ਕੁਰਾਲੀ 29 ਅਕਤੂਬਰ (ਰਣਜੀਤ ਸਿੰਘ ਕਾਕਾ)ਪੰਜਾਬ ਦੀ ਜਰਖੇਜ਼ ਜ਼ਮੀਂ ਤੇ ਕਰੀਬ ਸਾਢੇ ਪੰਜ ਸਦੀਆਂ ਪਹਿਲਾਂ ਖਾਲਸਾ ਪੰਥ ਦੀ ਪਲੇਠੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ 20 ਰੁਪਏ ਨਾਲ਼ ਜੋ ਲੰਗਰਾਂ lਦੇ ਥਾਲ਼ ਲੋਕਾਈ ਲਈ ਪਰੋਸੇ, ਉਹਨਾਂ ਦੀਆਂ ਬਰਕਤਾਂ ਦਿਨੋਂ ਦਿਨ ਵੱਧਦੀਆਂ ਜਾਂਦੀਆਂ ਹਨ।
ਉਦੋਂ ਤੋਂ ਹੀਂ ਲੰਗਰਾਂ ਦੀ ਸੇਵਾ ਦਾ ਸੰਕਲਪ ਪੰਜਾਬ ਦੀ ਧਰਤੀ ਦੇ ਜਾਇਆਂ ਦੀਆਂ ਰਗਾਂ ਚ ਖੂਨ ਬਣਕੇ ਵਹਿ ਰਿਹਾ ਹੈ।
ਗੁਰਾਂ ਦੀ ਕਿਰਪਾ ਤੇ ਪ੍ਰੇਰਨਾ ਸਦਕਾ ਸਿੱਖ ਕੌਮ ਦੇਸ਼ਾਂ ਵਿਦੇਸ਼ਾਂ ਚ ਕਿਸੇ ਵੀ ਇਨਸਾਨ ਦੇ ਰੰਗ, ਨਸਲ, ਜ਼ਾਤ ਧਰਮ ਦੀ ਨਿਰਪੱਖ ਅਰ ਭੇਦਭਾਵ ਕੀਤਿਆਂ ਬਗੈਰ ਇਹ ਲੰਗਰਾਂ ਦੀ ਪ੍ਰਥਾ ਨੂੰ ਸੇਵਾਭਾਵ ਨਾਲ਼ ਲਗਾਤਾਰ ਬੁਲੰਦੀ ਨਾਲ਼ ਜਾਰੀ ਰੱਖ ਰਹੀ ਹੈ।
ਇਸੇ ਵਿਰਾਸਤ ਨੂੰ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਕਰਤਾਰਪੁਰ ਨਿਵਾਸੀ ਸ੍ਰ.ਰਾਮ ਸਿੰਘ ਦੇ ਸਪੁੱਤਰ ਦਲਵਿੰਦਰ ਸਿੰਘ ਉਰਫ਼ ਕਾਲ਼ਾ ਬੈਨੀਪਾਲ ਨੇ ਆਪਣੇ ਮਨ ਮੰਦਰ ਚ ਵਸਾਇਆ ਹੋਇਆ ਹੈ। ਸਮਾਜ ਸੇਵਾ ਨੂੰ ਪ੍ਰਣਾਏ ਹੋਏ ਇਸ ਨੌਜਵਾਨ ਆਗੂ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ਼ ਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਸਿਜਦਾ ਕਰਦਿਆਂ ਪਿਛਲੇ 2 ਦਸੰਬਰ 29 ਦਸੰਬਰ ਤੱਕ ਗੁਰੂ ਦੇ ਓਟ ਆਸਰੇ ਨਾਲ ਨਿਰੰਤਰ ਲੰਗਰਾਂ ਦੀ ਸੇਵਾ ਨਿਭਾਈ ਹੈ । ਪਹਿਲਾਂ ਪੀਆਰ 4 ਸੜਕ ਉਤੇ ਫੇਰ 26,27,28ਅਤੇ 29 ਦਸੰਬਰ ਨੂੰ ਲਗਾਤਾਰ ਟੋਲ ਪਲਾਜ਼ਾ ਬੜੌਦੀ ਵਿਖ਼ੇ ਸ਼ਹੀਦੀ ਸਭਾ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਲਈ ਲੰਗਰਾਂ ਦੀ ਸੇਵਾ ਨਿਮਰਤਾ ਸਹਿਤ ਨਿਭਾਈ। ਮ ਦੁਨੀਆਵੀ ਗ ਵਿਦਿਆ ਤੇ ਪਦਾਰਥ ਵਾਰਬਾਦ ਗੁਰੂ ਸਾਹਿਬ ਤੋਂ ਇਨਸਾਨੀਅਤ ਅਤੇ ਸੇਵਾ ਭਾਵਨਾ ਦਾ ਪੂਰਾ ਸਬਕ ਗ੍ਰਹਿਣ ਕੀਤਾ ਹੈ। ਲੋੜਵੰਦਾਂ ਲਈ ਹਰ ਵਕਤ ਤਤਪਰ ਰਹਿਣ ਵਾਲ਼ੇ ਬੈਨੀਪਾਲ ਨੇ ਇਲਾਕੇ ਦੇ ਕਈ ਗੁਰੂਦਵਾਰਾ ਸਾਹਿਬਾਨ ਚ ਵੀ ਲੋੜ ਮੁਤਾਬਿਕ ਸੇਵਾ ਕਰਵਾਕੇ ਨੇਕੀ ਖੱਟੀ ਹੈ।
ਇਸਦੇ ਸਨੇਹੀ ਦੋਸਤ ਅਤੇ ਏਰੀਏ ਦੀ ਸੰਗਤ ਇਸ ਨੌਜਵਾਨ ਆਗੂ ਦੀ ਤਨੋ ਮਨੋ ਅਤੇ ਧਨੋ ਦਿਨ ਰਾਤ ਕੀਤੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਇਸਨੂੰ ‘ਲੰਗਰਾਂ ਦੇ ਅਲੰਬਰਦਾਰ ਦਾ ਖਿਤਾਬ ਦਿਤਾ ਗਿਆ।
ਉਦੋਂ ਤੋਂ ਹੀਂ ਲੰਗਰਾਂ ਦੀ ਸੇਵਾ ਦਾ ਸੰਕਲਪ ਅਰ ਭੇਦਭਾਵ ਕੀਤਿਆਂ ਬਗੈਰ ਇਹ ਲੰਗਰਾਂ ਦੀ ਪ੍ਰਥਾ ਨੂੰ ਸੇਵਾਭਾਵ ਨਾਲ਼ ਲਗਾਤਾਰ ਬੁਲੰਦੀ ਨਾਲ਼ ਜਾਰੀ ਰੱਖ ਰਹੀ ਇਲਾਕੇ ਵੱਲੋਂ ਸਨਮਾਨ ਕਰਨ ਮੌਕੇ ਮਾਸਟਰ ਹਰਨੇਕ ਸਿੰਘ ਮਾਵੀ, ,ਰਵਿੰਦਰ ਸਿੰਘ ਬਿੰਦਾ ਮਾਵੀ ਬਰੋਦੀ,ਮੇਵਾ ਸਿੰਘ ਖਿਜ਼ਰਾਬਾਦ,ਦਲਬੀਰ ਸਿੰਘ ਮਾਵੀ ਬੜੌਦੀ,ਬਾਬਾ ਰਣਬੀਰ ਸਿੰਘ,ਬਲਜਿੰਦਰ ਸਿੰਘ ਮਾਵੀ,ਜਗਦੀਸ਼ ਸਿੰਘ ਦੀਸਾ, ਗੁਰਜੀਤ ਸਿੰਘ ਖੈਰਪੁਰ ਸੁਰਜੀਤ ਸਿੰਘ ਸਲੇਮਪੁਰ ਗੁਰਜੀਤ ਸਿੰਘ ਕਰਤਾਰਪੁਰ, ਲਾਡੀ ਕਾਦੀਮਾਜਰਾ ਕਰਮ ਸਿੰਘ ਬੜੌਦੀ, ਨਾਇਬ ਸਿੰਘ ਖੈਰਪੁਰ,ਬਲਵਿੰਦਰ ਸਿੰਘ ਸਾਧਾ ਬੜੌਦੀ,ਨਰਿੰਦਰ ਸਿੰਘ ਨਿੰਦਾ ਕਾਦੀਮਾਜਰਾ,ਕਾਕਾ ਸਿੰਘ ਬੜੌਦੀ ਅਤੇ ਹੋਰ ਅਨੇਕਾਂ ਇਲਾਕੇ ਦੇ ਮੋਹਤਬਰ ਪਤਵੰਤੇ ਹਾਜਰ ਸਨ








