ਮੁੱਲਾਂਪੁਰ ਗਰੀਬਦਾਸ, 21 ਅਪ੍ਰੈਲ-
ਨਵਾਂਗਰਾਉਂ ‘ਚ ਮੰਦਰ ਨੇੜੇ ਇਕ ਅਣਪਛਾਤਾ ਵਿਅਕਤੀ ਵੇਖਣ ਉਪਰੰਤ ਪੁਜਾਰੀ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਡਿਊਟੀ ਮੈਜਿਸਟ੍ਰੇਟ ਕਮ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ, ਇੰਸਪੈਕਟਰ ਅਸੋਕ ਕੁਮਾਰ ਪੁਲਿਸ ਪਾਰਟੀ ਸਮੇਤ ਉਥੇ ਪਹੁੰਚੇ ਤਾਂ ਇਸ ਵਿਅਕਤੀ ਤੋਂ ਪੁਛਗਿੱਛ ਕੀਤੀ ਗਈ। ਵਿਅਕਤੀ ਵਲੋਂ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ,ਕਿਉਂਕਿਇਸ ਵਿਅਕਤੀ ਦੀ ਦਿਮਾਗੀ ਹਾਲਤ ਕੁਝ ਠੀਕ ਨਹੀਂ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵਲੋਂ ਇਸ ਵਿਅਕਤੀ ਦੇ ਕੋਰੋਨਾ ਵਾਇਰਸ ਦੇ ਸੈਂਪਲ ਲੈਣ ਉਪਰੰਤ ਆਈਸੋਲੇਟ ਕੀਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਇਸ ਦੀ ਪੁਸਟੀ ਕੀਤੀ ਜਾਵੇਗੀ।







