ਮੁੱਲਾਪੁਰ ਗਰੀਬਦਾਸ 17 ਅਪ੍ਰੈਲ(ਅਰਸ਼ਲ ਨਿਊਜ਼ ਨੰਬਰਦਾਰਾ ਐਸੋਸੀਏਸ਼ਨ ਵੱਲੋਂ ਸਬ ਤਹਿਸੀਲ ਮਾਜਰੀ ਵਿਖੇ ਇਲਾਕੇ ਦੀ ਸੁੱਖ )ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਸਮੂਹ ਨੰਬਰਦਾਰਾਂ ਸਮੇਤ ਇਲਾਕੇ ਭਰ ਤੋਂ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਉਘੇ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਨੇ ਆਪਣੇ ਸੰਬੋਧਨ ਵਿੱਚ ਨੰਬਰਦਾਰ ਐਸੋਸੀਏਸ਼ਨ ਦੇ ਗਠਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਆਖਿਆ ਕਿ ਇੱਕ ਝੰਡੇ ਹੇਠ ਇੱਕਠੇ ਹੋਣ ਨਾਲ ਮੰਗਾਂ ਤੇ ਦਰਪੇਸ਼ ਮਸਲਿਆਂ ਖੁਦ ਬ ਖੁਦ ਹਲ ਹੋ ਜਾਂਦੀਆਂ ਨੇ। ਉਨ੍ਹਾਂ ਨੰਬਰਦਾਰ ਐਸੋਸੀਏਸ਼ਨ ਨੂੰ ਹਰ ਸਮੇਂ ਭਰਵਾਂ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਹਰਜੀਤ ਸਿੰਘ ਹਰਮਨ, ਬਾਬਾ ਭੁਪਿੰਦਰ ਸਿੰਘ ਮਾਜਰਾ, ਤਰਨਜੀਤ ਸਿੰਘ ਬਾਵਾ, ਨਰਦੀਪ ਸਿੰਘ ਬਿੱਟੂ, ਸੋਹਣ ਸਿੰਘ ਮਾਨ, ਗੁਰਪ੍ਰੀਤ ਸਿੰਘ ਕਾਦੀਮਾਜਰਾ, ਚੇਅਰਮੈਨ ਲਾਭ ਸਿੰਘ, ਲਖਵੀਰ ਸਿੰਘ ਜੰਟੀ, ਜਗਜੀਤ ਸਿੰਘ ਕਾਦੀਮਾਜਰਾ, ਸੁਖਜਿੰਦਰ ਸਿੰਘ ਸੋਢੀ, ਸਤਵਿੰਦਰ ਸਿੰਘ, ਮਨਜੀਤ ਸਿੰਘ ਮੁੰਧੋਂ, ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ, ਰੀਡਰ ਰਣਇੰਦਰ ਸਿੰਘ, ਅਮਨਦੀਪ ਸਿੰਘ ਤੇ ਪਟਵਾਰੀ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਨੰਬਰਦਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਮੀਤ ਪ੍ਰਧਾਨ ਸੇਵਕ ਸਿੰਘ ਕਰੌਰਾਂ, ਸੈਕਟਰੀ ਦਰਸ਼ਨ ਸਿੰਘ, ਖ਼ਜ਼ਾਨਚੀ ਬਲਦੀਪ ਸਿੰਘ, ਨੰਬਰਦਾਰ ਅਮਰੀਕ ਸਿੰਘ ਤਕੀਪੁਰ, ਸਤੀਸ਼ ਕੁਮਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

LEAVE A REPLY

Please enter your comment!
Please enter your name here