ਛੋਟੀਆਂ ਬੱਚਤਾਂ ਤੇ ਲੈਕਚਰਾਰ ਰਾਜਨ ਸ਼ਰਮਾਂ ਦਾ ਵੱਡਮੁੱਲਾ ਲੇਖ
ਮੈਨੂੰ ਯਾਦ ਹੈ ਜਦੋਂ ਮੇਰੇ ਡੈਡੀ(ਪਿਤਾ ਜੀ)ਸ਼੍ਰੀ ਜਗਨ ਨਾਥ ਸਾਸ਼ਤਰੀ ਡਾਕਖ਼ਾਨੇ ਦੀਆਂ ਛੋਟੀਆਂ ਬੱਚਤਾਂ ਵਿੱਚ ਪੈਸੇ ਜਮ੍ਹਾ ਕਰਵਾਉਂਦੇ ਸੀ ਪਰ ਇੱਕ ਦਿਨ ਜਦੋਂ ਮੈਂ ਇੱਕ ਦਿਨ ਜਦੋਂ ਮੈਂ ਬਤੌਰ ਹਾਊਸ ਇੰਚਾਰਜ ਸਵੇਰ ਦੀ ਸਭਾ ਵਿੱਚ ਬਿਜਲੀ ਬਾਰੇ ,ਦੂਜੇ ਦਿਨ ਪਾਣੀ ਬਚੱਤ ਆਦਿ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ। ਫਿਰ ਇੱਕ ਦਿਨ ਮੈਂ ਸੋਚਿਆ ਕਿ ਜਿਹੜੇ ਵਿਚਾਰ ਮੈਂ ਬੱਚਿਆਂ ਨਾਲ ਸਾਂਝੇ ਕਰ ਰਿਹਾ ਹਾਂ ਇਹ ਤਾਂ ਛੋਟੀਆਂ -2 ਗੱਲਾਂ ਹਨ ਭਾਵ ਇਨ੍ਹਾਂ ਨੂੰ “ਛੋਟੀਆਂ ਬੱਚਤਾਂ “ ਦਾ ਨਾਂ ਦਿੱਤਾ ਜਾ ਸਕਦਾ ਹੈ ।
ਹੁਣ ਜਦੋਂ ਕਿਸੇ ਮੰਚ ਉੱਤੇ ਬੋਲਣ ਤੋਂ ਪਹਿਲਾਂ ਕਹਿੰਦਾ ਹਾਂ ਹੈ ਕਿ “ਮੈਂ ਤੁਹਾਡੇ ਨਾਲ ਛੋਟੀਆਂ ਬੱਚਤਾਂ “ਬਾਰੇ ਗੱਲ ਕਰਨ ਲੱਗਾ ਹਾਂ ਤਾਂ ਸਾਰੇ ਹੀ ਬੜੇ ਧਿਆਨ ਨਾਲ ਸੁਣਦੇ ਹਨ । ਸਕੂਲਾਂ ਵਿੱਚ ਅਕਸਰ ਅਧਿਆਪਕ ਅਪਣੇ-2 ਤਰੀਕੇ ਨਾਲ ਸਮੇਂ ਸਮੇਂ ‘ ਤੇ ਵਿਦਿਆਰਥੀਆਂ ਨੂੰ ਪਾਣੀ ਬੱਚਤ,ਬਿਜਲੀ ਬੱਚਤ ,ਪੈਟ੍ਰੋਲ -ਡੀਜ਼ਲ ਬੱਚਤ ,ਗੈਸ ਇੰਧਨ ਬੱਚਤ ਆਦਿ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ ਪਰ ਜੇ ਕਰ ਬੱਚੇ ਇਨ੍ਹਾਂ ਨੂੰ ਬਚਾਉਣ ਲੱਗ ਪਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਪੰਜਾਬ ਅਤੇ ਭਾਰਤ ਇਨ੍ਹਾਂ “ਛੋਟੀਆਂ ਬੱਚਤਾਂ “ ਵਿੱਚ ਵਿਸ਼ਵ ਪੱਧਰ ਉੱਤੇ ਮੁਹਰਲੀਆਂ ਕਤਾਰਾਂ ਵਿੱਚ ਹੋਵੇਗਾ। ਜੋ ਕਿ ਸਭ ਲਈ ਮਾਣ ਵਾਲੀ ਗੱਲ ਹੋਵੇਗੀ। ਕਿਉਂਕਿ ਇਨ੍ਹਾਂ ਛੋਟੀਆਂ -ਛੋਟੀਆਂ ਗੱਲਾਂ ਦਾ ਪਾਲਣ ਕਰਕੇ ਅਸੀਂ ਵੱਡਾ ਯੋਗਦਾਨ ਪਾ ਸਕਦੇ ਹਾਂ ਜਿਵੇਂ ਛੋਟੀਆਂ ਬੱਚਤਾਂ ਵਿੱਚ ਇੱਕ -ਇੱਕ ਰੁਪਇਆ ਜੋੜ ਕੇ ਵੱਡੀ ਰਕਮ ਇਕੱਠੀ ਕਰਕੇ ਬਾਦ ਵਿੱਚ ਵਿਆਜ ਸਮੇਤ ਵਸੂਲਦੇ ਹਾਂ ‘ ਤੇ ਖੁਸ਼ੀ ਦਾ ਆਨੰਦ ਲੈਂਦੇ ਹਾਂ ।ਬਿਲਕੁਲ ਉਸੀ ਤਰ੍ਹਾਂ ਆਓ ਬਿਜਲੀ ,ਪਾਣੀ,ਪੈਟ੍ਰੋਲ,ਡੀਜ਼ਲ ,ਇੰਧਨ ਆਦਿ ਦੀ ਬਚ ਤ ਕਰਕੇ ਮਾਣ ਮਹਿਸੂਸ
ਕਰੀਏ।
ਲੇਖਕ:- ਰਾਜਨ ਸ਼ਰਮਾ ਲੈਕਚਰਾਰ
ਸ.ਸ.ਸ.ਸਕੂਲ ਸਿੰਘਪੁਰਾ(ਜ਼ਿਲ੍ਹਾ ਐਸ.ਏ.ਐਸ.ਨਗਰ)
ਮੋ. 62393 39137

LEAVE A REPLY

Please enter your comment!
Please enter your name here