ਮਾਜਰੀ, 29 ਦਸੰਬਰ (ਰਣਜੀਤ ਸਿੰਘ ਕਾਕਾ)- ਗ੍ਰਾਮ ਪੰਚਾਇਤ ਪਿੰਡ ਮਾਜਰੀ ਵੱਲੋਂ ਕੰਮਾਂ ਦੇ ਲੇਖੇ ਜੋਖੇ ਸਬੰਧੀ ਆਮ ਇਜਲਾਸ ਕਰਵਾਇਆ ਗਿਆ। ਜਿਸ ਵਿੱਚ ਪਿੰਡ ਦੇ ਵਸਨੀਕਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ। ਜਿਸ ਦੌਰਾਨ ਪੰਚਾਇਤ ਸੈਕਟਰੀ ਸ ਮਨਜੀਤ ਸਿੰਘ, ਮਨਰੇਗਾ ਸੈਕਟਰੀ ਸ ਤਜਿੰਦਰ ਸਿੰਘ ਅਤੇ ਵਾਟਰ ਸਪਲਾਈ ਵਿਭਾਗ ਵੱਲੋਂ ਸ੍ਰੀ ਰਾਜੇਸ਼ ਕੁਮਾਰ ਵਿਸ਼ੇਸ ਤੌਰ ਤੇ ਇਜਲਾਸ ਦੀ ਕਾਰਵਾਈ ਨਿਭਾਉਣ ਲਈ ਪੁੱਜੇ ਹੋਏ ਸਨ। ਇਸੇ ਦੌਰਾਨ ਪੁੱਜੇ ਪਿੰਡ ਵਾਸੀਆਂ ਨੇ ਜਿੱਥੇ ਪੰਚਾਇਤ ਦੇ ਹੁਣ ਤੱਕ ਹੋਏ ਕੰਮਾਂ ਦੀ ਸਲਾਘਾਂ ਕੀਤੀ ਉੱਥੇ ਆਪਣੀਆ ਕੁਝ ਅਧੂਰੀਆਂ ਮੁਸ਼ਕਿਲਾਂ ਦੇ ਹੱਲ ਲਈ ਜਾਣੂ ਕਰਵਾਇਆ। ਇਸ ਮੌਕੇ ਪਿੰਡ ਮਾਜਰੀ ਦੇ ਸਰਪੰਚ ਰਾਣਾ ਜਗਦੀਪ ਸਿੰਘ ਸਮੇਤ ਪੰਚ ਜਸਵਿੰਦਰ ਕੌਰ, ਪੰਚ ਰਚਨਾ ਸਰਿਨ, ਪੰਚ ਰੁਚੀ ਰਾਣਾ, ਪੰਚ ਪਰਮਜੀਤ ਕੌਰ, ਪੰਚ ਮੰਗਲ ਦਾਸ, ਪੰਚ ਮਾਹਾਵੀਰ , ਪੰਚ ਰੁਲਦਾ ਰਾਮ, ਪੰਚ ਅਵਤਾਰ ਖ਼ਾਨ, ਸਮੂਹ ਪੰਚਾਇਤ ਨੇ ਵਸਨੀਕਾਂ ਦੀਆਂ ਮੰਗਾਂ ਬਾਰੇ ਵਸਨੀਕਾਂ ਦੀ ਸਰਬਸੰਮਤੀ ਨਾਲ ਸੈਕਟਰੀ ਨੂੰ ਮਤੇ ਪੇਸ਼ ਕੀਤੇ। ਜਿਨ੍ਹਾਂ ਮੌਕੇ ਤੇ ਹੀ ਮਤਿਆਂ ਨੂੰ ਲਿਖਤੀ ਤੌਰ ਤੇ ਅਮਲ ਲਈ ਅਗਲੀ ਕਾਰਵਾਈ ਲਈ ਭੇਜਿਆ। ਪੰਚਾਇਤ ਵੱਲੋਂ ਕਰਵਾਏ ਇਸ ਇਜਲਾਮ ਬਾਰੇ ਵਸਨੀਕਾਂ ਨੇ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ।








