ਕੁਰਾਲੀ:24 ਜਨਵਰੀ( ਰਣਜੀਤ ਕਾਕਾ)ਭਾਰਤ ਸਰਕਾਰ ਦਵਾਰਾ ਬੱਚਿਆ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਰ ਸਾਲ ਖ਼ੇਲੋ ਇੰਡੀਆ ਪ੍ਰੋਗਰਾਮ ਤਹਿਤ ਨੈਸ਼ਨਲ ਪੱਧਰੀ ਮੁਕਾਬਲੇ ਕਰਵਾਏ ਜਾਂਦੇ ਹਨ।ਜਿਸ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੀ ਮਾਰਸ਼ਲ ਖੇਡ ਗਤਕਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਇਸ ਵਾਰ ਗਤਕਾ ਖੇਡ ਦੇ ਮੁਕਾਬਲੇ ਤਾਮਿਲਨਾਡੂ ਦੇ ਮਦੁਰਾਈ ਸ਼ਹਿਰ ਕਰਵਾਏ ਗਏ ਜਿਸ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕੁਰਾਲੀ ਦੀ ਖਾਲਸਾ ਅਕਾਲ ਪੁਰਖ ਕੀ ਫ਼ੌਜ ਗਤਕਾ ਅਕੈਡਮੀ ਦੇ ਤਿੰਨ ਖਿਡਾਰੀਆ ਨੇ ਵੱਖ ਵੱਖ ਈਵੈਂਟ ਵਿੱਚ ਖੇਡਦੇ ਹੋਏ ਮੈਡਲ ਜਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਜਗਦੀਸ਼ ਸਿੰਘ ਅਤੇ ਬੀਬਾ ਪਰਵਿੰਦਰ ਕੌਰ ਨੇ ਦੱਸਿਆ ਕਿ ਗਤਕਾ ਖੇਡ ਹੁਣ ਰਾਸ਼ਟਰੀ ਪੱਧਰ ਉੱਤੇ ਵੀ ਆਪਣੀ ਪਹਿਚਾਣ ਬਣਾ ਚੁੱਕਿਆ ਹੈ ਓਹਨਾ ਦੱਸਿਆ ਕਿ ਅਕੈਡਮੀ ਦੇ ਖਿਡਾਰੀਆ ਨੇ ਆਪਣੀ ਵਧੀਆ ਖੇਡ ਦਾ ਪਰਦਰਸ਼ਨ ਕਰਦੇ ਹੋਏ ਕੁਲਵੀਰ ਸਿੰਘ ਨੇ ਫ੍ਰੀ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗਮਾ,ਰਮਨਦੀਪ ਕੌਰ ਨੇ ਸਿੰਗਲ ਸੋਟੀ ਵਿੱਚ ਸਿਲਵਰ ਮੈਡਲ ਅਤੇ ਇਸ਼ਵਿੰਦਰ ਸਿੰਘ ਨੇ ਫਰੀ ਸੋਟੀ ਈਵੈਂਟ ਵਿੱਚ ਕਾਸੀ ਤਗਮਾ ਜਿੱਤ ਦੇਸ਼ ਭਰ ਵਿੱਚ ਕੁਰਾਲੀ ਦਾ ਨਾਮ ਰੌਸ਼ਨ ਕੀਤਾ ਹੈ ਜਿਕਰਯੋਗ ਹੈ ਕਿ ਕੁਰਾਲੀ ਦੇ ਗਤਕਾ ਖਿਡਾਰੀਆ ਨੇ ਪਹਿਲਾ ਵੀ ਵੱਖ ਵੱਖ ਰਾਜਾਂ ਅੰਦਰ ਜਿੱਤ ਦਰਜ ਕਰ ਚੁੱਕੇ ਹਨ । ਅਕੈਡਮੀ ਦੇ ਕੋਚ ਰਘੁਵੀਰ ਸਿੰਘ,ਹਰਮਨਜੋਤ ਸਿੰਘ ਅਤੇ ਰਾਜਵੀਰ ਸਿੰਘ ਨੇ ਕਿਹਾ ਕਿ ਕੁਰਾਲੀ ਵਾਪਿਸ ਪਹੁੰਚਣ ਉਤੇ ਖਿਡਾਰੀਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਏਗਾ।

LEAVE A REPLY

Please enter your comment!
Please enter your name here