ਮੁੱਲਾਂਪੁਰ ਗਰੀਬਦਾਸ24 ਦਿਸੰਬਰ(ਰਣਜੀਤ ਸਿੰਘ ਕਾਕਾ) ਸੰਨ 1965 ਦੀ ਭਾਰਤ-ਪਾਕਿ ਜੰਗ ‘ਚ ਦੁਸ਼ਮਣ ਫ਼ੌਜ ਨੂੰ ਚੰਗਾ ਸਬਕ ਸਿਖਾਉਣ ਵਾਲੇ ਪੰਜਾਬ ਰੈਜੀਮੈਂਟ ਦੇ ਸਾਬਕਾ ਫ਼ੌਜੀ ਰਘਵੀਰ ਸਿੰਘ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ, ਉਨ੍ਹਾਂ ਨਮਿਤ ਰਖਵਾਏ ਸਹਿਜ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਐਤਵਾਰ 25 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਇੱਕ ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵਿਖੇ ਹੋਵੇਗਾ। ਬਜ਼ੁਰਗ ਰਘਵੀਰ ਸਿੰਘ (84) ਚੀਨ ਨਾਲ 1965 ਦੀ ਜੰਗ ਤੋਂ ਇਲਾਵਾ ਪਾਕਿ ਨਾਲ 1971 ਦੀ ਜੰਗ ਵੀ ਲੜਿਆ। ਦੋ ਜੰਗਾਂ ਤੋਂ ਇਲਾਵਾ ਸਮੇਂ-ਸਮੇਂ ਫੌਜੀ ਅਪਰੇਸ਼ਨਾਂ ਵਿੱਚ ਵੀ ਭਾਗ ਲੈ ਚੁੱਕਾ ਸੀ। ਰਘਬੀਰ ਸਿੰਘ ਨੂੰ 8 ਬਹਾਦਰੀ ਮੈਡਲ ਮਿਲੇ ਸਨ।

ਇੰਨ੍ਹਾਂ ਦੇ ਪਿਤਾ ਪ੍ਰੇਮ ਸਿੰਘ ਵੀ ਫੌਜੀ ਸਨ, ਜੋ ਸੰਨ 39 ਤੋਂ 45 ਤੱਕ ਚੱਲੀ ਦੂਜੀ ਵਿਸ਼ਵ ਯੁੱਧ ਲੜੇ ਸਨ। ਬਾਬਾ ਰਘਵੀਰ ਸਿੰਘ 17 ਸਾਲ ਦੇਸ਼ ਦੀ ਸੇਵਾ ਕਰਨ ਉਪਰੰਤ ਹੌਲਦਾਰ ਵਜੋਂ ਸੇਵਾ ਮੁਕਤ ਹੋਏ। ਸਿੰਚਾਈ ਵਿਭਾਗ ਪੰਜਾਬ ਵਿੱਚ ਵੀ 18 ਸਾਲ ਲਗਾਤਾਰ ਕਲੈਰੀਕਲ ਸਟਾਫ ਵਿੱਚ ਨੌਕਰੀ ਕੀਤੀ। ਬਾਬਾ ਰਘਬੀਰ ਸਿੰਘ ਦੇ ਚਾਰ ਪੁੱਤਰ ਅਤੇ ਇੱਕ ਧੀ ਹੈ। ਸਵ ਰਘਵੀਰ ਸਿੰਘ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਉਨ੍ਹਾਂ ਦਾ ਸਪੁੱਤਰ ਅਵਤਾਰ ਸਿੰਘ ਸੋਹੀ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਸੇਵਾਵਾਂ ਨਿਭਾ ਰਿਹਾ ਹੈ।

LEAVE A REPLY

Please enter your comment!
Please enter your name here