ਨਵ ਚੇਤਨਾ ਵੈੱਲਫੇਅਰ ਟਰੱਸਟ ਵੱਲੋਂ ਮੋਟੇ ਮਾਜਰਾ ਸਰਕਾਰੀ ਹਾਈ ਸਕੂਲ ਵਿੱਚ ਛੇਵੀਂ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲੀ ਬੂਟ ਵੰਡੇ ਗਏ ਜਿਸ ਵਿੱਚ 26 ਲੜਕੀਆਂ ਅਤੇ 29 ਲੜਕੇ ਸਨ ਇਸ ਮੌਕੇ ਨਵ ਚੇਤਨਾ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਡਾ ਰਘਬੀਰ ਸਿੰਘ ਬੰਗੜ ਨੇ ਦੱਸਿਆ ਕਿ ਹਰ ਸਾਲ ਸਰਦੀਆਂ ਦੇ ਮਹੀਨੇ ਜ਼ਰੂਰਤਮੰਦ ਸਕੂਲ ਦੇ ਬੱਚਿਆਂ ਨੂੰ ਟਰੱਸਟਵੱਲੋਂ ਬੂਟ ਅਤੇ ਜ਼ੁਰਾਬਾਂ ਵੰਡੀਆਂ ਜਾਂਦੀਆਂ ਹਨ. ਇਸ ਮੌਕੇ ਅਧਿਆਪਕ ਪੂਨਮ ਰਾਣੀ ਹੈੱਡ,ਈਸ਼ਾ ਸੇਤੀਆ, ਸੀਮਾ ਧਾਲੀਵਾਲ, ਸਤਵੀਰ ਕੌਰ,ਹਰਮੀਤ ਕੌਰ, ਬੌਮਪੀ ਸਿੰਗਲਾ ਰਾਣੀ ਰਾਜਦੀਪ ਸਿੰਘ ਅਤੇ ਮਨਿੰਦਰ ਕੌਰ ਹਾਜ਼ਰ ਅਤੇ ਟਰੱਸਟ ਵੱਲੋਂ ਆਰ ਕੇ ਸ਼ੇਰਾਵਤ ਚੰਨਣ ਸਿੰਘ ਕੁਲਵਿੰਦਰ ਸਿੰਘ ਮੁੰਡੀ ਖਰੜ ਸੁਖਪ੍ਰੀਤ ਸਿੰਘ ਸੁੱਖੀ ਵੂਮੈਨਵਿੰਗ ਵੱਲੋਂ ਪਰਮਜੀਤ ਕੌਰ ਅੰਜਨਾ ਸ਼ਰਮਾ ਕੁਲਵੰਤ ਕੌਰ ਪ੍ਰਵੀਨ ਕੁਮਾਰੀ ਅਤੇ ਰਾਜਵੀਰ ਕੌਰ ਬੰਗੜ ਹਾਜ਼ਰ ਸਨ.








