ਮਾਜਰੀ 9 ਮਾਰਚ (ਮਾਰਸ਼ਲ ਨਿਊਜ਼)ਸੰਦੀਪ ਗਰਗ ਸੀਨੀਅਰ ਕਪਤਾਨ ਪੁਲਸ ਜ਼ਿਲਾ ਐਸ ਏ ਐਸ ਨਗਰ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕੇ ਇੰਸਪੈਕਟਰ ਯੋਗੇਸ਼ ਕੁਮਾਰ ਮੁੱਖ ਅਫਸਰ ਥਾਣਾ ਮਾਜਰੀ ਸਮੇਤ ਪੁਲਸ ਪਾਰਟੀ ਮਿਤੀ 7.3.2023 ਨੂੰ ਗਸ਼ਤ ਬਾ-ਸ਼ਿਫਟਿੰਗ ਨਾਕਾਬੰਦੀ ਸੱਕੀ ਬਸ ਅੱਡਾ ਬਲਾਕ ਮਾਜਰੀ ਮੌਜੂਦ ਸੀ ਤਾਂ ਤਰਸੂਲ ਸਿੰਘ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਪਿੰਡ ਕੁੱਬਾਹੇੜੀ ਥਾਣਾ ਮਾਜਰੀ ਜ਼ਿਲਾ ਐਸ ਏ ਐਸ ਨਗਰ ਵੱਲੋਂ ਆਪਣੀ ਜ਼ਮੀਨ ਇੰਤਕਾਲ ਕਰਵਾਉਣ ਦੇ ਇਵਜ਼ ਵਿਚ ਰਾਹੁਲ ਪਟਵਾਰੀ ਪਟਵਾਰਖਾਨਾ ਮਾਜਰੀ ਵਾਲੇ ਵੱਲੋਂ ਰਿਸ਼ਵਤ ਲੈਣ ਦੀ ਮੰਗ ਕਰਨ ਸਬੰਧੀ ਲਿਖਤੀ ਦਰਖਾਸਤ ਮੁੱਖ ਅਫਸਰ ਥਾਣਾ ਨੂੰ ਦਿੱਤੀ ਜਿਸਤੇ ਮੁੱਖ ਅਫਸਰ ਥਾਣਾ ਮਾਜਰੀ ਵੱਲੋਂ ਦਰਖ਼ਾਸਤ ਪਰ ਕਾਰਵਾਈ ਪੁਲਿਸ ਲਿਖਕੇ ਰਾਹੁਲ ਪਟਵਾਰੀ ਉਕਤ ਖ਼ਿਲਾਫ਼ ਮੁਕੱਦਮਾ ਨੰਬਰ 08 ਮਿਤੀ 07 -03-2023 ਜ਼ੁਰਮ 7 ਪੀ ਸੀ ACT 1988 ਥਾਣਾ ਮਾਜਰੀ ਦਰਜ ਰਜਿਸਟਰ ਕਰਾਇਆ ਗਿਆ ਅਤੇ ਮੁੱਖ ਥਾਣਾ ਮਾਜਰੀ ਅਫਸਰ ਵੱਲੋਂ ਸਮੇਤ ਪੁਲਸ ਪਾਰਟੀ ਪਟਵਾਰਖਾਨਾ ਬਲਾਕ ਮਾਜਰੀ ਰੇਡ ਕੀਤੀ ਗਈ ਸੀ ਰਾਹੁਲ ਕੁਮਾਰ ਪਟਵਾਰੀ 2500 ਰੁਪਏ ਭਾਰਤੀ ਕਰੰਸੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਅਤੇ ਦੋਸ਼ੀ ਰਾਹੁਲ ਪਟਵਾਰੀ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕਰ ਕੇ ਬੰਦ ਹਵਾਲਾਤ ਥਾਣਾ ਕਰਾਇਆ ਗਿਆ। ਜਿਸ ਨੂੰ ਮਿਤੀ 08-03-2023 ਨੂੰ ਮਾਣਯੋਗ ਜੱਜ ਸਾਹਿਬ ਜੋ ਕਿ ਮਿਸਟਰ ਐਂਡ ਮਿਸ ਗੀਤਾ ਰਾਣੀ ਜੇ ਐੱਸ ਆਈ ਸੀ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮਾਨਯੋਗ ਜੱਜ ਸਾਹਿਬ ਨੇ ਉਕਤ ਦੋਸ਼ੀ ਨੂੰ14 ਦਿਨਾਂ ਦੇ ਜੁਡੀਸ਼ਅਲ ਰਿਮਾਂਡ ਤੋਂ ਬਾਅਦ ਜੁਡੀਸ਼ੀਅਲ ਰੋਪੜ ਜੇਲ੍ਹ ਕਰਾਉਣ ਦਾ ਹੁਕਮ ਫੁਰਮਾਇਆ ਜਿਸ ਤੇ ਦੋਸ਼ੀ ਰਾਹੁਲ ਉਕਤ ਨੂੰ 14 ਦਿਨਾਂ ਦੇ ਜੁਡੀਸ਼ਅਲ ਰਿਮਾਂਡ ਤੇ ਬੰਦ ਜੁਡੀਸ਼ਅਲ ਰੋਪੜ ਜੇਲ੍ਹ ਕਰਾਇਆ ਗਿਆ। ਮੁਕੱਦਮਾ ਹਜਾ ਦੀ ਤਫਤੀਸ਼ ਜਾਰੀ ਹੈ।








