ਮੁੱਲਾਪੁਰ ਗਰੀਬਦਾਸ (ਰਣਜੀਤ ਕਾਕਾ)ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਫ੍ਰੀ ਪੋਲੀਕਲੀਨਿਕ ਪਿੰਡ ਪੜਛ ਵਿਖੇ ਅਪੋਲੋ ਹਸਪਤਾਲ ਸੈਕਟਰ-8 ਚੰਡੀਗੜ੍ਹ ਦੇ ਸਹਿਯੋਗ ਨਾਲ ਹਰ ਬਿਮਾਰੀ ਦੇ ਮੁਫ਼ਤ ਇਲਾਜ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਤਾਦਾਦ ਵਿੱਚ ਪਹੁੰਚ ਕੇ ਲੋਕਾ ਦੇ ਆਪਣਾ ਚੈੱਕ ਅੱਪ ਕਰਵਾਇਆ, ਟੈਸਟ ਕਰਵਾਏ ਅਤੇ ਫਰੀ ਇਲਾਜ ਕਰਵਾਇਆ ਇਸ ਕੈਂਪ ਵਿੱਚ ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਅੱਜ ਆਪਣੇ ਹਲਕੇ ਦੇ ਪਿੰਡ ਪੜਛ ਵਿਖੇ ਫਰੀ ਮੈਡੀਕਲ ਚੈੱਕ ਅੱਪ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ ਅਤੇ ਇਸ ਕੈਂਪ ਵਿੱਚ ਮੁੱਖ ਮਹਿਮਾਨ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਤੇ ਉਹਨਾ ਟਰੱਸਟ ਦੇ ਇਸ ਉੱਦਮ ਲਈ ਧੰਨਵਾਦ ਕੀਤਾ ਅਤੇ ਮਨੁੱਖਤਾ ਦੀ ਭਲਾਈ ਲਈ ਸਮਾਜ ਸੁਧਾਰ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਇਸੇ ਤਰਾ ਹਲਕਾ ਇੰਚਾਰਜ ਕਾਂਗਰਸ ਪਾਰਟੀ ਖਰੜ ਵਿਜੇ ਸ਼ਰਮਾ ਟਿੰਕੂ ਨੇ ਆਪਣੇ ਹਲਕੇ ਦੇ ਪਿੰਡ ਮਿਰਜਾਪੁਰ ਵਿਖੇ ਮਹਾਂਸ਼ਿਵਰਾਤਰੀ ਦੇ ਸੁਭ ਅਵਸਰ ਤੇ ਆਪਣੀਆ ਹਾਜਰੀਆ ਲਗਵਾਈਆ ਅਤੇ ਸਮੂਹ ਨਗਰ ਨਿਵਾਸੀਆ ਪਿੰਡ ਮਿਰਜਾਪੁਰ ਅਤੇ ਇਲਾਕਾ ਵਾਸੀਆ ਨੂੰ ਮਹਾਂਸ਼ਿਵਰਾਤਰੀ ਦੀਆ ਸੁਭਕਾਮਨਾਵਾ ਦਿੰਦਿਆ ਸਮਾਜ ਭਲਾਈ ਕਾਰਜਾ ਲਈ ਅੱਗੇ ਆਉਣ ਲਈ ਕਿਹਾ ਉਪਰੋਕਤ ਸਮਾਗਮਾ ਬਲਵੀਰ ਸਿੰਘ ਚੇਅਰਮੈਨ ਟਰੱਸਟ,ਸੁੱਚਾ ਸਿੰਘ ਸਰਪੰਚ ਪੜਛ ,ਹਸਨਚੰਦ ਸਰਪੰਚ ਮਿਰਜਾਪੁਰ,ਦੇਲਾਰਾਮ ਸਾਬਕਾ ਸਰਪੰਚ ਮਿਰਜਾਪੁਰ, ਕੁਲਦੀਪ ਸਿੰਘ ਸ਼ੰਕਰ ਦਾਸ,ਅਸ਼ੋਕ ਕੁਮਾਰ,ਛਿੰਦਾ ਸਿੰਘ ਸੁੱਚਾ ਸਿੰਘ ਸਮਾਜ ਸੇਵਕ ਪੜਛ,ਕਮਲ ਕਿਸ਼ੋਰ ਮਿਰਜਾਪੁਰ,ਕੁਲਦੀਪ ਸਿੰਘ ਓਇੰਦ ਪੀ ਏ ਆਦਿ ਹਾਜ਼ਰ ਸਨ








