ਮ੍ਰਿਤਕ ਦੀ ਪਹਿਚਾਣ ਜਤਿੰਦਰ ਸਿੰਘ ਜੱਗੀ ਪਿੰਡ ਬਡਾਲੀ ਵਜੋਂ ਹੋਈ 3 ਭੈਣਾਂ ਦਾ ਇਕਲੌਤਾ ਭਰਾ ਸੀ ਪ

ਕੁਰਾਲੀ, 16 ਦਸੰਬਰ ( ਰਣਜੀਤ ਸਿੰਘ ਕਾਕਾ)
ਸ਼ਹਿਰ ਦੀ ਬਡਾਲੀ ਰੋਡ ਉਤੇ ਚੀਨੀ ਡੋਰ ਦੀ ਲਪੇਟ ਵਿੱਚ ਆ ਕੇ 1 ਨੇੜਲ ਪਿੰਡ ਬਡਾਲੀ ਦੇਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਸਥਾਨਕ ਸਿਟੀ ਪੁਲੀਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਜਿਥੇ ਨੌਜਵਾਨ ਦੀ ਮੌਤ ਕਾਰਨ ਸੋਗ ਦੀ ਲਹਿਰ ਹੈ ਉਸ ਧੱੜਲੇ ਨਾਲ ਵਿਕ ਰਹੀ ਚਾਈਨਾ ਡੋਰ ਦੀ ਵਿੱਕਰੀ ਤੇ ਲਗਾਮ ਨਾ ਲਗਣ ਕਾਰਨ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਲੋਕਾਂ ਚ ਰੋਹ ਪਾਇਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੀ ਹੱਦ ਨਾਲ ਲਗਦੇ ਪਿੰਡ ਬਡਾਲੀ ਦਾ ਨੌਜਵਾਨ ਜਤਿੰਦਰ ਸਿੰਘ (ਕਰੀਬ35 ਸਾਲ) ਪੁੱਤਰ ਗੁਰਲੋਚਨ ਸਿੰਘ ਅੱਜ ਬਾਅਦ ਦੁਪਹਿਰ ਆਪਣੇ ਮੋਟਰਸਾਈਕਲ ‘ਤੇ ਕੁਰਾਲੀ ਤੋਂ ਪਿੰਡ ਨੂੰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਜਤਿੰਦਰ ਕੁਰਾਲੀ ਬਾਈਪਾਸ ਦੇ ਫਲਾਈਓਵਰ ਨੇੜੇ ਪੁੱਜਿਆ ਤਾਂ ਗੰਨੇ ਦੇ ਖੇਤ ਵਿੱਚ ਫਸੀ ਚੀਨੀ ਡੋਰ ਨੇ ਉਸਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸਦੀ ਗਰਦਨ ਵਿੱਚ ਫਸ ਗਈ। ਚੀਨੀ ਡੋਰ ਗੰਨੇ ਦੇ ਖੇਤ ਵਿੱਚ ਫਸੀ ਹੋਣ ਕਾਰਨ ਜਤਿੰਦਰ ਦੀ ਗਰਦਨ ਕਰੀਬ 80 ਫੀਸਦ ਕੱਟੀ ਗਈ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਤਿੰਦਰ ਜ਼ਖ਼ਮੀ ਹਾਲਤ ਵਿੱਚ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਦੇਖਦਿਆਂ ਮੁਹਾਲੀ ਦੇ ਫੇਜ਼ 6 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਪਰ ਉੱਥੇ ਪੁੱਜਣ ਤੋਂ ਪਹਿਲਾਂ ਹੀ ਜਤਿੰਦਰ ਦਮ ਤੋੜ ਗਿਆ। ਜਤਿੰਦਰ ਸਿੰਘ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ ਅਤੇ ਕੁਰੀਬ ਸਾਲ ਪਹਿਲਾਂ ਹੀ ਉਸਦੀ ਮਾਤਾ ਦੀ ਮੌਤ ਹੋਈ ਸੀ। ਪਿੰਡ ਵਿੱਚ ਜਿਵੇਂ ਹੀ ਜਤਿੰਦਰ ਦੀ ਮੌਤ ਦੀ ਖ਼ਬਰ ਪੁੱਜੀ ਤਾਂ ਬਡਾਲੀ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਜਤਿੰਦਰ ਜੱਗੀ ਕੁਰਾਲੀ ਦੇ ਸਮਾਜ ਸੇਵੀ ਤੇ ਸਾਬਕਾ ਐਮ ਸੀ ਰਾਜਦੀਪ ਸਿੰਘ ਹੈਪੀ ਬਡਾਲੀ ਦਾ ਨੇੜਲਾ ਰਿਸ਼ਤੇਦਾਰ ਸੀ |
ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਚੀਨੀ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਸ਼ਹਿਰ ਤੇ ਇਲਾਕਾ ਨਿਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂ ਰੇਸ਼ਮ ਸਿੰਘ ਬਡਾਲੀ,ਮੁਲਾਜ਼ਮ ਆਗੂ ਹਰਨੇਕ ਸਿੰਘ ਮਾਵੀ ਤੇ ਹੋਰਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਚੀਨੀ ਡੋਰ ਦੀ ਵਿਕਰੀ ਨਿਰੰਤਰ ਹੁੰਦੀ ਆ ਰਹੀ ਹੈ ਅਤੇ ਇਸ ਕਾਰਨ ਹੀ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਚੀਨੀ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਨੱਥ ਪਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ।

LEAVE A REPLY

Please enter your comment!
Please enter your name here