ਹਲਕਾ ਖਰੜ ਚ ਚਰਨਜੀਤ ਚੰਨਾਂ ਕਾਲੇਵਾਲ ਰਵਿੰਦਰ ਖੇੜਾ, ਸੁਖਵਿੰਦਰ ਛਿੰਦੀ ,ਹਰਜਿੰਦਰ ਬਲੌਂਗੀ ਦੇ ਭੱਵਿਖ ਦੀ ਅਕਾਲੀ ਰਾਜਨੀਤੀ ਦੇ ਆਗੂਆਂ ਵਜੋਂ ਉੱਭਰੇ
ਰਣਜੀਤ ਸਿੰਘ ਕਾਕਾ
ਖਰੜ ਅਤੇ ਬਲਾਕ ਮਾਜਰੀ ਦੇ ਚੋਣ ਨਤੀਜ਼ਿਆਂ ਵਿਚ ਬਲਾਕ ਸਮਿਤੀ ਖਰੜ ਵਿਚ ‘ਆਪ ਵੱਡੀ’ ਪਾਰਟੀ ਬਣਕੇ ਉੱਭਰੀ ਜੋ ਕਿ 15 ਜੋਨਾਂ ਵਿਚੋਂ 7 ਸੀਟਾਂ ਤੇ ਕਾਬਜ਼ ਰਹੀ1ਜਦਕਿ ਬਲਾਕ ਮਾਜਰੀ ਤੋਂ ਅਕਾਲੀ ਦਲ ਨੇ 15 ਵਿਚੋਂ 8 ਸੀਟਾਂ ਜਿੱਤ ਕੇ ਆਪਣੀ ਖੋਈ ਹੋਈ ਸ਼ਾਖ ਮੁੜ ਵਾਪਿਸ ਲੀਹ ਤੇ ਲਿਆਉਣ ਵਿੱਚ ਸਫਲ ਰਹੀ1 ਜਦ ਕਿ ਆਮ ਆਦਮੀ ਪਾਰਟੀ 5 ਸੀਟਾਂ ਤੇ ਕਾਬਜ਼ ਰਹੀ ,ਕਾਂਗਰਸ ਦੇ ਹਿੱਸੇ ਇੱਕ ਹੀ ਸੀਟ ਆਈ, ਜਦਕਿ ਤਿਉੜ ਜੋਨ ਤੋਂ ਇਕ ਅਜ਼ਾਦ ਉਮੀਦਵਾਰ ਵੀ ਜਿੱਤਿਆ ਪੂਰੇ ਚੋਣ ਪ੍ਰਕਰਣ ਨੂੰ ਵੇਖੀਏ ਤਾਂ ਭਾਜਪਾ ਪੂਰੇ ਹਲਕਾ ਖਰੜ ਵਿੱਚ ਬੇਸ਼ੱਕ ਕੋਈ ਸੀਟ ਨਹੀਂ ਲੈ ਸਕੀ ਪਰ ਪਿੰਡ ਪਿੰਡ ਆਪਣੀ ਨਿੱਗਰ ਹਾਜ਼ਰੀ ਲੁਆਕੇ ਆਪਣੀ ਪਹਿਚਾਣ ਛੱਡਣ ਵਿਚ ਸਫਲ ਰਹੀ1 ਇਸ ਤੋਂ ਇਲਾਵਾ ਮਾਜਰੀ ਵਿਚ ਜਿੱਥੇ ਆਪ ਤੇ ਕਾਂਗਰਸ ਚ ਪਾਰਟੀ ਦੀ ਅੰਦਕੂਨੀ ਫੁੱਟ ਕਾਰਨ ਨੁਕਸਾਨ ਨਜ਼ਰ ਆਇਆ ,ਉਥੇ ਸ਼੍ਰੋਮਣੀ ਅਕਾਲੀ ਦਲ ਇੱਕਜੁੱਟ ਨਜ਼ਰ ਆਇਆ। 
ਬਲਾਕ ਮਾਜਰੀ ਵਿਚ ਜਿੱਥੇ ਐਸ. ਜੀ ਪੀ ਸੀ ਮੈਂਬਰ ਅਜ਼ਮੇਰ ਖੇੜਾ ਦੇ ਪਰਿਵਾਰ ਦਾ ਰੁਤਬਾ ਨਜ਼ਰ ਆਇਆ ਉਥੇ ਖੇੜਾ ਪਰਿਵਾਰ ਦੇ ਫਰਜ਼ੰਦ ਰਵਿੰਦਰ ਖੇੜਾ ਦੇ ਨਾਲ ਨਾਲ ਅਕਾਲੀ ਆਗੂ ਸ਼ਾਮ ਲਾਲ ਗੂੜਾ ਐਸ. ਜੀ ਪੀ . ਸੀ ਮੈਂਬਰ ਚਰਨਜੀਤ ਸਿੰਘ ਚੰਨਾਂ ਕਾਲੇਵਾਲ ਸੁਖਵਿੰਦਰ ਸਿੰਘ ਛਿੰਦੀ ਅਕਾਲੀ ਆਗੂ ਹਰਜਿੰਦਰ ਸਿੰਘ ਬਲੌਂਗੀ ਵੀ ਭਵਿੱਖ ਦੇ ਮਿਹਨਤੀ ਆਗੂਆਂ ਵਜੋਂ ਉੱਭਰੇ ,
ਵਰਨਣਯੋਗ ਹੈ ਕਿ ਉਪਰੋਕਤ ਸਾਰੇ ਨੌਜਵਾਨ ਅਕਾਲੀ ਆਗੂ ਦਲ ਸੁਪਰੀਮੋ ਸੁਖਵੀਰ ਸਿੰਘ ਬਾਦਲ ਦੇ ਨਜ਼ਦੀਕੀਆਂ ਵਿਚ ਗਿਣੇ ਜਾਂਦੇ ਹਨ ਅਤੇ ਹਰ ਸੰਕਟ ਦੀ ਘੜੀ ਵਿਚ ਸ੍ਰੋਮਣੀ ਅਕਾਲੀ ਦਲ ਅਤੇ ਸ੍ਰ.ਬਾਦਲ ਨਾਲ ਡਟੇ ਆ ਰਹੇ ਹਨ। ਇਨਾਂ ਆਗੂਆਂ ਦੇ ਸ੍ਰੋਮਣੀ ਅਕਾਲੀ ਦਲ ਪ੍ਰਤੀ ਸਮਰਪਣ ਤੇ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਕੀਤੀ ਮਦਦ ਹੀ ਦਲ ਦੀ ਸਫਲਤਾ ਦਾ ਕਾਰਨ ਮੰਨੀ ਜਾ ਸਕਦੀ ਹੈ 1 ਇਸ ਪ੍ਰਕਾਰ ਰਾਜਨੀਤਕ ਪੰਡਿਤਾਂ ਦਾ ਕਹਿਣਾ ਹੈ ਕਿ ਸਰੋਮਣੀ ਅਕਾਲੀਦਲ ਦੀ ਹਲਕਾ ਖਰੜ ਵਿੱਚ ਜੋ ਸ਼ਾਨਦਾਰ ਪੁਜ਼ੀਸਨ ਸਥਾਪਿਤ ਹੋਈ ਹੈ ਉਹ ਆਪਸੀ ਲੋਕਲ ਆਗੂਆਂ ਦੀ ਆਪਸੀ ਮਿਲਵਰਤਨ ਵਾਲੀ ਸੂਝ ਬੂਝ ਨਾਲ ਕੀਤੀ ਰਣਨੀਤੀ ਅਤੇ ਦਲ ਪ੍ਰਤੀ ਵਫ਼ਾਦਾਰੀ ਕਾਰਨ ਹੋਈ ਹੈ, ਜੋ ਕਿ ਬਲਾਕ ਮਾਜਰੀ ਵਿਚ ਹੁਕਮਰਾਨ ਧਿਰ ਆਪ ਅਤੇ ਕਾਂਗਰਸ ਦੇ ਆਗੂਆਂ ਵਿਚ ਦੇਖਣ ਨੂੰ ਨਹੀਂ ਮਿਲੀ ।
ਹੁਣ ਜੇਕਰ ਖਰੜ ਬਲਾਕ ਸਮਿਤੀ ਦੇ 15 ਜੋਨਾਂ ਦੀ ਗੱਲ ਕਰੀਏ ਤਾਂ ਇਥੇ ਆਪ ਨੇ 7, ਕਾਂਗਰਸ ਨੇ 5 ਸੀਟਾਂ ਤੇ ਸਾਨਦਾਰ ਜਿੱਤੇ ਪ੍ਰਾਪਤ ਕੀਤੀ ਉਥੇ ਅਤੇ ਅਕਾਲੀ ਦਲ ਨੇ ਦੋ ਸੀਟਾਂ ਅਤੇ ਇਕ ਅਜ਼ਾਦ ਉਮੀਦਵਾਰ ਨੇ ਆਪਣੀ ਸੀਟ ਪੱਕੀ ਕੀਤੀ ਨਤੀਜ਼ਿਆਂ ਮੁਤਾਬਕ ਕਰੌਰਾਂ ਤੋਂ ਆਪ ਦੇ ਪਰਮਜੀਤ ਸਿੰਘ ਸਿਉਂਕ ਤੋਂ ਆਪਦੀ ਜਸਪਾਲ ਕੌਰ, ਕਾਲੇਵਾਲ ਤੋਂ ਅਕਾਲੀ ਦਲ ਦੀ ਬਲਜੀਤ ਕੌਰ, ਮਾਛੀਪੁਰ ਤੋਂ ਆਪਦੇ ਨਿਰਪਾਲ ਸਿੰਘ, ਸੋਤਲ ਤੋਂ ਕਾਂਗਰਸ ਦੇ ਬਲਜਿੰਦਰ ਸਿੰਘ ਘੋਗਾ ਤੋਂ ਕਾਂਗਰਸ ਦੀ ਬਲਵੀਰ ਕੌਰ, ਚੋਲਟਾ ਖੁਰਦ ਤੌਂ ਕਾਂਗਰਸ ਦੀ ਕਨਵਰਜੀਤ ਕੌਰ ਮਜਾਤੜੀ ਤੋਂ ਕਾਂਗਰਸ ਦੇ ਜਗਜੀਤ ਸਿੰਘ , ਤੋਂ ਆਪ ਦੇ ਰੁਘਵੀਰ ਸਿੰਘ ਝੰਜੇੜੀ ਤੋਂ , ਮੱਛਲੀ ਕਲਾਂ ਤੋਂ ਆਪ ਦੀ ਸੁੱਖਵਿੰਦਰ ਕੌਰ ਅਤੇ ਚਡਿਆਲਾ ਤੋਂ ਆਪ ਦੇ ਬਲਜੀਤ ਸਿੰਘ ਜੇਤੂ ਰਹੇ1.

ਮਾਜਰੀ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਵੱਡਾ ਉਭਾਰ ਮਿਲਿਆ ਹੈ। ਅਕਾਲੀ ਦਲ ਨੇ ਨੌਜਵਾਨ ਆਗੂ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਵਿੱਚ ਲੜੀ ਸਮਿਤੀ ਚੋਣ ਦੌਰਾਨ 15 ਵਿੱਚੋਂ 8 ਸੀਟਾਂ ਜਿੱਤ ਕੇ ਮਾਜਰੀ ਸਮਿਤੀ ‘ਤੇ ਆਪਣਾ ਕਬਜ਼ਾ ਕਰਨ ਦਾ ਦਾਅਵਾ ਠੋਕਿਆ ਹੈ।
ਅਕਾਲੀ ਦਲ ਨੇ ਇਸ ਵਾਰ ਬਲਾਕ ਮਾਜਰੀ ਦੀਆਂ ਸਮਿਤੀ ਚੋਣਾਂ ਨੌ ਅਤੇ ਸੱਤਾਧਾਰੀ ‘ਆਪ’,ਕਾਂਗਰਸ ਤੇ ਭਾਜਪਾ ਨੂੰ ਪਛਾੜ ਕੇ ਅਕਾਲੀ ਦਲ ਦੇ 8 ਉਮੀਦਵਾਰਾਂ ਦੀ ਜਿੱਤ ਚ ਅਹਿਮ ਭੂਮਿਕਾ ਨਿਭਾਈ ਹੈ। ਬਲਾਕ ਮਾਜਰੀ ਸਮਿਤੀ ਦੇ ਨਤੀਜਿਆਂ ਵਿੱਚ ਖਿਜ਼ਰਾਬਾਦ,ਮਿਰਜ਼ਾਪੁਰ,ਮਾਣਕਪੁਰ ਸ਼ਰੀਫ਼,ਮਾਜਰੀ,ਜੈਯੰਤੀ ਮਾਜਰੀ,ਬੜੌਦੀ,ਨਿਹੋਲਕਾ,ਝੰਡੇ ਮਾਜਰਾ ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ ਜਦਕਿ ਤਿਊੜ ਜ਼ੋਨ ਤੋਂ ਅਜ਼ਾਦ ਉਮੀਦਵਾਰ ਨੂੰ ਸਫ਼ਲਤਾ ਮਿਲੀ ਹੈ।
ਮਾਜਰੀ ਸਮਿਤੀ ਦੇ ਖਿਜ਼ਰਾਬਾਦ ਜ਼ੋਨ ਤੋਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗੁਰਵਿੰਦਰ ਕੌਰ,ਮਿਰਜ਼ਾਪੁਰ ਜ਼ੋਨ ਤੋਂ ਬਿਮਲਾ ,ਮਾਣਕਪੁਰ ਸ਼ਰੀਫ਼ ਜ਼ੋਨ ਤੋਂ ਯਾਦਵਿੰਦਰ ਸਿੰਘ,,ਮਾਜਰੀ ਜ਼ੋਨ ਤੋਂ ਰੁਲਦਾ ਰਾਮ ,ਝੰਡੇਮਾਜਰਾ ਜ਼ੋਨ ਤੋਂ ਰੁਪਿੰਦਰ ਕੌਰ ,ਬੜੌਦੀ ਜ਼ੋਨ ਤੋਂ ਐਡਵੋਕੇਟ ਗੁਰਪ੍ਰੀਤ ਸਿੰਘ ,ਨਿਹੋਲਕਾ ਜ਼ੋਨ ਤੋਂ ਜਸਵੀਰ ਕੌਰ ਅਤੇ ਜੈਯੰਤੀ ਮਾਜਰੀ ਜ਼ੋਨ ਤੋਂ ਗੁਰਦੀਪ ਕੌਰ ਜੇਤੂ ਰਹੇ ਜਦਕਿ ਤਿਊੜ ਜ਼ੋਨ ਤੋਂ ਅਜ਼ਾਦ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੇ ਹਨ।
ਮਾਜਰੀ ਸਮਿਤੀ ਦੇ 15 ਜ਼ੋਨਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਹਿੱਸੇ ਪੰਜ ਜ਼ੋਨ ਹੀ ਆਏ ਹਨ ਜਿਨ੍ਹਾਂ ਵਿੱਚੋਂ ਥਾਣਾ ਗੋਬਿੰਦਗੜ੍ਹ ਜ਼ੋਨ ਤੋਂ ਆਪ ਦੀ ਜਸਮੀਤ ਕੌਰ,ਝਿੰਗੜਾਂ ਕਲਾਂ ਜ਼ੋਨ ਤੋਂ ਕੁਲਬੀਰ ਕੌਰ,ਤੀੜਾ ਜ਼ੋਨ ਤੋਂ ਮਨਮੋਹਨ ਸਿੰਘ,ਪੜੌਲ ਜ਼ੋਨ ਤੋਂ ਤਰਨਵੀਰ ਸਿੰਘ ਅਤੇ ਰੁੜਕੀ ਖਾਮ ਜ਼ੋਨ ਤੋਂ ਦਿਲਬਾਗ ਸਿੰਘ ਜੇਤੂ ਰਹੇ ਹਨ।
ਕਾਂਗਰਸ ਪਾਰਟੀ ਬਲਾਕ ਵਿੱਚੋਂ ਇੱਕ ਸੀਟ ਰਾਣੀਮਾਜਰਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਗੁਰਦੀਪ ਸਿੰਘ ਜੇਤੂ ਰਹੇ ਹਨ1 ਇਨ੍ਹਾਂ ਤੋਂ ਇਲਾਵਾ ਸਾਰੇ ਜ਼ੋਨਾਂ ਤੋਂ ਚੋਣ ਲੜਨ ਵਾਲੀ ਭਾਰਤੀ ਜਨਤਾ ਪਾਰਟੀ ਬਲਾਕ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ।








