ਗੁੱਗਾ ਨੌਮੀ ਉਤਸਵ ਮੌਕੇ ਪਿੰਡ ਹੁਸ਼ਿਆਰਪੁਰ ਨਿਊ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਕੁਸ਼ਤੀ ਦੰਗਲ
ਨਿਊ ਚੰਡੀਗੜ੍ਹ 9 ਸਤੰਬਰ (ਰਣਜੀਤ ਸਿੰਘ ਕਾਕਾ )ਜ਼ਿਲਾ ਮੋਹਾਲੀ ਦੇ ਪਿੰਡ ਹੁਸ਼ਿਆਰਪੁਰ ਨਿਊ ਚੰਡੀਗੜ੍ਹ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ 25ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਜਾਣਕਾਰੀ ਸਾਂਝੀ ਕਰਦਿਆਂ ਚੇਅਰਮੈਨ ਰੁਪਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਇਹ ਕੁਸ਼ਤੀ ਦੰਗਲ ਸ਼ੁਰੂ ਤੋਂ ਹੀ ਪਿੰਡ ਵਾਸੀਆਂ ਵੱਲੋਂ ਗੁੱਗਾ ਨੌਮੀ ਦੇ ਮੇਲੇ ਦੌਰਾਨ ਕਰਵਾਇਆ ਜਾਂਦਾ ਰਿਹਾ ਹੈ, ਜਿਸ ਨੂੰ ਜ਼ੇਕਰ ਮੰਨਿਆ ਜਾਵੇ ਤਾਂ ਸੌ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਕਿ ਇਹ ਕੁਸ਼ਤੀ ਦੰਗਲ ਪਿੰਡ ਵਿੱਚ ਸਥਿਤ ਗੁੱਗਾ ਮੈੜੀ ਤੇ ਹਰ ਸਾਲ ਹੋਣ ਵਾਲੇ ਮੇਲੇ ਸਮੇਂ ਕਰਵਾਇਆ ਜਾਂਦਾ ਹੈ।ਇਸ ਕੁਸ਼ਤੀ ਦੰਗਲ ਵਿੱਚ ਪੰਜਾਬ ਦੇ ਨਾਮਵਰ ਅਖਾੜਿਆਂ ਦੇ ਸੱਦੇ ਗਏ ਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਹਨ। ਇਸ ਵਾਰ ਵੀ ਇਸ ਇਸ ਕੁਸ਼ਤੀ ਦੰਗਲ ਵਿੱਚ ਤਕਰੀਬਨ ਸੌ ਦੇ ਕਰੀਬ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚ ਝੰਡੀ ਦੀਆਂ ਦੋ ਕੁਸ਼ਤੀਆਂ ਕਰਵਾਈਆਂ ਗਈਆਂ।ਵੱਡੀ ਝੰਡੀ ਦੀ ਕੁਸ਼ਤੀ ਰਵੀ ਰੌਣੀ ਅਤੇ ਰੇਜਾ ਇਰਾਨ ਵਿਚਕਾਰ ਹੋਈ। ਜਿਸ ਵਿੱਚ ਦੋਵਾਂ ਪਹਿਲਵਾਨਾਂ ਨੇ ਦਰਸ਼ਕਾਂ ਦਾ ਦਿਲ ਲਾਈ ਰੱਖਿਆ,ਇਸ ਫਸਵੀ ਟੱਕਰ ਨੂੰ ਲੋਕਾਂ ਨੂੰ ਬੜੀ ਰੀਝ ਅਤੇ ਸ਼ਾਂਤ ਰਹਿ ਦੇਖਿਆ, ਪਰ ਦਿੱਤੇ ਗਏ ਸਮੇਂ ਤੋਂ ਪਹਿਲਾਂ ਹੀ ਰਵੀ ਰੌਣੀ ਨੇ ਰੇਜਾ ਇਰਾਨ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਜਿੱਤ ਕੇ ਜਿੱਤ ਦੀ 51000/ ਹਜ਼ਾਰ ਰੁਪੈ ਦੀ ਰਾਸ਼ੀ ਆਪਣੇ ਨਾਮ ਕਰ ਲਈ। ਦੂਜੀ ਝੰਡੀ ਦੀ ਕੁਸ਼ਤੀ ਕਮਲਜੀਤ ਮੁੱਲਾਂਪੁਰ ਗਰੀਬਦਾਸ ਅਤੇ ਬਿੰਦਰ ਰੌਣੀ ਦੇ ਵਿਚਕਾਰ ਹੋਈ ਜਿਸ ਵਿੱਚ ਦੋਵਾਂ ਪਹਿਲਵਾਨਾਂ ਨੇ ਦਿੱਤੇ ਗਏ ਸਮੇਂ ਵਿੱਚ ਵਧੀਆ ਜੋਰ ਅਜਮਾਈ ਕੀਤੀ ਪਰ ਅਖੀਰ ਵਿੱਚ ਦੋਵਾਂ ਪਹਿਲਵਾਨਾਂ ਵਿੱਚਕਾਰ ਟਾਸ ਕਰਵਾਈ ਗਈ, ਜਿਸ ਤੋਂ ਬਾਅਦ ਟਾਸ ਹਾਰੇ ਹੋਏ ਪਹਿਲਵਾਨ ਨੂੰ ਦਿੱਤੇ ਜਾਂਦੇ ਸਮੇਂ ਵਿੱਚ ਪੁਆਇੰਟ ਲੈਣਾ ਪੈਂਦਾ ਹੈ ਪਰ ਫਿਰ ਵੀ ਦੋਵੇਂ ਪਹਿਲਵਾਨ ਬਰਾਬਰ ਰਹੇ ਤੇ ਅਖੀਰ ਇਸ ਕੁਸ਼ਤੀ ਨੂੰ ਰੈਫ਼ਰੀ ਅਤੇ ਪ੍ਰਬੰਧਕ ਕਮੇਟੀ ਵੱਲੋਂ ਬਰਾਬਰ ਕਰਾਰ ਦਿੱਤਾ ਗਿਆ।
ਦੂਜੀ ਝੰਡੀ ਦੀ ਕੁਸ਼ਤੀ ਤੇ ਸੋਨੇ ਦੀ ਮੁੰਦਰੀ ਇਨਾਂਮ ਵਜੋਂ ਦਿੱਤੀ ਜਾਣੀ ਸੀ ਜਿਸ ਦੀ ਬਣਦੀ ਰਕਮ ਨੂੰ ਬਰਾਬਰ ਪਹਿਲਵਾਨਾਂ ਵਿੱਚ ਵੰਡਿਆ ਗਿਆ।ਇਸ ਕੁਸ਼ਤੀ ਦੰਗਲ ਵਿੱਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰੀ ਲਗਵਾਈ ਜਿਨ੍ਹਾਂ ਵਿਚ ਬੈਨੀਪਾਲ ਗਰੁੱਪ ਦੇ ਸਰਪ੍ਰਸਤ ਦਲਵਿੰਦਰ ਸਿੰਘ ਬੈਨੀਪਾਲ ਆਪਣੇ ਸਾਥੀਆਂ ਲਖਵੀਰ ਸਿੰਘ ਜੰਟੀ, ਜਗਦੀਸ਼ ਸਿੰਘ ਦੀਸਾ, ਰਾਜਵੀਰ ਸਿੰਘ ਸੋਹੀ ਸਮੇਤ ਪਹੁੰਚੇ। ਉਨ੍ਹਾਂ ਵੱਲੋਂ ਪ੍ਰਬੰਧਕਾਂ ਨਾਲ ਝੰਡੀ ਦੀ ਕੁਸ਼ਤੀ ਦੇ ਪਹਿਲਵਾਨਾਂ ਦੀ ਹੱਥ ਜੋੜੀਂ ਵੀ ਕਰਵਾਈ ਗਈ।ਇਸ ਮੌਕੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਐੱਸ ਐੱਚ ਓ ਸਤਵਿੰਦਰ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਦੰਗਲ ਵਿੱਚ ਮੁੱਲਾਂਪੁਰ ਗਰੀਬਦਾਸ ਵਿਖੇ ਸਥਿਤ ਕੁਸ਼ਤੀ ਅਖਾੜਾ ਦੀਆਂ ਰੈਸਲਰ ਲੜਕੀਆਂ ਅਤੇ ਅਖਾੜੇ ਦੇ ਸਰਪ੍ਰਸਤ ਗੋਲੂ ਪਹਿਲਵਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਛਿੰਝ ਕਮੇਟੀ ਵੱਲੋਂ ਪਹੁੰਚੇ ਹੋਏ ਮਹਿਮਾਨਾਂ ਅਤੇ ਇਸ ਕੁਸ਼ਤੀ ਦੰਗਲ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਸਹਿਯੋਗੀਆਂ ਦਾ ਸਿਰਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਸਰਪੰਚ ਸੌਦਾਗਰ ਸਿੰਘ, ਪ੍ਰਧਾਨ ਪ੍ਰਦੀਪ ਸਿੰਘ, ਖਜਾਨਚੀ ਜਗਤਾਰ ਸਿੰਘ, ਚੇਅਰਮੈਨ ਰੁਪਿੰਦਰ ਸਿੰਘ ਸੋਹੀ, ਅਵਤਾਰ ਸਿੰਘ ਸੋਹੀ ਐੱਸ ਆਈ, ਮੁੱਖ ਸਲਾਹਕਾਰ ਭੁਪਿੰਦਰ ਸਿੰਘ ਢੀਂਡਸਾ, ਸਲਾਹਕਾਰ ਜੱਸਾ ਪੰਚ,ਮਾਣੀ ਟੈਕਨੀਕਲ ਸੈਕਟਰੀ, ਬਿਕਰਮ ਢਿੱਲੋਂ, ਮੱਖਣ ਸਿੰਘ, ਰਾਜਵੀਰ ਸੋਹੀ , ਰੂਪ ਚੰਦ (ਹੇਅਰ ਡਰੈਸਰ), ਬਿੱਟੂ ਢਿੱਲੋਂ ਵੱਲੋਂ ਅੱਜ ਦੇ ਕੁਸ਼ਤੀ ਦੰਗਲ ਵਿੱਚ ਪਹੁੰਚੇ ਹੋਏ ਸਾਰੇ ਮਹਿਮਾਨਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here