ਰੂਪਨਗਰ ,ਮਾਜਰੀ 24 ਜੁਲਾਈ ( ਰਣਜੀਤ ਕਾਕਾ)ਅੱਜ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਮੌਤ ਹੋ ਗਈ।ਮੌਤ ਦਾ ਕਾਰਨ ਕੁੱਟਮਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਚਰਨਪ੍ਰੀਤ ਸਿੰਘ ਵਾਸੀ ਕੁਬਾਹੇੜੀ ਜ਼ਿਲ੍ਹਾ ਮੋਹਾਲੀ ਵੱਜੋਂ ਹੋਈ ਹੈ। ਮ੍ਰਿਤਕ ਦੇ ਸਾਥੀ ਅਵਿਨਾਸ਼ ਦੀ ਮੰਗਲਵਾਰ ਨੂੰ ਜ਼ਮਾਨਤ ਹੋਈ ਸੀ। ਅਵਿਨਾਸ਼ ਨੇ ਸਿਵਲ ਹਸਪਤਾਲ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਗਾਇਆ ਹੈ ਕਿ ਚਰਨਪ੍ਰੀਤ ਸਿੰਘ ਦੀ ਮੌਤ ਕਥਿਤ ਤੌਰ ਤੇ ਪੁਲੀਸ ਦੀ ਕੁੱਟਮਾਰ ਕਾਰਨ ਹੋਈ ਹੈ।ਡੀ.ਆਈ.ਜੀ. ਰੂਪਨਗਰ ਰੇਂਜ ਨਿਲੰਬਰੀ ਜਗਦਲੇ ਪੁਲੀਸ ਫੋਰਸ ਸਮੇਤ ਮੌਕਾ ਵੇਖਣ ਲਈ ਜ਼ਿਲ੍ਹਾ ਜੇਲ੍ਹ ਰੂਪਨਗਰ ਲਈ ਰਵਾਨਾ ਹੋ ਗਏ ਹਨ।

ਜੇਲ ਵਿੱਚ ਅੱਜ ਸਵੇਰੇ ਹੋਈ ਹਵਾਲਾਤੀ ਚਰਨਜੀਤ ਦੀ ਮੌਤ ਤੋਂ ਬਾਅਦ ਜਿੱਥੇ ਪੂਰਾ ਰੂਪਨਗਰ ਪੁਲਿਸ ਪ੍ਰਸ਼ਾਸਨ ਦੇ ਸਾਰੇ ਹਾਲਾਤਾਂ ਰੱਖਦੇ ਹੋਏ ਖੁਦ ਜੇਲ ਅੰਦਰ ਕੋਈ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਹੁੰਚੇ ਉੱਥੇ ਹੀ ਆਈ ਜੀ ਆਰ ਕੇ ਅਰੋੜਾ ਵੀ ਰੂਪਨਗਰ ਜੇਲ ਵਿੱਚ ਪਹੁੰਚੇ 1ਇਸ ਮੌਕੇ ਆਈਜੀ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਉਹਨਾਂ ਵੱਲੋਂ ਸੈਸ਼ਨ ਜੱਜ ਸਾਹਿਬ ਨੂੰ ਇਸ ਮਾਮਲੇ ਸੰਬੰਧੀ ਇਨਕੁਆਰੀ ਲਈ ਅਰਜੀ ਦਿੱਤੀ ਗਈ ਸੀ ਅਤੇ ਮਾਨਯੋਗ ਜਿਲਾ ਤੇ ਸੈਸ਼ਨ ਜੱਜ ਸਾਹਿਬ ਨੇ ਮੈਜਿਸਟਰੇਟ ਸਾਹਿਬ ਨੂੰ ਤੈਨਾਤ ਕਰ ਦਿੱਤਾ ਹੈ, ਅਤੇ ਉਹ ਸਾਰੇ ਮਾਮਲੇ ਤੇ ਨਜ਼ਰ ਰੱਖ ਰਹੇ ਹਨ ਅਤੇ ਅੰਦਰ ਉਹ ਹਵਾਲਾਤੀਆਂ ਤੇ ਕੈਦੀਆਂ ਦੇ ਬਿਆਨ ਵੀ ਦਰਜ ਕਰਵਾ ਪੱਤਰਕਾਰਾਂ ਵੱਲੋਂ ਜਦੋਂ ਪਰਿਵਾਰ ਵੱਲੋਂ ਲਾਏ ਦੋਸ਼ਾਂ ਸਬੰਧੀ ਆਈਜੀ ਅਰੋੜਾ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਜੋ ਵੀ ਦੋਸ਼ ਪਰਿਵਾਰ ਵੱਲੋਂ ਲਗਾਏ ਹਨ ਉਹਨਾਂ ਦੀ ਵੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਕੋਈ ਹੱਥ ਸਾਹਮਣੇ ਆਉਂਦੇ ਹਨ ਤਾਂ ਆਰੋਪੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ, ਜਦੋਂ ਉਹਨਾਂ ਨੂੰ ਪਰਿਵਾਰਿਕ ਮੈਂਬਰ ਅਤੇ ਭਤੀਜੇ ਜੋ ਕਿ ਕੱਲ ਜੇਲ ਵਿੱਚੋਂ ਜਮਾਨਤ ਤੇ ਬਾਹਰ ਆਇਆ ਸੀ ਤਾਂ ਪੁੱਛਿਆ ਗਿਆ ਕਿ ਉਸ ਨੇ ਦੋਸ਼ ਲਾਏ ਹਨ ਕਿ ਕੱਲ ਤਿੰਨ ਕੈਦੀਆਂ ਨੂੰ ਕੁੱਟਿਆ ਗਿਆ ਹੈ ਤੇ ਉਹਨਾਂ ਬਾਅਦ ਵਿੱਚ ਇਸਦਾ ਨਾਮ ਲਿਆ ਅਤੇ ਪੁਲਿਸ ਵੱਲੋਂ ਚਰਨਪ੍ਰੀਤ ਸਿੰਘ ਨੂੰ ਵੀ ਬੈਰਕ ਵਿੱਚੋਂ ਚੁੱਕ ਕੇ ਲਿਜਾਇਆ ਗਿਆ ਅਤੇ ਇਸ ਦੀ ਮਾਰ ਕੁਟਾਈ ਕੀਤੀ ਗਈ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਗਈ ਤਾਂ ਆਈਜੀ ਅਰੋੜਾ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਮੈਜਿਸਟਰੇਟ ਸਾਹਿਬ ਕਰ ਰਹੇ ਹਨ ਅਤੇ ਮ੍ਰਿਤਕ ਦੀ ਜੋ ਵੀ ਪੋਸਟਮਾਰਟਮ ਹੋਵੇਗਾ ਉਸ ਦੀ ਬਕਾਇਦਾ ਮੈਜਿਸਟਰੇਟ ਸਾਹਿਬ ਦੇ ਹੁਕਮਾਂ ਤਹਿਤ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਪਰਿਵਾਰ ਦੇ ਬਿਆਨ ਅਤੇ ਅੰਦਰ ਕੈਦੀਆਂ ਦੇ ਬਿਆਨ ਵੀ ਦਰਜ ਕਰਵਾਏ ਜਾ ਰਹੇ ਹਨ ਜੇਕਰ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਜਰੂਰ ਕਾਰਵਾਈ ਹੋਵੇਗੀ, ਦੂਸਰੇ ਪਾਸੇ ਸਿਵਲ ਹਸਪਤਾਲ ਰੂਪਨਗਰ ਵਿੱਚ ਪਰਿਵਾਰ ਅਜੇ ਤੱਕ ਹਵਾਲਾਤੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਨਹੀਂ ਹੋਇਆ ਤੇ ਪਰਿਵਾਰ ਕਿਤੇ ਹੋਰ ਪੋਸਟਮਾਰਟਮ ਕਰਵਾਉਣ ਲਈ ਅੜਿਆ ਹੋਇਆ ਹੈ ਪਰ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਇਹ ਸਾਰੇ ਮਾਮਲੇ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅੱਜ ਜੀ ਅਰੋੜਾ ਨੇ ਕਿਹਾ ਕਿ ਹੁਣ ਤੱਕ ਜੋ ਸਾਹਮਣੇ ਆਇਆ ਹੈ ਕਿ ਜੇਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸਵੇਰੇ ਚਰਨਪ੍ਰੀਤ ਦੀ ਸਿਹਤ ਵਿਗੜੀ ਤਾਂ ਤੁਰੰਤ ਉਸ ਨੂੰ ਕੋਈ ਵੀ ਜੇਲ ਹਸਪਤਾਲ ਵਿੱਚ ਮੁਢਲੀ ਸਿਹਤ ਸਹੂਲਤ ਦਿੰਦੇ ਹੋਏ ਉਸ ਤੋਂ ਬਾਅਦ ਸਿਵਲ ਹਸਪਤਾਲ ਰੂਪਨਗਰ ਰੈਫਰ ਕੀਤਾ ਗਿਆ ਜਿੱਥੇ ਚਰਨਪ੍ਰੀਤ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਜਦੋਂ ਚੈਕਅੱਪ ਕੀਤਾ ਗਿਆ ਤਾਂ ਉਹਨਾਂ ਨੂੰ ਮ੍ਰਿਤਕ ਐਲਾਨਿਆ ਗਿਆ, ਉਹਨਾਂ ਕਿਹਾ ਕਿ ਜੇਲ ਅੰਦਰ ਜੋ ਕੈਦੀ ਜਹਾਂਵਾਲਾਤੀ ਇਸ ਸਾਰੇ ਮਾਮਲੇ ਤੇ ਉਹ ਜਾਣੂ ਹੁਣ ਉਹਨਾਂ ਦੇ ਬਿਆਨ ਦਰਜ ਕਰਵਾਏ ਜਾ ਰਹੇ ਹਨ ਤੇ ਜੋ ਸਵੇਰ ਤੋਂ ਹੀ ਜੇਲ ਵਿੱਚ ਹਾਲਾਤ ਬਣੇ ਹਨ ਉਹਨਾਂ ਨਾਲ ਨਜਿੱਠਣ ਦੀ ਕੋਸ਼ਿਸ਼ ਜਾਰੀ ਹੈ, ਇਸ ਘਟਨਾਂ ਦਾ ਪਤਾ ਚਲਦੇ ਹੀ ਕਿਸਾਨ ਜਥੇਬੰਦੀ ਸ਼ੇਰ ਏ ਪੰਜਾਬ ਦੇ ਕੁਲਵਿੰਦਰ ਪੰਜੋਲਾ ਤੇ ਜਿਲਾ ਮੁਹਾਲੀ ਦੇ ਪ੍ਰਧਾਨ ਦਲਜੀਤ ਸਿੰਘ ਜੀਤਾ ਫਾਂਟਵਾਂਮੌਕੇ ਤੇ ਪਹੁੰਚੇ ਤੇ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਲਾ ਮਿਲਿਆ ਤਾਂ ਉਨਾਂ ਦੀ ਜਥੇਬੰਦੀ ਪਰਿਵਾਰ ਨੂੰ ਲੈਕੇ ਚੱਕਾ ਜਾਮ ਕਰੇਗੀ

LEAVE A REPLY

Please enter your comment!
Please enter your name here