ਕੁਰਾਲੀ,22 ਦਸੰਬਰ( ਮਾਰਸ਼ਲ ਨਿਊਜ਼)ਬੁੱਧਵਾਰ ਨੂੰ ਇੱਥੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੋਈ ਲੜਕੀ ਦੀ ਅੱਜ ਦੇਰ ਸ਼ਾਮ ਲਾਸ਼ ਮਿਲੀ ਹੈ। ਖਿਜ਼ਰਾਬਾਦ ਨੇੜਿਓਂ ਲਾਸ਼ ਮਿਲਣ ਉਪਰੰਤ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਜਾਂਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸ਼ਹਿਰ ਵਿੱਚ ਪੜ੍ਹਨ ਆਈ ਲੋਹਾਰੀ ਦੀ ਕਰੀਬ 17 ਸਾਲਾ ਲੜਕੀ ਅਚਾਨਕ ਹੀ ਲਾਪਤਾ ਹੋ ਗਈ। ਇਸ ਸਬੰਧੀ ਲੜਕੀ ਦੇ ਮਾਪਿਆਂ ਨੇ ਸਥਾਨਕ ਸਿਟੀ ਪੁਲੀਸ ਨੂੰ ਸੂਚਿਤ ਕਰ ਦਿੱਤਾ। ਲਾਪਤਾ ਹੋਈ ਲੜਕੀ ਦੀ ਭਾਲ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਵਲੋਂ ਕਾਰਵਾਈ ਕਰਦਿਆਂ ਲੜਕੀ ਦੀਆਂ ਸਾਥਣਾਂ ਤੋਂ ਪੁੱਛਗਿੱਛ ਕੀਤੀ ਗਈ। ਪੁਲੀਸ ਹਾਲੇ ਭਾਲ ਸਬੰਧੀ ਕਾਰਵਾਈ ਕਰ ਹੀ ਰਹੀ ਕਿ ਅੱਜ ਖਿਜ਼ਰਾਬਾਦ- ਮਹਿਰਸਪੁਰ ਟੱਪਰੀਆ ਰੋਡ ‘ਤੇ ਗੰਨੇ ਦੇ ਖੇਤਾਂ ਵਿਚੋਂ ਲੜਕੀ ਦੀ ਲਾਸ਼ ਬਰਾਮਦ ਹੋਈ। ਲੜਕੀ ਦੀ ਲਾਸ਼ ਮਿਲਣ ‘ਤੇ ਹਰਕਤ ਵਿੱਚ ਆਉਂਦਿਆਂ ਸਥਾਨਕ ਥਾਣਾ ਸਿਟੀ ਦੀ ਪੁਲੀਸ ਪਾਰਟੀ ਮੌਕੇ ‘ਤੇ ਪੁੱਜ ਗਈ। ਐੱਸਐੱਚਓ ਸੁਖਦੀਪ ਕੌਰ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਮੌਕੇ ‘ਤੇ ਪੁੱਜ ਕੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲੀਸ ਵਲੋਂ ਜਾਂਚ ਤੇ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

LEAVE A REPLY

Please enter your comment!
Please enter your name here