ਖਿਜਰਾਬਾਦ12 ਅਗਸਤ (ਰਣਜੀਤ ਸਿੰਘ ਰਾਕਾ) ਪਿੰਡ ਕੁੱਬਾਹੇੜੀ ਵਿਖੇ ਕੁਸ਼ਤੀ ਦੰਗਲ ਕਮੇਟੀ ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 6ਵਾਂ ਸਾਲਾਨਾ ਕੁਸ਼ਤੀ ਦੰਗਲ ਮੇਲਾ 15 ਨਵੰਬਰ ਨੂੰ ਪਿੰਡ ਕੁੱਬਾਹੇੜੀ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ ਮਾਵੀ ਤੇ ਚੀਨੀ ਕੁੱਬਾਹੇੜੀ ਨੇ ਦੱਸਿਆ ਕਿ ਇਸ 6ਵਾਂ ਵਿਸ਼ਾਲ ਕੁਸ਼ਤੀ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਸਿੰਕਦਰ ਸ਼ੇਖ਼ ਪਹਿਲਵਾਨਾਂ ਦਰਮਿਆਨ ਹੋਵੇਗੀ।ਇਸ ਦੋਰਾਨ ਬੱਬੂ ਮਾਨ ਖੁੱਲਾ ਅਖਾੜਾ ਲੱਗੇਗਾ,।

ਕੁਸ਼ਤੀਆਂ ਦੀ ਸ਼ੁਰੂਅਤ ਦੁਪਹਿਰ 1 ਵਜੇ ਹੋਵੇਗੀ। ਅਤੇ ਪਹਿਲਾਂ ਇਨਾਮ ਫੋਰਡ ਟਰੈਕਟਰ ਅਤੇ 5 ਲੱਖ ਦੇ ਹੋਰ ਵੱਡੇ ਇਨਾਮ ਦਿੱਤੇ ਜਾਣਗੇ ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵੱਖ-ਵੱਖ ਅਖਾੜਿਆਂ ਦੇ ਨਾਮੀ ਪਹਿਲਵਾਨ ਹਿੱਸਾ ਲੈਣਗੇ।ਕੇਵਲ ਸੱਦਾ ਪੱਤਰ ਵਾਲੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ ।ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਇਲਾਕੇ ਦੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਕਰਨਗੇ ਇਸ ਮੌਕੇ ਬਬਲੂ ਤਲਵਾੜ ,ਪਿੰਦੀ ਬੈਨੀਪਾਲ,ਲਾਡੀ ਬੜੋਦੀ,ਗਗਨ ਸੰਗਤਪੁਰਾ, ਗੁਰਦੇਵ ਸਰਪੰਚ, ਰਵਿੰਦਰ ਮਾਵੀ, ਬਲਵਿੰਦਰ ਸਿੰਘ ਕੰਸਾਲਾ, ਤੇਜ਼ੀ ਔਜਲਾ ਸੰਤੂ ਮਾਵੀ, ਆਦਿ ਹਾਜ਼ਰ ਸਨ








