ਕੈਪਸਨ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵਲੋਂ ਵਿਕਸਤ ਨਿਊ ਚੰਡੀਗੜ੍ਹ ਦਾ ਪ੍ਰਵੇਸ਼ ਦੁਆਰ ਦੀ ਤਸਵੀਰ
ਮੁੱਲਾਂਪੁਰ ਗਰੀਬਦਾਸ, 24 ਜਨਵਰੀ -( ਰਣਜੀਤ ਸਿੰਘ ਕਾਕਾ) ਨਿਊ ਚੰਡੀਗੜ੍ਹ ਵਿਖੇ ਬੀਤੇ 10 ਦਿਨਾਂ ਤੋਂ ਈਕੋ ਸਿਟੀ ਫੇਸ 1 ਬਲਾਕ ਬੀ ਦੇ 1542 ਤੋਂ ਲੈ ਕੇ 1574 ਤੱਕ ਦੇ ਘਰਾਂ ਦੇ ਬਸਿੰਦੇ ਸੀਵਰੇਜ ਦਾ ਗੰਦਾ ਪਾਣੀ ਘਰਾਂ ਵੱਲ ਵਾਪਸ ਆਉਣ ਕਾਰਨ ਜਿਥੇਪ੍ਰੇਸ਼ਾਨ ਹਨ। ਉਥੇ ਮੱਖੀ ਮੱਛਰ ਵਧਣ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ1 ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਮਸਲਾ ਜਿਉਂ ਦਾ ਤਿਉਂ ਹੈ। ਗਮਾਡਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਟ੍ਰੀਟਮੈਂਟ ਪਲਾਂਟ ਸਮਰੱਥਾ ਤੋਂ ਬਹੁਤ ਘਟ ਪਾਣੀ ਖਿੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਘਰ ਬਹੁਤ ਘੱਟ ਬਣੇ ਸਨ ਇਸ ਕਰਕੇ ਕੰਮ ਚਲਦਾ ਰਿਹਾ ਹੁਣ ਅਬਾਦੀ ਵਧਣ ਕਾਰਨ ਸਮੱਸਿਆ ਵੀ ਵਧ ਗਈ ਹੈ।

ਈਕੋ ਸਿਟੀ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਬਰਸਾਤਾਂ ਦੇ ਮੌਸਮ ਵਿੱਚ ਗਮਾਡਾ ਦੇ ਟੈਂਕਰ ਸੀਵਰੇਜ ਸਾਫ ਕਰ ਕੇ ਜਾਂਦੇ ਸਨ ਪ੍ਰੰਤੂ ਇਸ ਸਾਲ ਤਾਂ ਬਰਸਾਤ ਤੋਂ ਹੀ ਸੀਵਰੇਜ ਦੀ ਲਾਈਨ ਠੱਪ ਹੋਈ ਪਈ ਹੈ। ਸੀਵਰੇਜ ਦਾ ਪਾਣੀ ਵਾਪਸ ਆਉਣ ਕਾਰਨ ਬਲਾਕ ਬੀ ਦੇ ਘਰਾਂ ਦੇ ਬੇਸਮੈਂਟਾਂ ਵਿਚ ਹਰ ਰੋਜ਼ ਪਾਣੀ ਭਰ ਜਾਂਦਾ ਹੈ। ਈਕੋ ਸਿਟੀ ਰੈਜੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸੈਣੀ, ਜਸਵੰਤ ਸਿੰਘ, ਸੰਤੋਸ਼ ਕੁਮਾਰ ਅਤੇ ਡਾ. ਗੁਰਦਰਸ਼ਨ ਸਿੰਘ ਜੰਮੂ ਨੇ ਗਮਾਡਾ ਦੇ ਅਧਿਕਾਰੀਆਂ ਨੂੰ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਕਿਹਾ।

LEAVE A REPLY

Please enter your comment!
Please enter your name here