ਕੁਰਾਲੀ:20 ਨਵੰਬਰ(ਰਣਜੀਤ ਸਿੰਘ ਕਾਕਾ) ਮੁਹਾਲੀ ਦੇ ਸ਼ਿਸ਼ੂ ਨਿਕੇਤਨ ਪਬਲਿਕ ਸਕੂਲ ਵਿੱਖੇ ਵਲੋਸਿਟੀ ਸਕੇਟਿਗ ਕਲੱਬ ਵੱਲੋਂ ਪ੍ਰਾਈਵੇਟ ਸਕੂਲ ਹੋਣ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਤਕਰੀਬਨ 200 ਦੇ ਕਰੀਬ ਬੱਚਿਆਂ ਨੇ ਵੱਖ-ਵੱਖ ਉਮਰ ਵਰਗ ਵਿਚ ਸ਼ਮੂਲੀਅਤ ਕੀਤੀ
ਅੱਜ ਦੇ ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਵਿਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਨ੍ਹਾਂ ਵਿੱਚ ਜਪਜੀਤ ਸਿੰਘ ਜੋ ਕਿ ਕੁਰਾਲੀ ਦੇ ਗਾਰਡਨਵੈਲੀ ਪਬਲਿਕ ਸਕੂਲ ਵਿਖੇ 7ਵੀਂ ਕਲਾਸ ਦਾ ਵਿਦਿਆਰਥੀ ਹੈ ਨੇ ਅੰਡਰ 12 ਉਮਰ ਵਰਗ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਪਜੀਤ ਸਿੰਘ ਦੇ ਕੋਚ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆ ਜ਼ੋਨਲ ਖੇਡਾਂ ਮਤਲਬ ਪੰਜਾਬ ਦੀਆਂ ਵਿਚ ਵੀ ਇਸ ਖਿਡਾਰੀ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਰੋਪੜ ਜ਼ਿਲ੍ਹੇ ਵਿਚੋਂ ਗੋਲਡ ਮੈਡਲ ਜਿੱਤਿਆ ਸੀ ਜਦੋਂ ਕਿ ਜਪਜੀਤ ਸਿੰਘ ਨੇ ਇਸ ਪੁਜੀਸ਼ਨ ਦਾ ਮੁੱਖ ਕਾਰਨ ਉਨ੍ਹਾਂ ਦੇ ਉਸਤਾਦ ਦੁਆਰਾ ਕਰਵਾਈ ਸਖਤ ਮਿਹਨਤ ਨੂੰ ਦੱਸਿਆ1

LEAVE A REPLY

Please enter your comment!
Please enter your name here