ਮਾਜਰੀ30 ਮਈ( ਰਣਜੀਤ ਕਾਕਾ)ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਮੋਹਾਲੀ ਜ਼ਿਲੇ ਦੇ ਪਿੰਡ ਦੂੱਲਵਾਂ ਖੱਦਰੀ ਵਿਖੇ ਹਰ ਸਾਲ ਦੀ ਤਰ੍ਹਾਂ ਨੌਗ਼ਜ਼ਾ ਪੀਰ ਤੇ ਪੰਜ ਪੀਰ ਦੀ ਦਰਗਾਹ ਤੇ ਸਲਾਨਾ ਮੇਲਾ 5 ਜੂਨ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦਰਗਾਹ ਦੇ ਮੁੱਖ ਸੇਵਾਦਾਰ ਸ ਕਸ਼ਮੀਰ ਸਿੰਘ ਟਿੰਕੂ ਅਤੇ ਸੋਨੂੰ ਦੂੱਲਵਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਤੇ ਨੌਜਵਾਨ ਸਮਾਜ ਸੇਵੀ ਵੀਰਾਂ ਦੇ ਸਹਿਯੋਗ ਨਾਲ ਨੌਗਜਾ ਪੀਰ ਤੇ ਪੰਜ ਪੀਰ ਦਰਗਾਹ ਦਾ ਸਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਦੀਆਂ ਹਨ।ਜਿਸ ਵਿੱਚ ਮੇਲੇ ਵਾਲੇ ਦਿਨ ਸਵੇਰੇ 8 ਵਜੇ ਤੋਂ ਚਾਦਰ ਦੀ ਰਸਮ ਸ਼ੁਰੂ ਕੀਤੀ ਜਾਵੇਗੀ ਜਿਸ ਦੌਰਾਨ ਚਾਦਰ ਚੜਾਉਣ ਲਈ ਪਿੰਡ ਦੂੱਲਵਾਂ ਖੱਦਰੀ ਤੋਂ ਚਾਦਰ ਪੂਰੇ ਪਿੰਡ ਦੀ ਪ੍ਰਤੀਕਰਮਾਂ ਕਰ ਕੇ ਦਰਗਾਹ ਤੇ ਲਿਆਂਦੀ ਜਾਵੇਗੀ ਤੇ ਕਰੀਬ 11 ਵਜੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ।ਇਸ ਤੋਂ ਬਾਅਦ ਇਸੇ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਆਪਣੇ ਫਨ ਦਾ ਮੁਜਾਹਰਾ ਕਰਨਗੇ। ਜਿਸ ਵਿੱਚ ਲੋਕ ਗਾਇਕ ਗੁਰਬਖਸ਼ ਸ਼ੌਂਕੀ,ਦੋਗਾਣਾ ਜੋੜੀ ਰਾਹੀ ਮਾਣਕ ਪੁਰ ਸ਼ਰੀਫ਼ ਤੇ ਸੁੰਮਨ ਅਖ਼ਤਰ, ਮੈਂਡੀ ਸੰਧੂ, ਸਿਮਰਨ ਸਿੰਮੀ,ਪਾਲ ਗਿਰੀ , ਰਜਿੰਦਰ ਮਾਛੀਵਾੜਾ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸੂਫ਼ੀ ਗਾਇਕ ਕੰਵਰ ਗਰੇਵਾਲ ਦਾ ਖੁੱਲ੍ਹਾ ਅਖਾੜਾ ਬਾਅਦ ਦੁਪਹਿਰ ਤੋਂ ਦੇਰ ਰਾਤ ਤੱਕ ਲਗਾਇਆ ਜਾ ਰਿਹਾ ਹੈ।ਮੰਚ ਸੰਚਾਲਨ ਦੀ ਭੂਮਿਕਾ ਪਿੰਕਾਂ ਸਾਬਰੀ ਅਤੇ ਪੰਮਾ ਸਿੱਧੂ ਪੁਰੀਆ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਤਕਰੀਬਨ 5 ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜਿੱਥੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਹਾਜ਼ਰੀ ਭਰੀ ਜਾਵੇਗੀ ਓਥੇ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਜਾ ਰਹੀ ਹੈ।ਦਰਗਾਹ ਤੇ ਪੁੱਜਣ ਵਾਲੀਆਂ ਸੰਗਤਾਂ ਲਈ ਵੱਖ ਵੱਖ ਤਰ੍ਹਾਂ ਦੇ ਪਕਵਾਨਾ ਦੇ ਲੰਗਰ ਅਤੁੱਟ ਵਰਤਾਏ ਜਾਣਗੇ।ਸ ਕਸ਼ਮੀਰ ਸਿੰਘ ਟਿੰਕੂ ਨੇ ਦੱਸਿਆ ਕਿ ਇਹ ਸਥਾਨ ਮਾਜਰਾ ਟੀ ਪੁਆਇੰਟ ਤੋਂ ਪੰਜ ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਸ ਮੌਕੇ ਸੇਵਦਾਰ ਕਸ਼ਮੀਰ ਸਿੰਘ ਟਿੰਕੂ ਤੋਂ ਸੋਨੂੰ ਦੂੱਲਵਾਂ ਖੱਦਰੀ, ਤਜਿੰਦਰ ਸਿੰਘ, ਚੌਕੀਦਾਰ ਜਰਨੈਲ ਸਿੰਘ,ਪੱਪੀ,ਪੰਚ ਕਰਮ ਸਿੰਘ,ਭਿੰਦਾ ਦੂੱਲਵਾਂ,ਗਿਆਨੀ ਮੇਵਾ ਸਿੰਘ,ਮਨੋਹਰ ਸਿੰਘ ਸਲਾਮਤ ਪੁਰ ਅਤੇ ਗੀਤਾ ਦੂੱਲਵਾਂ ਵੀ ਹਾਜ਼ਰ ਸਨ।








