ਅੱਜ ਭੋਗ ਤੇ ਵਿਸ਼ੇਸ਼
ਕੁਰਾਲੀ 13 ਦਿਸੰਬਰ ( ਡਾ. ਹਰਵਿੰਦਰ ਕੌਰ ਪਾਬਲਾ)ਸਰਦਾਰ ਸੁਰਜੀਤ ਸਿੰਘ ਪਾਬਲਾ ਜੀ ਦਾ ਜਨਮ ਪਿੰਡ ਚਨਾਲੋਂ , ਜ਼ਿਲ੍ਹਾ ਮੋਹਾਲੀ ਵਿੱਚ ਪਿਤਾ ਮਾਹਾ ਸਿੰਘ (ਜੀਵਾ ਸਿੰਘ)ਤੇ ਮਾਤਾ ਅਮਰ ਕੌਰ ਜੀ ਦੇ ਘਰ ਹੋਇਆ। ਉਹ ਕੁਰਾਲੀ ਵਾਰਡ ਨੂੰ 9 ਦੇ ਵਾਸੀ ਸਨ । ਛੇ ਭੈਣ-ਭਰਾਵਾਂ ਵਿੱਚੋਂ ਉਹ ਪੰਜਵੇਂ ਨੰਬਰ ‘ਤੇ ਸਨ। ਮੂਲ ਸਿੱਖਿਆ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕਰਨ ਦੇ ਨਾਲ-ਨਾਲ ਉਹ ਆਪਣੇ ਸਮੇਂ ਦੇ ਨੇਸ਼ਨਲ-ਲੈਵਲ ਦੇ ਫੁੱਟਬਾਲ ਖਿਡਾਰੀ ਵਜੋਂ ਜਾਣੇ ਜਾਂਦੇ ਸਨ, ਖ਼ਾਸ ਤੌਰ ‘ਤੇ ਇੱਕ ਕਾਬਲ ਗੋਲਕੀਪਰ ਵਜੋਂ ਜਾਣੇ ਜਾਂਦੇ ਸਨ।
ਦਿੱਲੀ ਤੋਂ ਮੈਕੈਨਿਕਲ ਡਿਪਲੋਮਾ ਪੂਰਾ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਕਾਰਜ-ਜਾਤਰਾ ਗੂਡੀਅਰ ਟਾਇਰ ਤੋਂ ਸ਼ੁਰੂ ਕੀਤੀ, ਜਿਸ ਤੋਂ ਬਾਅਦ ਮੋਦੀ ਟਾਇਰ ਮੇਰਠ ਤੇ ਡਨਲਪ ਟਾਇਰ (ਇਰਾਕ) ਵਿੱਚ ਵੀ ਮਹੱਤਵਪੂਰਨ ਸੇਵਾਵਾਂ ਨਿਭਾਈਆਂ। ਆਪਣੇ ਇਲਾਕੇ ਦੇ ਬੇਸ਼ੁਮਾਰ ਲੋਕਾਂ ਨੂੰ ਰੋਜ਼ਗਾਰ ਦਿਵਾਉਣ ਵਿੱਚ ਉਹਨਾਂ ਨੇ ਜੀ-ਜਾਨ ਨਾਲ ਮਦਦ ਕੀਤੀ—ਇਹੀ ਉਹਨਾਂ ਦੀ ਸਭ ਤੋਂ ਵੱਡੀ ਪਛਾਣ ਸੀ।
ਉਹਨਾਂ ਦਾ ਵਿਆਹ ਸਰਦਾਰਨੀ ਗੁਰਮੀਤ ਕੌਰ ਜੀ ਨਾਲ ਹੋਇਆ, ਜੋ ਕਿ 2021 ਵਿੱਚ ਅਕਾਲ ਚਲਾਣਾ ਕਰ ਗਏ ਸਨ। ਤਿੰਨ ਬੱਚਿਆਂ—ਗੁਰਵਿੰਦਰ ਸਿੰਘ ਪਾਬਲਾ, ਅਮਨਦੀਪ ਸਿੰਘ ਪਾਬਲਾ ਅਤੇ ਡਾ. ਹਰਵਿੰਦਰ ਕੌਰ ਪਾਬਲਾ—ਨੇ ਆਪਣੇ-ਆਪਣੇ ਖੇਤਰਾਂ ਵਿੱਚ ਉਹਨਾਂ ਦਾ ਮਾਣ ਵਧਾਇਆ ਹੈ।
ਸਰਦਾਰ ਸੁਰਜੀਤ ਸਿੰਘ ਪਾਬਲਾ ਜੀ ਦਾ ਦਿਨ ਲੋਕਾਂ ਦੀ ਸਹਾਇਤਾ ਕਰਦਿਆਂ ਹੀ ਲੰਘਦਾ ਸੀ। ਉਹ ਕਿਸਾਨ ਪਾਰਟੀ ਨਾਲ ਜੁੜੇ ਰਹੇ, ਕਾਨੂੰਨੀ ਸਲਾਹਕਾਰ ਵਜੋਂ ਆਪਣਾ ਫਰਜ਼ ਨਿਭਾਇਆ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਆਪਣੀ ਜ਼ਿੱਮੇਵਾਰੀ ਸਮਝਦੇ ਸਨ। ਉਹ MLA ਦੀ ਚੋਣ ਵੀ ਲੜੇ ਅਤੇ ਕਈ ਪਿੰਡਾਂ ਨੂੰ ਵੋਟ ਦੀ ਤਾਕਤ ਬਾਰੇ ਸਚੇ ਅਰਥਾਂ ਚ ਜਾਗਰੂਕ ਕੀਤਾ ਤੇ ਲੋਕਾਂ ਨੇ ਉਹਨਾਂ ਦਾ ਪਰਭਾਵ ਵੀ ਕਬੂਲਿਆ ।
1ਦਸੰਬਰ 2025 ਨੂੰ ਉਹਨਾਂ ਦਾ ਅਚਾਨਕ ਕਾਰਡਿਯਕ ਅਰੇਸਟ ਨਾਲ ਦੇਹਾਂਤ ਹੋ ਗਿਆ। ਪੂਰਾ ਪਰਿਵਾਰ, ਸਾਰਾ ਇਲਾਕਾ ਅਤੇ ਉਹਨਾਂ ਦੇ ਸਹਾਇਤਾ ਪ੍ਰਾਪਤ ਹਜ਼ਾਰਾਂ ਲੋਕ ਅੱਜ ਵੀ ਉਹਨਾਂ ਦੀ ਸਧਾਰਨ, ਪਰਮ ਉੱਦਾਰ ਅਤੇ ਸੇਵਾ-ਪਰਾਇਣ ਸ਼ਖ਼ਸੀਅਤ ਨੂੰ ਯਾਦ ਕਰ ਰਹੇ ਹਨ।
ਆਪ ਸਭ ਜੀ ਨੂੰ ਬੇਨਤੀ ਹੈ ਕਿ ਉਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ ਦਿਨ ਸ਼ਨੀਵਾਰ 13ਦਸੰਬਰ 2025 ਨੂੰ ਗੁਰਦੁਆਰਾ ਕਰਤਾਰਸਰ ਸਾਹਿਬ ਪਡਿਆਲਾ ਨੇੜੇ ਕੁਰਾਲੀ ਜਿਲਾ ਮੁਹਾਲੀ ਵਿਖੇ ਬਾਦ ਦੁਪਿਹਰ 12 ਵਜੇ ਤੋਂ 1.30 ਵਜੇ ਤੱਕ ਹੋਵੇਗੀ ਆਪਾ ਜੀ ਇਸ ਦਾਨਿਸ਼ਵਰ ਸੱਜਣ ਦੇ ਸਰਧਾਂਜਲੀ ਸਮਾਗਮ ‘ਚ ਪਹੁੰਚਣ ਦੀ ਖੇਚਲ ਕਰਨਾਂ ਜੀ ਆਪਜੀ ਦੀ ਹਾਜਰੀ ਲਈ ਸਮੂਹ ਪਾਬਲਾ ਪਰਿਵਾਰ ਸਦਾ ਆਪ ਜੀ ਕਾ ਅਭਾਰੀ ਰਹੇਗਾ ਜੀ1








