ਸਿੰਘਪੁਰਾ ਦੀ ਧੀ ਨੇ ਅਸਾਮ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਹਾਸਲ ਕੀਤਾ ਮਾਣ
ਪੱਤਰ ਪ੍ਰੇਰਕ
ਕੁਰਾਲੀ,8 ਅਗਸਤ(ਰਣਜੀਤ ਸਿੰਘ ਕਾਕਾ) ਨੇੜਲੇ ਪਿੰਡ ਸਿੰਘਪੁਰਾ ਦੀ ਮਨਪ੍ਰੀਤ ਕੌਰ ਨੇ ਗਤਕੇ ਦੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਦੋ ਸਿਲਵਰ ਮੈਡਲ ਜਿੱਤ ਕੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਅਸਾਮ ਵਿੱਚ ਸ਼ਾਨਦਾਰ ਪ੍ਰਦਸ਼ਨ ਕਰਕੇ ਪਿੰਡ ਪੁੱਜੀ ਮਨਪ੍ਰੀਤ ਕੌਰ ਦਾ ਅੱਜ ਪਿੰਡ ਵਾਸੀਆਂ ਨੇ ਸ਼ਾਨਦਾਰ ਸਵਾਗਤ ਕੀਤਾ।
ਸਿੰਘਪੁਰਾ ਦੇ ਗੁਰੂ ਹਰਿ ਰਾਏ ਗਤਕਾ ਅਖਾੜਾ ਵਿੱਚ ਸਿਖਲਾਈ ਹਾਸਲ ਕਰਨ ਵਾਲੀ ਮਨਪ੍ਰੀਤ ਕੌਰ ਨੇ ਗਤਕੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਅਸਾਮ ਵਿਖੇ ਹੋਏ ਕੌਮੀ ਗਤਕਾ ਮੁਕਾਬਲਿਆਂ ਵਿੱਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚੋਂ ਮਨਪ੍ਰੀਤ ਕੌਰ ਨੇ ਡੈਮੋਂ ਅਤੇ ਫਾਈਟ ਦੋਵੇਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਤੱਕ ਥਾਂ ਬਣਾਉਂਦਿਆਂ ਦੋਵਾਂ ਮੁਕਾਬਲਿਆਂ ਵਿੱਚ ਦੇਸ਼ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਦੋ ਚਾਂਦੀ ਦੇ ਤਗਮੇਂ ਜਿੱਤ ਕੇ ਅੱਜ ਪਿੰਡ ਪੁੱਜੀ ਮਨਪ੍ਰੀਤ ਕੌਰ ਦਾ ਸਮੂਹ ਪਿੰਡ ਵਾਸੀਆਂ ਨੇ ਸ਼ਾਨਦਾਰ ਸਵਾਗਤ ਕੀਤਾ। ਪਿੰਡ ਵਾਸੀਆਂ ਅਰਵਿੰਦਰ Çੰਸਘ ਪੈਂਟਾ,ਜ਼ੈਲਦਾਰ ਕੁਲਵਿੰਦਰ ਸਿੰਘ,ਗੁਰਨਾਮ ਸਿੰਘ,ਅਮਰੀਕ ਸਿੰਘ,ਬਲਜੀਤ ਸਿੰਘ,ਦੀਪ ਸਿੰਘ ਅਤੇ ਹੋਰਨਾਂ ਦੀ ਅਗਵਾਈ ਵਿੱਚ ਮਨਪ੍ਰੀਤ ਕੌਰ ਦੇ ਹਾਰ ਪਾ ਕੇ ਸਨਮਾਨ ਕੀਤਾ ਅਤੇ ਢੋਲ ਦੇ ਡਗੇ ‘ਤੇ ਜੇਤੁ ਜਲੂਸ ਕੱਢਿਆ। ਇਸ ਦੌਰਾਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਮਨਪ੍ਰੀਤ ਕੌਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਰਜੰਗ ਸਿੰਘ,ਸਤਵੀਰ ਸਿੰਘ,ਅਮਰੀਕ ਸਿੰਘ,ਮਹਿੰਦਰ ਸਿੰਘ,ਜਗਮੋਹਨ ਮੌਰ ਅਤੇ ਜਸਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here