ਕੁਰਾਲੀ (ਰਣਜੀਤ ਕਾਕ) ਸਾਝਾਂ ਸਪੋਰਟਸ ਐਂਡ ਵੈਲਫੇਅਰ ਕਲੱਬ,ਐਨ ਆਰ ਆਈ ਵੀਰ,ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆ ਪਿੰਡ ਦੁਸਾਰਨਾ ਵਲੋ ਕਬੱਡੀ ਕੱ ਪ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਲੰਬੜਦਾਰ ਰਣਜੀਤ ਸਿੰਘ ਦੁਸਾਰਨਾ ਨੇ ਦੱਸਿਆ ਕਿ 27 ਫ਼ਰਵਰੀ ਨੂੰ ਇਕ ਪਿੰਡ ਓਪਨ ਕਲੱਬ ਦੀਆ ਨਾਮਵਰ ਅਕੈਡਮੀਆ ਦੇ ਭੈੜ ਹੋਣਗੇ ਇਸ ਕਬੱਡੀ ਕੱਪ ਦਾ ਸਟਿੱਕਰ ਵਿਜੇ ਸ਼ਰਮਾ ਟਿੰਕੂ ਇੰਚਾਰਜ ਵਿਧਾਨ ਸਭਾ ਹਲਕਾ ਖਰੜ ਨੇ ਅੱਜ ਜਾਰੀ ਕੀਤਾ ਅਤੇ ਉਨ੍ਹਾ ਕਿਹਾ ਕਿ ਅਜਿਹੇ ਖੇਡ ਟੂਰਨਾਮੈਂਟ ਕਰਵਾਉਣ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ ਤਾ ਜੋ ਨੌਜਵਾਨ ਵਰਗ ਭੈੜੀਆ ਅਲਾਮਤਾ ਤੋ ਬਚ ਸਕਣ ਇਸ ਮੌਕੇ ਲਖਵਿੰਦਰ ਸਿੰਘ ਮੰਡੇਰ,ਦਲਵਿੰਦਰ ਸਿੰਘ,ਪਵਨਦੀਪ ਸਿੰਘ ਖੱਟੜਾ,ਅਮਨਦੀਪ ਸਿੰਘ,ਜਸਪਾਲ ਸਿੰਘ,ਪਰਵਿੰਦਰ ਸਿੰਘ ਪੰਨੂ,ਬਲਕਾਰ ਸਿੰਘ ,ਸੋਨੀ ਪੰਨੂ ਅਤੇ ਕੁਲਦੀਪ ਸਿੰਘ ਓਇੰਦ ਪੀ ਏ ਆਦਿ ਹਾਜ਼ਰ ਸਨ








