ਮਾਜਰੀ 2 ਮਾਰਚ(ਰਣਜੀਤ ਕਾਕਾ)ਪਿੰਡ ਕਰਤਾਰਪੁਰ ਦੇ ਨੰਬਰਦਾਰ ਲਾਭ ਸਿੰਘ ਇਲਾਕੇ ਵਿੱਚ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ, ਸਾਫ ਸੁਥਰੀ ਅਕਸ ਵਾਲੀ ਸ਼ਖ਼ਸੀਅਤ ਦੇ ਮਾਲਕ ਬਜ਼ੁਰਗ ਲਾਭ ਸਿੰਘ ਅਕਾਲੀ ਦਲ ਦੇ ਟਕਸਾਲੀ ਵਰਕਰਾਂ ਵਿਚੋਂ ਇੱਕ ਸਨ, ਜਿੰਨਾ ਧਰਮ ਯੁੱਧ ਮੋਰਚੇ ਸਮੇਤ ਵੱਖ ਵੱਖ ਸਮੇਂ ਪੰਜਾਬ ਦੇ ਹੱਕਾਂ ਹਿਤਾਂ ਲਈ ਅਕਾਲੀ ਦਲ ਦੀ ਅਗਵਾਈ ਵਿੱਚ ਜੇਲ੍ਹਾਂ ਕੱਟੀਆਂ, ਇਲਾਕੇ ਦੇ ਹਰ ਪਿੰਡ ਵਿੱਚ ਹਰ ਕਿਸੇ ਦੇ ਦੁਖ ਸੁਖ ਵਿੱਚ ਸ਼ਾਮਲ ਹੋਣਾ ਉਨ੍ਹਾਂ ਦਾ ਕਰਮ ਧਰਮ ਸੀ। ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਨਥਲਪੁਰ ਦੇ ਸੇਵਕ ਵਜੋਂ ਵਿਚਰਦਿਆਂ ਹਮੇਸ਼ਾ ਸਾਦਾ ਖਾਣ ਪੀਣ ਰੱਖਿਆ। ਖੇਤੀਬਾੜੀ ਧੰਦੇ ਵਿੱਚ ਕਿਰਤ ਕਮਾਈ ਕਰਦਿਆਂ ਖੁਸ਼ ਤੇ ਖੁਸ਼ਹਾਲ ਜੀਵਨ ਬਤੀਤ ਕੀਤਾ। ਆਪਣੇ ਭਤੀਜੇ ਕੋਲ ਛੇ ਮਹੀਨੇ ਅਮਰੀਕਾ ਰਹਿਣ ਉਪਰੰਤ ਅਕਤੂਬਰ ਮਹੀਨੇ ਹੀ ਪਿੰਡ ਪਰਤੇ ਸਨ। 86 ਸਾਲ ਦੀ ਉਮਰ ਵਿੱਚ ਤੰਦਰੁਸਤ ਜੀਵਨ ਬਤੀਤ ਕਰਦਿਆਂ ਲਾਭ ਸਿੰਘ ਨੰਬਰਦਾਰ 21 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਦੇ ਪੋਤਰੇ ਨੰਬਰਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਵ ਲਾਭ ਸਿੰਘ ਨਮਿਤ ਰਖਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 3 ਮਾਰਚ ਦਿਨ ਸੋਮਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਕਰਤਾਰਪੁਰ (ਨਿਊ ਚੰਡੀਗੜ੍ਹ) ਵਿਖੇ ਹੋਵੇਗੀ। ਸ਼ਰਧਾਂਜਲੀ ਸਮਾਗਮ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚ ਰਹੇ ਹਨ।

LEAVE A REPLY

Please enter your comment!
Please enter your name here