਾਲ ਲੜਦੇ ਮਾਰ ਕੁੱਟ ਕਰਦੇ ਹਾਂ ਤੇ ਮੈਚ ਤੋਂ ਬਾਅਦ ਅਸੀਂ ਦੋਸਤ ਹੁੰਦੇ ਹਾਂ1 ਉਨ੍ਹਾਂ ਕਿਹ ਕਿ ਐਕਸਨ ਰੈਸਲਿੰਗ ਲਈ ਸ਼ਖ਼ਤ ਪ੍ਰੈਕਟਿਸ ਕਰਨੀ ਪੈਂਦੀ ਹੈ ਕਿਉਂਕਿ ਲਾਈਵ ਐਕਸਨ ਹੈ, ਜਿਸ ਕਾਰਨ ਖਿਡਾਰੀ ਫੁੱਲ ਅਥਲੀਟ ਫਿਜ਼ੀਕਲੀ ਮੈਂਟਲੀ ਫਲੈਕਸੀਬਲ ਸਟਰੌਂਗ ਮਾਂਈਡ ਤੇ ਸ਼ੇਰ ਦਿਲ ਹੋਣ ਦੇ ਨਾਲ ਨਾਲ ਜ਼ਜਬੇ ਦੀ ਅੱਗ ਅੰਦਰ ਬਲਦੀ ਜਰੂਰੀ ਹੈ ਤਾਂ ਕਿਤੇ ਜਾਕੇ ਐਕਸਨ ਰੈਸਲਰ ਤਿਆਰ ਹੁੰਦਾ ਹੈ1
ਪੰਜਾਬ ਦੇ ਫਿਰੋਜਪੁਰ ਜਿਲੇ ਦੇ ਛੇ ਫੁੱਟ ਚਾਰ ਇੰਚ ਲੰਮੇ ਇੱਕ ਕੁਇੰਟਲ ਦਸ ਕਿਲੋ ਭਾਰੇ ਅਮਨਪ੍ਰੀਤ ਸਿੰਘ ਰੰਧਾਵਾ ਉਰਫ ਮਹਾਂਬਲੀ ਸ਼ੇਰਾ ਤੇ ਦੱਸਿਆ ਕਿ ਉਹ ਰੋਜਾਨਾ ਸਵੇਰੇ ਸ਼ਾਮ ਪੰਜ ਘੰਟੇ ਸ਼ਖ਼ਤ ਟਰੇਨਿੰਗ ਕਰਦੇ ਹਨ ਤੇ ਇਕ ਦਿਨ ਚ ਤਿੰਨ ਕਿਲੋ ਚਿਕਨ ਅੱਧਾ ਕਿਲੇ ਦੇਸੀ ਘੀ ਚਾਰ ਦਰਜਨ ਆਂਡੇ ਪਾਈਆ ਬਦਾਮ ਅੰਜੀਰ ਬ੍ਰੋਕਲੀ ਤੇ ਸਲਾਦ ਦੀ ਪਰਾਂਤ ਉਨਾਂ ਦੀ ਖੁਰਾਕ ਹੈ1
ਵਿਸ਼ਵ ਪ੍ਰਸਿੱਧ ਰੈਸਲਰ ਮਹਾਂਬਲੀ ਸ਼ੇਰਾ ਨੇ ਸਮੂਹ ਨਾਨਕ ਨਾਮ ਲੇਵਾ ਨੂੰ ਜਿੱਥੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂਉਥੇ ਨੌਜਵਾਨਾਂ ਨੂੰ ਨਸ਼ਿਆਂ ਝਗੜਿਆਂ ਤੋਂ ਦੂਰ ਰਹਿਕੇ ਖੇਡਾਂਨਾਲ ਜੁੜ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਦੀ ਨਸ਼ੀਹਤ ਦਿਤੀ ਇਸ ਮੌਕੇ ਨੌਜਵਾਨ ਆਗੂ ਬਿੱਕੀ ਖੈਰਪੁਰ ,ਰਣਜੀਤ ਸਿੰਘ ਕਾਕਾ ਮਾਰਸ਼ਲ ਗਰੁੱਪ ਵੱਲੋਂ ਮਹਾਂਬਲੀ ਸ਼ੇਰਾ ਦਾ ਸਨਮਾਨ ਵੀ ਕੀਤਾ ਗਿਆ1 ਇਸ ਮੌਕੇ ਅਜੇ ਮਾਸਟਰ ਜੀ, ਮੁਨੀਸ਼ ਵਰਮੀਂ ਅਮਿਤ ਗੌਤਮ ਫੁੱਟਬਾਲਰ ਸੁਰਿੰਦਰ ਛਿੰਦਾ ਨੱਗਲ ਵਿੱਕੀ ਬਾਠ ,ਰਵੀ, ਰਾਣਾਂ ਜੀ, ਤੇ ਨੌਜਵਾਨ ਵੱਡੀ ਗਿਣਤੀ ਚ ਹਾਜ਼ਰ ਸਨ1

LEAVE A REPLY

Please enter your comment!
Please enter your name here