ਮਾਜਰੀ28 ਮਈ( ਰਣਜੀਤ ਕਾਕਾ) ਇਹ ਅਹਿਮ ਖੁਲਾਸਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਅਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਕੁਸਲਪਾਲ ਸਿੰਘ ਮਾਨ ਉਮੀਦਵਾਰ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਨੇ ਬਲਾਕ ਮਾਜਰੀ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋ ਵੱਡਾ ਦੁਖਾਂਤ ਇਹ ਹੈ ਕਿ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਈ ਵਿਦੇਸ਼ੀ ਧਰਤੀ ਤੇ ਜਾ ਕਿ ਕੰਮ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੇ ਪੰਜਾਬ ਦੇ ਵਿਕਾਸ ਲਈ ਕੋਈ ਵੀ ਫੰਡ ਪੰਜਾਬ ਨੂੰ ਠਹੀ ਦਿੱਤਾ। ਇਸ ਕਰਕੇ ਹੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਵਿਕਾਸ ਦੀ ਰਫਤਾਰ ਫਿੱਕੀ ਰਹੀ।
ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਬੀ ਜੇ ਪੀ ਨੂੰ ਜਿਹੜੇ ਫੰਡ ਮਿਲੇ ਹਨ ਉਨਾਂ ਨੂੰ ਵੀ ਪਬਲਿਕ ਵਿੱਚ ਜਨਤਕ ਕਰੇ।
ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਰੁਕੇ ਪਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀ ਬੀ ਜੇ ਪੀ ਸਰਕਾਰ ਨੇ ਪੰਜਾਬ ਦੀਆਂ ਗਰਾਂਟਾਂ ਅਤੇ ਪ੍ਰੋਜੈਕਟ ਵੀ ਰੋਕ ਕੇ ਰੱਖੇ ਸਨ।
ਉਨ੍ਹਾਂ ਇਹ ਵੀ ਕਿਹਾ ਆਨੰਦਪੁਰ ਸਾਹਿਬ ਹਲਕੇ ਵਿਚ ਇੱਕ ਵੀ ਵੱਡਾ ਹਸਪਤਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਨੂੰ ਵੀ ਪੰਜਾਬ ਦੇ ਲੋਕ ਤਰਸ ਰਹੇ ਹਨ।
ਇਸ ਮੌਕੇ ਤੇ ਉਨ੍ਹਾਂ ਦੇ ਨਾਲ ਹਰਮੇਸ਼ ਸਿੰਘ ਬੜੌਦੀ ਗੁਰਮੀਤ ਸਿੰਘ ਢਕੌਰਾ ਚੇਤ ਸਿੰਘ ਨੱਗਲ ਰਿੰਕੀ ਗੌਤਮ ਮਾਜਰੀ ਹਰਜੀਤ ਸਿੰਘ ਚਤਾਮਲਾ ਗੁਰਿੰਦਰ ਸਿੰਘ ਮੁਗਲ ਮਾਜਰੀ ਗੁਰਪ੍ਰੀਤ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here